ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

Credt: AAP, Pexels, Harmandeep
ਇਸ ਰੇਡੀਓ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖ਼ਬਰਾਂ, ਪੰਜਾਬ ਦੀ ਖ਼ਬਰਸਾਰ ਤੋਂ ਇਲਾਵਾ ਬੁਸ਼ਫਾਇਰਜ਼ ਦੌਰਾਨ ਜਾਨ ਬਚਾਉਣ ਵਾਲੀ ਬਹਾਦਰੀ ਲਈ ਸਨਮਾਨਿਤ ਕੀਤੇ ਜਾਣ ਵਾਲੇ ਕੌਫਸ ਹਾਰਬਰ ਦੇ ਹਰਮਨਦੀਪ ਸਿੰਘ ਨਾਲ ਖਾਸ ਗੱਲਬਾਤ ਸ਼ਾਮਿਲ ਹੈ। ਇਸਦੇ ਨਾਲ ਹੀ Dialectical Behaviour Therapy (DBT) ਬਾਰੇ ਵੀ ਖਾਸ ਜਾਣਕਾਰੀ ਹੈ ਕਿਉਂਕਿ ਇੱਕ ਨਵੇਂ ਆਸਟ੍ਰੇਲੀਅਨ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ DBT ਲਗਾਤਾਰ ਦਰਦ ਸਹਿਣ ਵਾਲਿਆਂ ਦੀ ਤਕਲੀਫ਼ ਘਟਾ ਸਕਦੀ ਹੈ। ਇਸ ਪੌਡਕਾਸਟ ਰਾਹੀਂ ਐਸ ਬੀ ਐਸ ਦੇ ਪੂਰੇ ਪੰਜਾਬੀ ਪ੍ਰੋਗਰਾਮ ਦਾ ਅਨੰਦ ਮਾਣੋ।
Share