ਇਹ ਉਹ ਪਰਿਵਾਰ ਹੈ ਜਿਸਦੇ ਬੁਜ਼ੁਰਗ ਸੂਫੀ ਮੁਬੱਸ਼ਰ ਨਕਸ਼ਬੰਦੀ ਨੇ ੧੯੪੭ ਦੀ ਵੰਡ ਸਮੇ ਆਪਣੀ ਜਾਨ 'ਤੇ ਖੇਡਕੇ ਕਈ ਸਿੱਖ ਪਰਿਵਾਰਾਂ ਨੂੰ ਸਹੀ ਸਲਾਮਤ ਕੈਂਪਾਂ ਵਿੱਚ ਪਹੁੰਚਾਇਆ ਸੀ, ਅਤੇ ਭੀੜ ਵਲੋਂ ਗੁਰੂਦੁਆਰਾ ਸਾਹਿਬ ਨੂੰ ਨੁਕਸਾਨੇ ਜਾਣ ਤੋਂ ਪਹਿਲਾਂ ਹੀ ਗੁਰੂ ਗਰੰਥ ਸਾਹਿਬ ਜੀ ਦੇ ਦੋ ਸਰੂਪ ਆਪਣੇ ਘਰ ਲੈ ਆਂਦੇ ਸਨ।

ਸਈਅਦ ਪਰਿਵਾਰ ਨੇ ਦੇਸ਼ ਦੀ ਹੋਈ ਵੰਡ ਸਮੇਂ ਕੁੱਝ ਦੰਗਾਕਾਰੀਆਂ ਵਲੋਂ ਪਾਕਿਸਤਾਨ ਦੇ ਗੁਜਰਾਤ ਜਿਲੇ ਦੇ ਇੱਕ ਗੁਰੂਦੁਆਰਾ ਸਾਹਿਬ ਵਿੱਚ ਕੀਤੀ ਜਾ ਰਹੀ ਤੋੜ ਭੰਨ ਸਮੇਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਦੋ ਸਰੂਪ ਆਪਣੇ ਘਰ ਇਹ ਸੋਚ ਕੇ ਸੰਭਾਲ ਲਏ ਸਨ ਕਿ ਧਾਰਮਿਕ ਗਰੰਥ ਸਾਰਿਆਂ ਦੇ ਸਾਂਝੇ ਹੁੰਦੇ ਹਨ ਤੇ ਇਹਨਾਂ ਵਿੱਚ ਉੱਚਾ ਤੇ ਸੁੱਚਾ ਜੀਵਨ ਜਿਊਣ ਦੀ ਸਿੱਖਿਆ ਸ਼ਾਮਲ ਹੁੰਦੀ ਹੈ।
ਪੀੜ੍ਹੀ ਦਰ ਪੀੜੀ ਉਹਨਾਂ ਦੋ ਸਰੂਪਾਂ ਦੀ ਆਪਣੇ ਘਰ ਵਿੱਚ ਹੀ ਬਣਦੀ ਸੇਵਾ ਤੇ ਸੰਭਾਲ ਵੀ ਕੀਤੀ ਹੈ।
ਸ਼ਬਰ ਹਾਸ਼ਮੀ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ਼ ਕਰਦਿਆਂ ਕਿਹਾ, "ਮੇਰੀ ਦਾਦੀ ਜੀ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਉਹਨਾਂ ਦੇ ਪਿਤਾ ਨੇ ਵਸੀਅਤ ਵਜੋ ਕਿਹਾ ਸੀ ਕਿ ਇਹਨਾਂ ਧਾਰਮਿਕ ਗਰੰਥਾਂ ਦੀ ਆਪਣੀ ਜਾਨ ਤੋਂ ਵੀ ਜਿਆਦਾ ਹਿਫਾਜ਼ਤ ਕਰਨੀ ਹੈ, ਜਿੱਥੇ ਮੈ ਤੁਹਾਡੇ ਲਈ ਜਮੀਨਾਂ ਜਾਇਦਾਦਾਂ ਅਤੇ ਹੋਰ ਕੀਮਤੀ ਵਸਤਾਂ ਛੱਡ ਕੇ ਜਾ ਰਿਹਾ ਹਾਂ ਉੱਥੇ ਨਾਲ ਹੀ ਇਹ ਵੀ ਇੱਕ ਕੀਮਤੀ ਅਤੇ ਅਦਬ ਭਰੀ ਚੀਜ਼ ਤੁਹਾਡੇ ਸਪੁਰਦ ਕਰ ਰਿਹਾ ਹਾਂ, ਸੋ ਇਸ ਦੀ ਵੀ ਹਮੇਸ਼ਾਂ ਹਿਫਾਜ਼ਤ ਅਤੇ ਸੇਵਾ ਸੰਭਾਲ ਕਰਨੀ ਹੈ।"

ਸ਼ਬਰ ਹਾਸ਼ਮੀ ਅਤੇ ਸਿਆਲਕੋਟ ਦੇ ਗੁਰੂਦਵਾਰਾ ਸਾਹਿਬ ਵਿੱਚ ਗਏ ਗ੍ਰੰਥੀ, ਗਿਆਨੀ ਜਸਕਰਨ ਸਿੰਘ ਨਾਲ ਵਿਸ਼ੇਸ਼ ਇੰਟਰਵਿਊ ਸੁਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਪਲੇਅਰ ਉੱਤੇ ਕਲਿੱਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
More from SBS Punjabi

Sikhs serve daily iftar dinner to their 'Muslim brothers'







