ਕ੍ਰਿਸਮਸ ਤੋਂ ਪਹਿਲਾਂ ਵਿਕਟੋਰੀਆ ਦੇ ਗ੍ਰੈਂਪੀਅਨ ਨੈਸ਼ਨਲ ਪਾਰਕ ਵਿੱਚ ਬੀਤੀ 21 ਦਸੰਬਰ ਨੂੰ ਲੱਗੀ ਭਿਆਨਕ ਅੱਗ ਦਾ ਅਸਰ ਘਟਦਾ ਨਜ਼ਰ ਨਹੀਂ ਆ ਰਿਹਾ। ਵਿਕਟੋਰੀਆ ਦੇ ਮੁੱਖ ਅੱਗ ਬੁਝਾਊ ਅਧਿਕਾਰੀ ਕ੍ਰਿਸ ਹਾਰਡਮੈਨ ਦਾ ਕਹਿਣਾ ਹੈ ਫਾਇਰਫਾਈਟਰਜ਼ ਵਲੋਂ ਗ੍ਰੈਂਪੀਅਨ ਵਿੱਚ ਲੱਗੀ ਬੁਸ਼ਫਾਇਰ ਨੂੰ ਕਾਬੂ ਕਰਨ ਵਿਚ ਅਸਮਰੱਥ ਰਹਿਣ ਕਾਰਨ ਅੱਗ ਦਾ ਖਤਰਾ ਹੋਰ ਵੱਧ ਗਿਆ ਹੈ।
ਪਿਛਲੇ 3 ਦਿਨਾਂ ਤੋਂ ਇਹ ਇਲਾਕਾ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਇਆ ਹੈ।
ਇਸ ਦੌਰਾਨ ਸਿੱਖ ਵਲੰਟੀਅਰਜ਼ ਆਸਟ੍ਰੇਲ਼ੀਆ ਵਲੋਂ ਅੱਗ ਪ੍ਰਭਾਵਿਤ ਇਲਾਕਿਆਂ ਦੇ ਵਸਨੀਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦਾ ਸਿਲਸਿਲਾ ਜਾਰੀ ਹੈ।
ਸੰਸਥਾ ਦੇ ਜਸਵਿੰਦਰ ਸਿੰਘ ਨੇ ਐਸ ਬੀ ਐਸ ਨੂੰ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ 21 ਦਸੰਬਰ ਤੋਂ ਇਸ ਇਲਾਕੇ ਵਿੱਚ ਸਰਗਰਮ ਹਨ ੳੇੁਨ੍ਹਾਂ ਵਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ-ਕੱਪੜੇ ਅਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਬੱਚਿਆਂ ਨੂੰ ਕ੍ਰਿਸਮਸ ਗਿਫਟ ਵੀ ਪਹੁੰਚਾਏ ਜਾ ਰਹੇ ਹਨ ਤਾਂ ਜੋ ਉਹ ਆਪਣਾ ਤਿਓਹਾਰ ਮਨਾਉਣ ਤੋਂ ਵਾਂਝੇ ਨਾ ਰਹਿ ਸਕਣ।
ਕਾਬਲੇਗੌਰ ਹੈ ਕਿ ਵਿਕਟੋਰੀਆ ਦੇ ਗ੍ਰੈਂਪੀਅਨ ਵਿੱਚ ਲੱਗੀ ਇਹ ਭਿਆਨਕ ਅੱਗ ਮੰਗਲਵਾਰ 24 ਦਸੰਬਰ ਤੱਕ 40,000 ਹੈਕਟੇਅਰ ਤੋਂ ਵੱਧ ਦਾ ਰਕਬਾ ਆਪਣੀ ਚਪੇਟ ਵਿੱਚ ਲੈ ਚੁੱਕੀ ਹੈ।
ਮੌਜੂਦਾ ਹਾਲਾਤ ਨੂੰ ਦੇਖਦਿਆਂ ਵਿਕਟੋਰੀਅਨ ਐਮਰਜੈਂਸੀ ਮੈਨੇਜਮੈਂਟ ਵਲੋਂ ਅਗਲੇ ਦਿਨਾਂ ਦੌਰਾਨ ਖਾਸ ਕਰ ਬਾਕਸਿੰਗ ਡੇਅ ਮੌਕੇ ਤਾਪਮਾਨ 40 ਡਿਗਰੀ ਤੱਕ ਪਹੁੰਚਣ ਕਾਰਨ ਸਥਿਤੀ ਹੋਰ ਗੰਭੀਰ ਹੋਣ ਦੀ ਗੱਲ ਆਖੀ ਜਾ ਰਹੀ ਹੈ।
ਐਮਰਜੈਂਸੀ ਮੈਨੇਜਮੈਂਟ ਨੇ ਛੁੱਟੀਆਂ ’ਤੇ ਜਾਣ ਵਾਲੇ ਮੁਸਾਫਰਾਂ ਨੂੰ ਅੱਗ ਦੀਆਂ ਤਾਜ਼ਾ ਸਥਿਤੀਆਂ ਨਾਲ ਅਪਡੇਟ ਰਹਿਣ ਦੀ ਚੇਤਾਵਨੀ ਦਿੱਤੀ ਹੈ।
Podcast Collection: ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





