'ਸਥਾਈ ਤੌਰ 'ਤੇ ਪ੍ਰਵਾਸੀਆਂ ਦੇ ਬਜ਼ੁਰਗਾਂ ਨੂੰ ਆਸਟ੍ਰੇਲੀਆ ਲੈਕੇ ਆਉਣ 'ਤੇ ਟੈਕਸਦਾਤਾ ਨਾਗਰਿਕਾਂ 'ਤੇ ਪਵੇਗੀ ਲਾਗਤ': ਜੂਲੀਅਨ ਹਿੱਲ

Julian Hill MP.jpg

Julian Hill was appointed as the assistant minister for citizenship and multiculture in recent cabinet reshuffle. (Image supplied by Hill's office)

ਸਥਾਈ ਵੀਜ਼ੇ 'ਤੇ ਮਾਪਿਆਂ ਨੂੰ ਆਸਟ੍ਰੇਲੀਆ ਲਿਆਉਣ ਲਈ ਪ੍ਰਵਾਸੀ ਭਾਈਚਾਰਿਆਂ ਦੀ ਮਹੱਤਵਪੂਰਨ ਮੰਗ 'ਤੇ ਨਾਗਰਿਕਤਾ ਅਤੇ ਬਹੁ-ਸੱਭਿਆਚਾਰ ਦੇ ਸਹਾਇਕ ਮੰਤਰੀ ਜੂਲੀਅਨ ਹਿੱਲ ਨੇ ਕਿਹਾ ਹੈ ਕਿ ਆਸਟ੍ਰੇਲੀਆ ਗਿਣੇ ਚੁਣੇ ਬੁਜ਼ੁਰਗਾਂ ਨੂੰ ਹੀ ਇੱਥੇ ਲਿਆ ਸਕਦਾ ਹੈ। ਪੇਸ਼ ਹੈ ਮੰਤਰੀ ਜੂਲੀਅਨ ਹਿੱਲ ਨਾਲ ਐਸ ਬੀ ਐਸ ਪੰਜਾਬੀ ਦੀ ਵਿਸਥਾਰਿਤ ਇੰਟਰਵਿਊ।


Key Points
  • ਪ੍ਰਵਾਸੀ ਪਰਿਵਾਰਾਂ ਦੀਆਂ 151,590 ਤੋਂ ਵੱਧ 'ਪੇਰੇੰਟ ਵੀਜ਼ਾ' ਅਰਜ਼ੀਆਂ ਸਰਕਾਰ ਕੋਲ ਲੰਬਿਤ ਹਨ।
  • 'ਸਟੈਂਡਰਡ ਪੇਰੈਂਟ ਵੀਜ਼ਾ' ਪ੍ਰਾਪਤ ਕਰਨ ਲਈ ਉਡੀਕ ਸਮਾਂ 31 ਸਾਲ ਤੱਕ ਹੈ।

ਨਾਗਰਿਕਤਾ ਅਤੇ ਬਹੁ-ਸੱਭਿਆਚਾਰ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿੱਲ ਨੇ ਐਸ ਬੀ ਐਸ ਪੰਜਾਬੀ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ ਇਹ ਕਿਹਾ ਹੈ ਕਿ,"ਹਰ ਵਿਅਕਤੀ ਜੋ ਆਪਣੇ ਮਾਪਿਆਂ ਨੂੰ ਸਥਾਈ ਵੀਜ਼ੇ 'ਤੇ ਆਸਟ੍ਰੇਲੀਆ ਲਿਆਉਣ ਦੀ ਕੋਸ਼ਿਸ਼ ਕਰਦਾ ਹੈ, ਅਜਿਹਾ ਕਰਨ ਦੇ ਯੋਗ ਨਹੀਂ ਹੁੰਦਾ।"

ਇਹ ਦਾਅਵਾ ਕਰਨ ਦੇ ਬਾਵਜੂਦ ਕਿ ਸਰਕਾਰ ਨੇ ਵੀਜ਼ਾ ਦੀਆਂ ਬਕਾਇਆ ਅਰਜ਼ੀਆਂ ਨੂੰ ਘਟਾ ਦਿੱਤਾ ਹੈ, ਨਵ-ਨਿਯੁਕਤ ਮੰਤਰੀ ਨੇ ਕਿਹਾ ਕਿ ਸਾਰੇ ਪ੍ਰਵਾਸੀਆਂ ਲਈ ਜੋ ਆਪਣੇ ਮਾਤਾ-ਪਿਤਾ ਨੂੰ ਆਸਟ੍ਰੇਲੀਆ ਲਿਆਉਣਾ ਚਾਹੁੰਦੇ ਹਨ, ਸਥਾਈ ਪ੍ਰਵਾਸ ਦਾ ਰਸਤਾ ਲੈਣਾ ਥੋੜਾ ਮੁਸ਼ਕਿਲ ਹੈ।

Hill MP-new portrait pic 2022_med-res.jpg
Julian Hill, assistant minister for citizenship and multiculture

