ਕੋਵਿਡ ਲਾਕਡਾਉਨ ਤੇ ਉਸ ਪਿੱਛੋਂ ਪੈਦਾ ਹੋਏ ਹਾਲਾਤ ਬਹੁਤ ਸਾਰੇ ਲੋਕਾਂ ਲਈ ਇੱਕ ਮੁਸ਼ਕਲ ਸਮਾਂ ਸਾਬਿਤ ਹੋਇਆ ਹੈ। ਚੈਰਿਟੀ ਟਰਬਨਜ਼ 4 ਆਸਟ੍ਰੇਲੀਆ ਦੁਆਰਾ ਚਲਾਏ ਜਾ ਰਹੇ ਫੂਡ ਹੈਂਪਰ ਪ੍ਰੋਜੈਕਟ ਦੇ ਪਿੱਛੇ ਇੱਕ ਕਾਰਨ ਇਹ ਵੀ ਹੈ। ਵਲੰਟੀਅਰ ਲਿਨੀ ਦਾ ਕਹਿਣਾ ਹੈ ਕਿ ਲੋਕ ਹਰ ਕਿਸਮ ਦੇ ਕਾਰਨਾਂ ਕਰਕੇ ਉਨ੍ਹਾਂ ਦੀ ਸੰਸਥਾ ਨਾਲ ਜੁੜਦੇ ਹਨ। ਹੋਰ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ.....
ਟਰਬਨਜ਼ 4 ਆਸਟ੍ਰੇਲੀਆ ਵੱਲੋਂ ਆਪਣੇ ਸਮਾਜ ਸੇਵੀ ਕੰਮਾਂ ਦਾ ਮੈਲਬੌਰਨ ਵਿਚਲਾ ਵਿਸਤਾਰ

Amar Singh, the President of Turbans for Australia Source: SBS
ਕੋਵਿਡ ਲਾਕਡਾਊਨ ਦੌਰਾਨ ਹਜ਼ਾਰਾਂ ਲੋਕਾਂ ਨੂੰ ਭੋਜਨ ਰਾਹਤ ਪਹੁੰਚਾਉਣ ਵਾਲੀ ਸਿੱਖ ਸੰਸਥਾ ਟਰਬਨਜ਼ 4 ਆਸਟ੍ਰੇਲੀਆ ਹੁਣ ਮੈਲਬੌਰਨ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਹੀ ਹੈ। ਇਸ ਸੰਸਥਾ ਦੇ ਨੁਮਾਇੰਦਿਆਂ ਮੁਤਾਬਿਕ ਮਹਿੰਗਾਈ, ਉੱਚ ਵਿਆਜ ਦਰਾਂ ਤੇ ਵੱਧ ਰਹੀ ਜੀਵਨ ਲਾਗਤ ਕਾਰਨ ਬਹੁਤ ਸਾਰੇ ਲੋਕ ਅਜੇ ਵੀ ਮਦਦ ਦੀ ਆਸ ਰੱਖਦੇ ਹਨ।
Share