ਆਸਟ੍ਰੇਲੀਆ ਦਿਵਸ 'ਫਸਟ ਨੇਸ਼ਨਜ਼' (ਮੂਲਵਾਸੀ) ਲੋਕਾਂ ਲਈ ਜਸ਼ਨ ਮਨਾਉਣ ਦੀ ਬਜਾਏ ਦੁੱਖ ਦਾ ਕਾਰਨ ਹੈ।
ਗੈਵਿਨ ਸੋਮਰਸ ਇੱਕ ਆਦਿਵਾਸੀ ਮੂਲ ਦਾ ਗਾਇਕ ਅਤੇ ਗੀਤਕਾਰ ਹੈ।
ਉਸ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਲੋਕਾਂ ਲਈ, ਖਾਸ ਤੌਰ 'ਤੇ ਪ੍ਰਵਾਸੀ ਪਿਛੋਕੜ ਵਾਲੇ ਆਸਟ੍ਰੇਲੀਅਨਾਂ ਲਈ ਆਦਿਵਾਸੀ ਲੋਕਾਂ ਦੇ ਸਹਿਯੋਗੀ ਬਣਨਾ ਮਹੱਤਵਪੂਰਨ ਹੈ ਕਿਉਂਕਿ ਉਹ ਆਦਿਵਾਸੀ ਲੋਕਾਂ ਦੇ ਇਤਿਹਾਸ ਅਤੇ ਸੰਘਰਸ਼ਾਂ ਦੀ ਅਸਲ ਸਮਝ ਰੱਖ ਸਕਦੇ ਹਨ।
ਸ਼੍ਰੀ ਸੋਮਰਸ ਅੱਗੇ ਕਹਿੰਦੇ ਹਨ ਕਿ ਸਾਨੂੰ ਇੱਕ ਐਸੀ ਤਾਰੀਖ ਦੀ ਜ਼ਰੂਰਤ ਹੈ ਜੋ ਅਸੀਂ ਆਪਣੇ ਬਹੁ-ਸੱਭਿਆਚਾਰਕ ਸਹਿਯੋਗੀਆਂ ਅਤੇ ਮੂਲਵਾਸੀ ਸਮੂਹਾਂ ਦੇ ਨਾਲ, ਮਾਣ ਨਾਲ ਮਨਾ ਸਕੀਏ।
ਮੈਰੀ-ਬੇਕ ਸਿਟੀ ਕੌਂਸਲ ਦੀ ਮੇਅਰ ਐਂਜੇਲਿਕਾ ਪੈਨੋਪੋਲੋਸ, ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਅਤੇ ਪ੍ਰਵਾਸੀਆਂ ਦੇ ਇਤਿਹਾਸ ਵਿੱਚ ਬਹੁਤ ਸਾਰੇ ਸਾਂਝੇ ਪਹਿਲੂ ਦੇਖਦੀ ਹੈ।
2021 ਦੀ ਮਰਦਮਸ਼ੁਮਾਰੀ ਅਨੁਸਾਰ 7 ਮਿਲੀਅਨ ਤੋਂ ਵੱਧ ਆਸਟ੍ਰੇਲੀਆਈ ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਸਨ - ਜੋ ਕਿ ਆਸਟ੍ਰੇਲੀਆ ਦੀ ਆਬਾਦੀ ਦਾ ਲਗਭਗ 30 ਪ੍ਰਤੀਸ਼ਤ (29.3%) ਹਿੱਸਾ ਹਨ।
ਅਜਿਹੀ ਵੰਨ-ਸੁਵੰਨਤਾ ਵਾਲੀ ਕੌਮ ਹੋਣ ਦੇ ਕਈ ਫਾਇਦੇ ਹੋ ਸਕਦੇ ਹਨ।

Australia Day protest Source: AAP
ਉਹ ਕਹਿੰਦੇ ਹਨ ਸਾਰੇ ਭਾਈਚਾਰਿਆਂ ਦਾ ਇਕੱਠੇ ਕੰਮ ਕਰਨਾ ਖੁਸ਼ਹਾਲੀ ਦੀ ਕੁੰਜੀ ਹੈ।
ਸਿਡਨੀ ਦੇ ਇਥੋਪੀਆਈ ਭਾਈਚਾਰੇ ਦੀ ਅਸੇਫਾ ਬੇਕੇਲੇ ਨੇ ਆਦਿਵਾਸੀ ਭਾਈਚਾਰੇ ਨਾਲ ਕੰਮ ਕੀਤਾ ਹੈ ਅਤੇ ਫਸਟ ਨੇਸ਼ਨਜ਼ ਲੋਕਾਂ ਦੇ ਇਤਿਹਾਸ ਵਿੱਚ ਉਹ ਡੂੰਘੀ ਦਿਲਚਸਪੀ ਰੱਖਦੇ ਹਨ।
ਉਹ ਕਹਿੰਦੇ ਹਨ ਕਿ ਕਿਸੇ ਸਮਾਜ ਜਾਂ ਕੌਮ ਨਾਲ ਸਬੰਧਤ ਹੋਣ ਦੀ ਭਾਵਨਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ।