ਵਰਤਮਾਨ ਵਿੱਚ, ਆਪਣੇ ਮਾਪਿਆਂ ਨੂੰ ਪੱਕੇ ਤੌਰ 'ਤੇ ਆਸਟ੍ਰੇਲੀਆ ਲਿਆਉਣਾ ਚਾਹੁੰਦੇ ਪ੍ਰਵਾਸੀ ਪਰਿਵਾਰਾਂ ਦੀਆਂ 151,590 ਤੋਂ ਵੱਧ ਵੀਜ਼ਾ ਅਰਜ਼ੀਆਂ ਸਰਕਾਰ ਕੋਲ ਲੰਬਿਤ ਹਨ।

ਪਰ ਸਰਕਾਰ ਨੇ ਪ੍ਰਵਾਸੀਆਂ ਦੇ ਮਾਪਿਆਂ ਨੂੰ ਆਸਟ੍ਰੇਲੀਆ ਆਉਣ ਲਈ ਇੱਕ ਸਾਲ ਵਿੱਚ ਸਿਰਫ਼ 8,500 ਸਥਾਈ ਸਥਾਨਾਂ ਦੀ ਇਜਾਜ਼ਤ ਦਿੱਤੀ ਹੈ।

ਇਸ ਅਸੰਤੁਲਨ ਕਾਰਨ 'ਪੇਰੇਂਟ' ਵੀਜ਼ਾ ਅਰਜ਼ੀਆਂ ਦਾ ਭਾਰੀ ਬੈਕਲਾਗ ਇਕੱਠਾ ਹੋ ਗਿਆ ਹੈ।

'ਸਟੈਂਡਰਡ ਪੇਰੈਂਟ ਵੀਜ਼ਾ' ਪ੍ਰਾਪਤ ਕਰਨ ਲਈ, ਆਸਟ੍ਰੇਲੀਅਨ ਸਰਕਾਰ ਦੁਆਰਾ ਦੱਸਿਆ ਗਿਆ ਉਡੀਕ ਸਮਾਂ 31 ਸਾਲ ਤੱਕ ਹੈ। ਜਦਕਿ ਇਸ ਦੀ ਅਰਜ਼ੀ ਫੀਸ ਦੀ ਕੀਮਤ $5,125 ਹੈ।

ਪ੍ਰਵਾਸੀਆਂ ਲਈ ਆਪਣੇ ਮਾਤਾ-ਪਿਤਾ ਨੂੰ ਸਥਾਈ ਤੌਰ ਤੇ ਆਸਟ੍ਰੇਲੀਆ ਲਈ ਆਉਣ ਦਾ ਦੂਜਾ ਵਿਕਲਪ 'ਕੰਟ੍ਰੀਬਿਊਟਿੰਗ ਪੇਰੇਂਟ ਵੀਜ਼ਾ' ਹੈ ਜਿਸਦੀ ਕੀਮਤ $50,000 ਹੈ। ਇਸ ਸਟ੍ਰੀਮ ਲਈ ਵੀ, ਉਡੀਕ ਸਮਾਂ 14 ਸਾਲ ਤੱਕ ਦਾ ਹੈ।

grandparents getty.jpg
Hill said he acknowledges the important role grandparents play in raising children in several South Asian cultures. (Image Source: Getty/Representational Purpose only)

ਵੀਜ਼ਾ ਪ੍ਰੋਸੈਸਿੰਗ ਵਿੱਚ ਦੇਰੀ ਬਾਰੇ ਗੱਲ ਕਰਦੇ ਹੋਏ, ਸ਼੍ਰੀ ਹਿੱਲ ਨੇ ਕਿਹਾ, "ਇੱਕ ਹਕੀਕਤ ਵੀ ਹੈ ਕਿ ਹਰ ਉਹ ਵਿਅਕਤੀ ਜੋ ਆਪਣੇ ਮਾਪਿਆਂ ਨੂੰ ਸਥਾਈ ਵੀਜ਼ੇ 'ਤੇ ਲਿਆਉਣਾ ਚਾਹੁੰਦਾ ਹੈ, ਅਜਿਹਾ ਕਰਨ ਦੇ ਯੋਗ ਨਹੀਂ ਹੁੰਦਾ। ਇਹ ਵਿਵਾਦਪੂਰਨ ਬਿਆਨ ਨਹੀਂ ਹੋਣਾ ਚਾਹੀਦਾ।"

ਉਨ੍ਹਾਂ ਨੇ ਕਿਹਾ, “ਟੈਕਸਦਾਤਾਵਾਂ ਤੇ ਇਸਦੀ ਲਾਗਤ ਦੇ ਮੱਦੇਨਜ਼ਰ, ਹਰ ਸਰਕਾਰ ਕੋਲ ਮਾਪਿਆਂ ਦੇ ਵੀਜ਼ਿਆਂ ਦੀ ਸੰਖਿਆ ਦੀ ਸਾਲਾਨਾ ਸੀਮਾ ਹੁੰਦੀ ਹੈ।"

ਪੂਰਾ ਇੰਟਰਵਿਊ ਸੁਣਨ ਲਈ, ਇਸ ਪੋਡਕਾਸਟ ਲਿੰਕ 'ਤੇ ਕਲਿੱਕ ਕਰੋ:

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ।

ਸਾਨੂੰ ਫੇਸਬੁੱਕ  ਤੇ ਉੱਤੇ ਵੀ ਫਾਲੋ ਕਰੋ


Share

Follow SBS Punjabi

Download our apps

Watch on SBS

Punjabi News

Watch now