ਖਾਸ ਨੁੱਕਤੇ:
- ਪਰਥ ਰਹਿਣ ਵਾਲੇ ਭਾਰਤੀ ਵਿਦਿਆਰਥੀ ਨੂੰ ਸਾਲ 2018 ਵਿੱਚ ਕੈਂਸਰ ਨੇ ਆ ਘੇਰਿਆ ਸੀ
- ਦੋਸਤਾਂ ਅਤੇ ਭਾਈਚਾਰੇ ਦੀ ਮਦਦ ਨਾਲ ਉਸ ਦੇ ਇਲਾਜ ਵਾਸਤੇ 1 ਲੱਖ 70 ਹਜ਼ਾਰ ਡਾਲਰ ਇਕੱਠਾ ਕੀਤਾ ਗਿਆ ਸੀ
- ਪਰਮਜੋਤ ਦੀ ਮੌਤ ਤੋਂ ਬਾਅਦ ਉਸ ਦੀ ਇੱਛਾ ਅਨੁਸਾਰ, ਬਾਕੀ ਰਾਸ਼ੀ ਨੂੰ ਹੋਰਨਾਂ ਲੋੜਵੰਦਾਂ ਉੱਤੇ ਖਰਚਿਆ ਗਿਆ ਹੈ।

Premjot Sandhu lost his battle with cancer in 2018. Source: Jagjeet
ਪਰਮਜੋਤ ਦੇ ਪਰਥ ਰਹਿਣ ਵਾਲੇ ਨਜ਼ਦੀਕੀ ਦੋਸਤ ਬਲਵੰਤ ਢਿੱਲੋਂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, ‘ਪਰਮਜੋਤ ਦੇ ਇਲਾਜ ਵਾਸਤੇ ਇਕੱਠੀ ਕੀਤੀ ਗਈ ਰਾਸ਼ੀ ਦਾ ਸਿਰਫ ਕੁੱਝ ਹਿੱਸਾ ਹੀ ਉਸ ਦੇ ਇਲਾਜ ਉੱਤੇ ਖਰਚ ਕੀਤਾ ਜਾ ਸਕਿਆ ਸੀ ਕਿ ਉਸ ਨੂੰ ਮੌਤ ਨੇ ਆ ਘੇਰਿਆ’।
'ਪਰਮਜੋਤ ਨੂੰ ਭਾਰਤ ਭੇਜਣ ਸਮੇਂ ਉੱਥੋਂ ਦੇ ਇਲਾਜ ਲਈ 20 ਹਜ਼ਾਰ ਡਾਲਰ ਨਾਲ ਦਿੱਤੇ ਸਨ। ਉਹਨਾਂ ਵਿੱਚੋਂ ਵੀ ਬਹੁਤ ਸਾਰਾ ਪੈਸਾ ਬਚ ਗਿਆ ਸੀ’।
ਸ਼੍ਰੀ ਢਿੱਲੋਂ ਨੇ ਦਸਿਆ, ‘ਆਪਣੀ ਮੌਤ ਤੋਂ ਸਿਰਫ ਦੋ ਦਿਨ ਪਹਿਲਾਂ ਹੀ ਪਰਮਜੋਤ ਨੇ ਫੋਨ ਕਰਕੇ ਸਾਨੂੰ ਬੇਨਤੀ ਕੀਤੀ ਸੀ ਕਿ ਉਸ ਦੇ ਇਲਾਜ ਵਾਸਤੇ ਇਕੱਠੀ ਕੀਤੀ ਹੋਈ ਬਚਦੀ ਰਾਸ਼ੀ ਨੂੰ ਸਿਰਫ ਉਸ ਵਰਗੇ ਅਤੇ ਹੋਰਨਾਂ ਲੋੜਵੰਦਾਂ ਦੀ ਮਦਦ ਲਈ ਹੀ ਖਰਚਿਆ ਜਾਵੇ’।
‘ਇੱਥੋਂ ਤੱਕ ਕਿ ਉਸ ਦੇ ਪਿਤਾ ਨੇ ਵੀ ਬਾਕੀ ਬਚੀ ਹੋਈ ਰਾਸ਼ੀ ਆਪਣੇ ਕੋਲ ਰੱਖਣ ਤੋਂ ਇਨਕਾਰ ਕਰਦੇ ਹੋਏ ਉਸ ਨੂੰ ਵੀ ਲੋੜਵੰਦਾਂ ਲਈ ਪਹੁੰਚਦਾ ਕਰ ਦਿੱਤਾ’।
‘ਪਰਮਜੋਤ ਦੀ ਮੌਤ ਸਮੇਂ ਉਸ ਦੇ ਖਾਤੇ ਵਿੱਚ ਤਕਰੀਬਨ 1 ਲੱਖ 15 ਹਜ਼ਾਰ ਡਾਲਰ ਬਾਕੀ ਹੋਏ ਬਚੇ ਸਨ, ਜਿਹਨਾਂ ਵਿੱਚੋਂ ਹੁਣ ਤੱਕ 1 ਲੱਖ 5 ਹਜ਼ਾਰ ਡਾਲਰ ਉਹਨਾਂ ਤਕਰੀਬਨ 35 ਲੋਕਾਂ ਲਈ ਖਰਚੇ ਗਏ ਹਨ ਜੋ ਸਿਹਤ ਜਾਂ ਹੋਰ ਕਾਰਨਾਂ ਕਰਕੇ ਭਾਰੀ ਮੁਸ਼ਕਲਾਂ ਵਿੱਚ ਘਿਰ ਗਏ ਸਨ’, ਕਿਹਾ ਸ਼੍ਰੀ ਢਿੱਲੋਂ ਨੇ।
‘ਬਾਕੀ ਬਚਦੀ ਰਾਸ਼ੀ ਨੂੰ ਵੀ ਇਸੀ ਤਰਾਂ ਲੋੜਵੰਦਾਂ ਉੱਤੇ ਖਰਚਿਆ ਜਾਵੇਗਾ’, ਕਿਹਾ ਬਲਵੰਤ ਢਿੱਲੋਂ ਨੇ।
Other related stories

ਕੈਂਸਰ-ਪੀੜ੍ਹਤ ਪ੍ਰੇਮਜੋਤ ਸੰਧੂ ਨੇ ਆਖਿਆ ਜ਼ਿੰਦਗੀ ਨੂੰ ਅਲਵਿਦਾ