ਸਿਹਤ, ਇੰਜੀਨਿਅਰਿੰਗ ਅਤੇ ਕਾਨੂੰਨ ਖੇਤਰਾਂ ਦੇ ਤਕਰੀਬਨ 50 ਮਾਹਰਾਂ ਨੇ ਸਾਂਝੇ ਤੌਰ ਉੱਤੇ ਕਿਹਾ ਹੈ ਕਿ ਆਸਟ੍ਰੇਲੀਆ ਵਲੋਂ ਮਿੱਥੇ ਗਏ 80% ਵੈਕਸੀਨੇਸ਼ਨ ਵਾਲੇ ਟੀਚੇ ਦੇ ਨਾਲ ਬਹੁਤ ਸਾਰੇ ਆਸਟ੍ਰੇਲੀਅਨ ਲੋਕ ਇਸ ਤੋਂ ਬਾਹਰ ਹੀ ਰਹਿ ਜਾਣਗੇ।
ਸਾਂਝੇ ਤੌਰ ਤੇ ਬਣਾਏ ਗਏ ਇਸ ਗਰੁੱਪ ਨੂੰ ਓਜ਼-ਸੇਜ਼ ਦਾ ਨਾਮ ਦਿੱਤਾ ਗਿਆ ਹੈ ਅਤੇ ਇਹ ਯੂ ਕੇ ਦੇ ਇੱਕ ਗਰੁੱਪ ਦੀ ਤਰਜ਼ ‘ਤੇ ਹੀ ਬਣਾਇਆ ਗਿਆ ਹੈ ਜਿਸ ਦੀ ਮੈਂਬਰ ਮੈਲਬਰਨ ਸਕੂਲ ਆਫ ਪੋਪੂਲੇਸ਼ਨ ਐਂਡ ਗਲੋਬਲ ਹੈਲਥ ਦੀ ਨੈਂਨਸੀ ਬੈਕਸਟਰ ਵੀ ਹਨ।
ਉਹ ਕਹਿੰਦੇ ਹਨ ਕਿ ਹੇਠਲੇ ਸਮਾਜਕ ਅਤੇ ਆਰਥਿਕ ਪੱਧਰ ਦੇ ਅਜਿਹੇ ਲੋਕਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜੋ ਕਿ ਪਹਿਲਾਂ ਹੀ ਸਿਹਤ ਸੁਵਿਧਾਵਾਂ ਹਾਸਲ ਕਰਨ ਵਿੱਚ ਕਠਿਨਾਈ ਮਹਿਸੂਸ ਕਰ ਰਹੇ ਹੁੰਦੇ ਹਨ।
ਇਸ ਸਮੇਂ ਦੇਸ਼ ਦੇ 38% ਲੋਕਾਂ ਨੇ ਦੋਵੇਂ ਅਤੇ 62% ਦੇ ਕਰੀਬ ਲੋਕਾਂ ਨੇ ਇੱਕ ਟੀਕਾ ਲਗਵਾ ਲਿਆ ਹੈ। ਜੇ ਅਸੀਂ 80% ਬਾਲਗਾਂ ਨੂੰ ਟੀਕੇ ਲਗਾਏ ਜਾਣ ਵਾਲੇ ਟੀਚੇ ਵੱਲ ਧਿਆਨ ਦੇਈਏ ਤਾਂ ਇਹ ਆਸਟ੍ਰੇਲੀਆ ਦੀ ਕੁੱਲ ਅਬਾਦੀ ਦਾ 64% ਹੀ ਬਣਦਾ ਹੈ।
ਆਸਟ੍ਰੇਲੀਅਨ ਇੰਡੀਜਿਨਸ ਡਾਕਟਰਸ ਐਸੋਸ਼ਿਏਸ਼ਨ ਅਤੇ ‘ਬਾਰਡੀ ਜਾਬਾ ਜਾਬਾ’ ਭਾਈਚਾਰੇ ਦੀ ਔਰਤ ਡਾ ਸਿਮੋਨ ਰੇੲ ਨੇ ਦੱਸਿਆ ਹੈ ਕਿ ਉਹਨਾਂ ਦੇ ਸਮੂਹ ਵਲੋਂ ਖੇਤਰੀ ਆਦਿਵਾਸੀ ਭਾਈਚਾਰੇ ਦੇ ਲੋਕਾਂ ਨੂੰ ਪਹਿਲ ਦੇਣ ਦੀ ਮੰਗ ਕੀਤੀ ਗਈ ਹੈ।
ਉਹਨਾਂ ਇਹ ਵੀ ਕਿਹਾ ਕਿ ਡਾਰਵਿਨ ਜਿੱਥੇ ਉਹ ਇਸ ਸਮੇਂ ਕੰਮ ਕਰ ਰਹੇ ਹਨ, ਵਿੱਚ ਹੋਰ ਵੀ ਜਿਆਦਾ ਸਹਾਇਤਾ ਪ੍ਰਦਾਨ ਕੀਤੇ ਜਾਣ ਦੀ ਲੋੜ ਹੈ।
ਆਦਿਵਾਸੀ ਭਾਈਚਾਰੇ ਦੇ ਤਕਰੀਬਨ 37% ਲੋਕਾਂ ਨੇ ਵੈਕਸੀਨ ਦਾ ਇੱਕ ਟੀਕਾ ਲਗਵਾ ਲਿਆ ਹੋਇਆ ਹੈ ਅਤੇ 20.5% ਲੋਕਾਂ ਨੇ ਦੋਵੇਂ ਟੀਕੇ ਲਗਵਾ ਲਏ ਹੋਏ ਹਨ। ਹਾਲ ਵਿੱਚ ਹੀ ਆਦਿਵਾਸੀ ਭਾਈਚਾਰੇ ਦੇ ਲੋਕਾਂ ਦੀ ਮਹਾਂਮਾਰੀ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਇਹ ਮੰਗ ਕੀਤੀ ਜਾ ਰਹੀ ਹੈ ਕਿ ਆਦਿਵਾਸੀ ਭਾਈਚਾਰੇ ਵਿੱਚ ਵੈਕਸੀਨੇਸ਼ਨ ਦੀ ਦਰ 90 ਤੋਂ 95% ਤੱਕ ਮਿੱਥੀ ਜਾਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮੰਨਿਆ ਹੈ ਕਿ ਦੇਸ਼ ਦੇ ਉਹਨਾਂ ਇਲਾਕਿਆਂ ਵਿੱਚ ਵੈਕਸੀਨੇਸ਼ਨ ਹੋਰ ਤੇਜ਼ ਕਰਨ ਦੀ ਲੋੜ ਹੈ, ਜਿੱਥੇ ਇਹ ਸੁਸਤ-ਰਫਤਾਰ ਹੈ, ਪਰ ਦੇਸ਼ ਨੂੰ ਮੁੜ ਤੋਂ ਖੋਲਣ ਵਾਲੇ 80% ਵਾਲੇ ਟੀਚੇ ਉੱਤੇ ਵੀ ਕਾਇਮ ਰਹਿਣਾ ਹੋਵੇਗਾ।
ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਉਹਨਾਂ ਖੇਤਰੀ ਇਲਾਕਿਆਂ ਜਿੱਥੇ ਆਦਿਵਾਸੀ ਭਾਈਚਾਰੇ ਦੀ ਬਹੁਤਾਤ ਹੈ, ਵਿੱਚ ਸਿਹਤ ਮਾਹਰਾਂ ਦੀਆਂ ਕਾਫੀ ਜਿਆਦਾ ਟੀਮਾਂ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ।
ਓਜ਼-ਸੇਜ਼ ਅਦਾਰੇ ਨਾਲ ਜੁੜੀ ਹੋਈ ਡਾ ਕੈਲਿੰਡਾ ਗਰਿਫਿਥਸ ਜੋ ਕਿ ਆਦਿਵਾਸੀ ਭਾਈਚਾਰ ਤੋਂ ਹਨ ਅਤੇ ਯੂਨਿਵਰਸਿਟੀ ਆਫ ਨਿਊ ਸਾਊਥ ਵੇਲਜ਼ ਵਿੱਚ ਕੰਮ ਕਰ ਰਹੇ ਹਨ ਦਾ ਕਹਿਣਾ ਹੈ ਕਿ ਆਦਿਵਾਸੀ ਭਾਈਚਾਰੇ ਨੂੰ ਵੈਕਸੀਨ ਪ੍ਰਤੀ ਜਾਗਰੂਕ ਕਰਨ ਲਈ ਵੀ ਮੁਹਿੰਮ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਹ ਵੀ ਦਸਿਆ ਹੈ ਕਿ ਸਿਹਤ ਮਾਹਰਾਂ ਦੀ ਟੀਮ ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕਿਆਂ ਜਿਵੇਂ, ਵਿਲਕਾਨਿਆ ਆਦਿ ਵਿੱਚ ਘਰੋ-ਘਰੀ ਜਾ ਰਹੀ ਹੈ।
