ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਵਿੱਚ ਇਬੋਲਾ ਦੇ ਇੱਕ ਵਿਰਲੇ ਸਬ-ਟਾਈਪ ਦੇ ਤੇਜ਼ੀ ਨਾਲ ਫੈਲਾਅ ਨੇ ਸਿਹਤ ਅਧਿਕਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਵਿਸ਼ਵ ਸਿਹਤ ਸੰਸਥਾ (WHO) ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਤੁਰੰਤ ਪਛਾਣ ਅਤੇ ਆਇਸੋਲੇਸ਼ਨ ਬਿਮਾਰੀ ਨੂੰ ਰੋਕਣ ਲਈ ਸਭ ਤੋਂ ਮਹੱਤਵਪੂਰਨ ਹੈ, ਕਿਉਂਕਿ ਵਾਇਰਸ ਸ਼ੁਰੂਆਤੀ ਹਫ਼ਤਿਆਂ ਵਿੱਚ ਅਣਪਛਾਤਾ ਫੈਲਦਾ ਰਿਹਾ। ਇਸ ਦੌਰਾਨ ਪੂਰਬੀ ਕਾਂਗੋ ਵਿੱਚ 500 ਤੋਂ ਵੱਧ ਸੰਦੇਹਾਸਪਦ ਮਾਮਲੇ ਅਤੇ 134 ਮੌਤਾਂ ਦੀ ਰਿਪੋਰਟ ਹੈ। ਅਮਰੀਕਾ ਨੇ ਪ੍ਰਭਾਵਿਤ ਖੇਤਰਾਂ ਲਈ ਨਵੀਆਂ ਯਾਤਰਾ ਅਤੇ ਸਿਹਤ ਜਾਂਚਾਂ ਲਾਗੂ ਕੀਤੀਆਂ ਹਨ। ਆਸਟ੍ਰੇਲੀਆ ਵਿੱਚ ਡਿਫਥੀਰੀਆ ਦਾ ਵੱਡਾ ਪ੍ਰਕੋਪ ਸਾਹਮਣੇ ਆਇਆ ਹੈ, ਜਦਕਿ ਇਸਲਾਮੋਫੋਬੀਆ ਅਤੇ ਟੈਕਸ ਨੀਤੀਆਂ ਨੂੰ ਲੈ ਕੇ ਵੀ ਰਾਜਨੀਤਿਕ ਅਤੇ ਸਮਾਜਿਕ ਚਰਚਾ ਤੇਜ਼ ਹੋ ਗਈ ਹੈ। ਹੋਰ ਚੋਣਵੀਆਂ ਖਬਰਾਂ ਦੇ ਵਿਸਥਾਰ ਲਈ ਸੁਣੋ ਇਹ ਪੌਡਕਾਸਟ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।