Australians Celebrate Australia Day Source: Getty / AsiaPac Cole Bennetts
ਪਰ ਇਹ ਹਮੇਸ਼ਾ ਇਸ ਤਰ੍ਹਾਂ ਨਹੀਂ ਰਿਹਾ ਹੈ। ਆਸਟ੍ਰੇਲੀਆ ਦਿਵਸ ਦੇ ਜਸ਼ਨ ਦੀਆਂ ਤਰੀਕਾਂ ਕਈ ਵਾਰ ਬਦਲੀਆਂ ਗਈਆਂ ਹਨ - ਇਹ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਦਿਨਾਂ ਅਤੇ ਮਹੀਨਿਆਂ 'ਤੇ ਵੀ ਮਨਾਇਆ ਜਾਂਦਾ ਸੀ।
ਮੌਜੂਦਾ ਮਿਤੀ, 1994 ਵਿੱਚ ਆਸਟ੍ਰੇਲੀਆ ਦਿਵਸ ਵਜੋਂ ਸਥਾਪਿਤ ਕੀਤੀ ਗਈ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਵਿਰੋਧ ਪ੍ਰਦਰਸ਼ਨਾਂ ਨੇ ਜਨਮ ਲਿਆ ।
ਆਦਿਵਾਸੀ ਲੋਕ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਵੱਧ ਰਹੀ ਗਿਣਤੀ ਦੇ ਚੱਲਦੇ, ਕਈ ਲੋਕ ਇਸ ਤਾਰੀਖ ਨੂੰ ਬਦਲਣ ਦੀ ਮੰਗ ਕਰ ਰਹੇ ਹਨ।
ਉਹ ਕਹਿੰਦੇ ਹਨ ਕਿ 26 ਜਨਵਰੀ ਨਸਲਕੁਸ਼ੀ, ਨਸਲਵਾਦ ਅਤੇ ਹੋਰ ਅੱਤਿਆਚਾਰ ਦੀ ਗਵਾਹੀ ਭਰਦਾ ਅਜਿਹਾ ਦਿਨ ਹੈ ਜਿਸ ਨੇ ਆਦਿਵਾਸੀ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਹਮੇਸ਼ਾ ਲਈ ਬਦਲ ਦਿੱਤਾ।
ਕੌਂਸਲਰ ਐਂਜੇਲਿਕਾ ਪੈਨੋਪੋਲੋਸ ਇਸ ਗੱਲ ਨਾਲ ਸਹਿਮਤ ਹੈ ਕਿ ਅਜਿਹੇ ਜਸ਼ਨ ਲਈ 26 ਜਨਵਰੀ ਦੀ ਮਿਤੀ ਗਲਤ ਹੈ।
ਆਦਿਵਾਸੀ ਗਾਇਕ - ਗੀਤਕਾਰ ਗੇਵਿਨ ਸੋਮਰਸ ਆਸਟ੍ਰੇਲੀਆ ਨੂੰ ਇੱਕ ਦੇਸ਼ ਵਜੋਂ ਮਨਾਉਣ ਅਤੇ ਆਸਟ੍ਰੇਲੀਆਈ ਹੋਣ ਲਈ ਇੱਕ ਦਿਨ ਮਨਾਉਣ ਦੀ ਮਹੱਤਤਾ ਨੂੰ ਸਵੀਕਾਰ ਕਰਦੇ ਹਨ।
ਹਾਲਾਂਕਿ ਉਹ ਕਹਿੰਦੇ ਹਨ ਕਿ ਇਸ ਲਈ ਇੱਕ ਅਜੇਹੀ ਤਾਰੀਖ ਹੋਣੀ ਚਾਹੀਦੀ ਹੈ ਜੋ ਸਦਭਾਵਨਾ ਦੀ ਹਾਮੀ ਭਰੇ।

Credit: Wordpress
ਪਰ ਉਹ ਆਸ਼ਾਵਾਦੀ ਹਨ ਕਿ ਭਵਿੱਖ ਵਿੱਚ ਇਸ ਨੂੰ ਜਲਦ ਨਿਰਧਾਰਤ ਕੀਤਾ ਜਾਵੇਗਾ।
ਵਾਸਨ ਸ਼੍ਰੀਨਿਵਾਸਨ ਨੇ ਬਹੁਤ ਸਾਰੇ ਸਵਦੇਸ਼ੀ ਸਮੂਹਾਂ ਨਾਲ ਕੰਮ ਕੀਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਗਲੀਆਂ ਪੀੜ੍ਹੀਆਂ ਵਿੱਚ ਭਵਿੱਖ ਦੇਖਦੇ ਹਨ ਅਤੇ ਉਨ੍ਹਾਂ ਨਵੀਂ ਪੀੜੀ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਤਾਰੀਖ ਨੂੰ ਬਦਲਣਾ ਹੈ ਜਾਂ ਨਹੀਂ।
ਹੋਰ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ.....