ਡਾ ਗਰਿਫਿਥਸ ਨੇ ਕਿਹਾ ਹੈ ਕਿ ਆਸਟ੍ਰੇਲੀਆ ਨੂੰ ਮੁੜ ਤੋਂ ਖੋਲਣ ਵਾਲੀ ਨੀਤੀ ਲਈ ਅਲੱਗ-ਅਲੱਗ ਉਮਰਾਂ ਅਤੇ ਭਾਈਚਾਰਿਆਂ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਸਰਕਾਰ ਵਲੋਂ ਆਦਿਵਾਸੀ ਭਾਈਚਾਰੇ ਦੀ ਵੈਕਸੀਨੇਸ਼ਨ ਤੇਜ਼ ਕੀਤੇ ਜਾਣ ਦੀ ਪ੍ਰਸ਼ੰਸਾ ਕੀਤੀ ਹੈ ਪਰ ਨਾਲ ਹੀ ਕਿਹਾ ਹੈ ਕਿ ਅਜੇ ਹੋਰ ਵੀ ਬਹੁਤ ਕੀਤਾ ਜਾਣਾ ਬਾਕੀ ਹੈ।
ਮੁੱਖ ਸਿਹਤ ਅਫਸਰ ਪੌਲ ਕੈਲੀ ਦਾ ਕਹਿਣਾ ਹੈ ਕਿ ਰਾਜਾਂ ਅਤੇ ਪ੍ਰਦੇਸ਼ਾਂ ਦੇ ਨੇਤਾ ਹਸਪਤਾਲਾਂ ਉੱਤੇ ਪੈਣ ਵਾਲੇ ਵਾਧੂ ਦੇ ਬੋਝਾਂ, ਦੇ ਨਾਲ-ਨਾਲ 'ਕੌਂਟੈਕਟ ਟਰੇਸਿੰਗ', ਇਕੱਲਤਾ ਅਤੇ ਕੋਵਿਡ-19 ਨੂੰ ਲੰਬੇ ਸਮੇਂ ਤੱਕ ਬਰਦਾਸ਼ਤ ਕਰਨ ਵਾਲੇ ਵਿਸ਼ਿਆਂ ‘ਤੇ ਗੌਰ ਕਰ ਰਹੇ ਹਨ।
ਓਜ਼-ਸੇਜ਼ ਮਾਹਰਾਂ ਨੇ ਮੰਨਿਆ ਹੈ ਕਿ ਸਿਰਫ ਵੈਕਸੀਨੇਸ਼ਨ ਹੋਰ ਤੇਜ ਕੀਤੇ ਜਾਣਾ ਹੀ ਬੰਦਸ਼ਾਂ ਨੂੰ ਪੂਰਾ ਖਤਮ ਕੀਤੇ ਲਈ ਕਾਫੀ ਨਹੀਂ ਹੈ। ਪ੍ਰੋ ਬੈਕਸਟਰ ਅਨੁਸਾਰ ਵੈਂਟੀਲੇਸ਼ਨ ਆਦਿ ਨੂੰ ਵੀ ਸੁਧਾਰਨਾ ਹੋਵੇਗਾ।
ਕੋਵਿਡ-19 ਸਬੰਧੀ ਆਪਣੀ ਭਾਸ਼ਾ ਵਿੱਚ ਵਿਸਥਾਰਤ ਜਾਣਕਾਰੀ ਲੈਣ ਲਈ ਐਸਬੀਐਸ.ਕਾਮ.ਏਯੂ/ਕਰੋਨਾਵਾਇਰਸ ‘ਤੇ ਜਾਓ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।
Other related stories

A Sydney suburb has a record vaccination rate




