2010 ਵਿੱਚ ਹਰਪ੍ਰੀਤ ਸਿੰਘ ਨੇ 'ਬਾਬਾ ਬੇਲੀ' ਦੇ ਕਲਮੀ ਨਾਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਕੰਵਰ ਗਰੇਵਾਲ ਦੀ ਆਵਾਜ਼ ਵਿੱਚ ਰਿਕਾਰਡ ਹੋਏ ਉਨ੍ਹਾਂ ਦੇ ਪਲੇਠੇ ਗੀਤ 'ਅੱਖਾਂ' ਨੇ ਖੂਬ ਨਾਮਣਾ ਖੱਟਿਆ।
ਆਪਣੇ ਲਾਈਵ ਸ਼ੋਅ, ਸੂਫ਼ੀਆਨਾ ਲਹਿਜ਼ੇ ਅਤੇ ਸੁਚੱਜੀ ਗਾਇਕੀ ਤੇ ਗੀਤਕਾਰੀ ਨਾਲ ਬਾਬਾ ਬੇਲੀ ਨੇ ਜਿੱਥੇ ਲੋਕਾਂ ਦੇ ਦਿਲਾਂ 'ਤੇ ਆਪਣੀ ਛਾਪ ਛੱਡੀ ਹੈ, ਉੱਥੇ ਉਹ ਪੰਜਾਬੀ ਲੋਕ ਗੀਤਾਂ ਅਤੇ ਬੋਲੀਆਂ ਨੂੰ ਸੁਰਜੀਤ ਰੱਖਣ ਲਈ ਵੀ ਯਤਨਸ਼ੀਲ ਹਨ।
ਇਸ ਸਮੇਂ ਨਿਊਜ਼ੀਲੈਂਡ ਦੌਰੇ ਉੱਤੇ ਆਏ ਬਾਬਾ ਬੇਲੀ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਪਣੇ ਕਲਾਕਾਰੀ ਦੇ ਸਫ਼ਰ ਅਤੇ ਜ਼ਿੰਦਗੀ ਦੇ ਤਜ਼ੁਰਬੇ ਨਾਲ ਜੁੜੀਆਂ ਕੁਝ ਖਾਸ ਗੱਲਾਂ ਸਾਂਝੀਆਂ ਕੀਤੀਆਂ ਅਤੇ ਨਾਲ ਹੀ ਆਪਣੇ ਆਉਣ ਵਾਲੇ ਗੀਤਾਂ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਨਾਲ ਕੀਤੀ ਗਈ ਇਹ ਵਿਸ਼ੇਸ਼ ਇੰਟਰਵਿਊ ਸੁਣਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: