💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
'ਲੁਧਿਆਣਾ ਤੋਂ ਆਸਟ੍ਰੇਲੀਆ ਦੇ ਬਿਗ ਬੈਸ਼ ਲੀਗ ਤੱਕ': ਬੀ ਬੀ ਐਲ ਦੇ ਇਸ ਸੀਜ਼ਨ 'ਚ ਪੰਜਾਬੀਆਂ ਦੀ ਮਜ਼ਬੂਤ ਹਾਜ਼ਰੀ

Punjabi pride shines in BBL this season: Hobart Hurricanes cricketer Nikhil Chaudhary with Punjabi-Australian entrepreneur Ramneek Wayne.
ਹੋਬਾਰਟ ਹਰਿਕੇਨਜ਼ ਦੇ ਆਲਰਾਊਂਡਰ ਨਿਖਿਲ ਚੌਧਰੀ ਇਸ ਸਾਲ ਬਿਗ ਬੈਸ਼ ਲੀਗ ਵਿੱਚ ਖੇਡ ਰਹੇ ਗਿਣਤੀ ਦੇ ਭਾਰਤੀ ਮੂਲ ਦੇ ਖਿਡਾਰੀਆਂ ਵਿੱਚੋਂ ਇੱਕ ਹਨ। ਲੁਧਿਆਣਾ ਦੇ ਕੋਹਾੜਾ ਪਿੰਡ ਤੋਂ 2000 'ਚ ਆਸਟ੍ਰੇਲੀਆ ਆਏ ਨਿਖਿਲ, BBL ਵਿੱਚ ਆਪਣੀ ਮਿਹਨਤ ਨਾਲ ਇੱਕ ਵੱਖਰੀ ਪਹਿਚਾਣ ਬਣਾ ਰਹੇ ਹਨ। ਇਸ BBL 'ਚ ਨਿਖਿਲ ਦੇ ਬੈਟ ‘ਤੇ ਲੁਧਿਆਣੇ ਦੇ ਹੀ ਇੱਕ ਪੰਜਾਬੀ-ਆਸਟ੍ਰੇਲੀਆਈ ਉਦਯੋਗਪਤੀ ਰਮਨੀਕ ਵੇਨ ਦੀ ਮਸਾਲਾ ਕੰਪਨੀ ਦਾ ਸਟਿੱਕਰ ਵੀ ਦਿਖਾਈ ਦੇਵੇਗਾ। ਜ਼ਿਕਰਯੋਗ ਹੈ ਕਿ ਬਿਗ ਬੈਸ਼ ਲੀਗ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਅਤੇ ਲੋਕਪ੍ਰਿਯ ਟੀ–20 ਕ੍ਰਿਕਟ ਲੀਗ ਹੈ, ਜਿਸਨੂੰ ਕ੍ਰਿਕਟ ਆਸਟ੍ਰੇਲੀਆ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ। ਨਿਖਿਲ ਅਤੇ ਰਮਨੀਕ ਨਾਲ ਪੂਰੀ ਗੱਲਬਾਤ ਇਸ ਪੌਡਕਸਟ ਰਾਹੀਂ ਸੁਣੋ...
Share






