2017 ਵਿੱਚ 'ਸਾਹਿਬ' ਗੀਤ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਪੰਜਾਬੀ ਗਾਇਕ ਹਿੰਮਤ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਜਿਸ ਕਰਕੇ ਉਹ ਆਪਣੇ ਸਕੂਲ ਦੇ ਸੰਗੀਤ ਸਮਾਗਮਾਂ ਵਿੱਚ ਵੀ ਅਕਸਰ ਹੀ ਹਿੱਸਾ ਲਿਆ ਕਰਦੇ ਸੀ।
"ਸਾਡੇ ਪਰਿਵਾਰ ਵਿੱਚੋਂ ਮੇਰੇ ਤਾਇਆ ਜੀ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਸ਼ਾਇਦ ਇਹੀ ਕਾਰਨ ਸੀ ਕਿ ਉਨ੍ਹਾਂ ਨੂੰ ਦੇਖਦੇ-ਦੇਖਦੇ ਮੇਰੇ ਅੰਦਰ ਵੀ ਸੰਗੀਤ ਦੇ ਲਈ ਮੋਹ ਪੈਦਾ ਹੋ ਗਿਆ," ਉਨ੍ਹਾਂ ਕਿਹਾ।
"ਮੇਰੇ ਪਰਿਵਾਰ ਵੱਲੋਂ ਮੈਨੂੰ ਪੰਜਾਬੀ ਸਿੰਗਿੰਗ ਕੰਮਪੀਟੀਸ਼ਨ 'ਵੋਇਸ ਆਫ ਪੰਜਾਬ' ਦੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਪਿੱਛੋਂ ਹੀ ਮੇਰੇ ਗਾਇਕੀ ਦੇ ਸਫ਼ਰ ਦੀ ਅਸਲ ਸ਼ੁਰੂਆਤ ਹੋਈ।"
ਆਪਣੇ ਸੰਗੀਤਕ ਸਫ਼ਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਕਿਸੇ ਜਗ੍ਹਾ ਸ਼ੋਅ ਕਰਨ ਜਾਂਦੇ ਹਨ ਤਾਂ ਉਹ ਲੋਕਾਂ ਵੱਲੋਂ ਮਿਲਦਾ ਪਿਆਰ ਦੇਖ ਅਕਸਰ ਭਾਵੁਕ ਹੋ ਜਾਂਦੇ ਹਨ।
"ਮੈਂ ਅਕਸਰ ਸੋਚਦਾ ਕਿ ਸੰਗੀਤ ਰੱਬ ਦੀ ਸਭ ਤੋਂ ਖ਼ੂਬਸੂਰਤ ਰਚਨਾ ਹੈ, ਕਿਓਂਕਿ ਰੂਹਦਾਰੀ ਦੀ ਇਹ ਕਲਾ ਸਾਨੂੰ ਸਭ ਨੂੰ ਜੋੜਕੇ ਰੱਖਦੀ ਹੈ, ਅਤੇ ਸੰਗੀਤ ਦੀ ਵਜ੍ਹਾ ਨਾਲ ਜੋ ਪਿਆਰ ਅਤੇ ਸਤਿਕਾਰ ਸਾਡੇ ਕਲਾਕਾਰਾਂ ਦੇ ਹਿੱਸੇ ਆਉਂਦਾ ਹੈ, ਉਸ ਅਹਿਸਾਸ ਨੂੰ ਮੈਂ ਬੋਲ ਕੇ ਬਿਆਨ ਨਹੀਂ ਕਰ ਸਕਦਾ।"
ਹਿੰਮਤ ਸੰਧੂ ਨਾਲ ਪੂਰੀ ਇੰਟਰਵਿਊ ਸੁਣਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।