ਆਸਟ੍ਰੇਲੀਆ ਦੇ ਵੁਲਗੂਲਗਾ ਵਿੱਚ ਬਣੇ ਪਹਿਲੇ ਗੁਰਦੁਆਰਾ ਸਾਹਿਬ ਵਿਖੇ ਨਵੇਂ ਸਾਲ 2025 ਦੇ ਮੌਕੇ ਮਾਂ-ਬੋਲੀ ਨੂੰ ਸਮਰਪਿਤ ਇੱਕ ਗੁਰਮੁਖੀ ਫੱਟੀ ਅਤੇ ਵਿਰਸੇ ਨਾਲ ਸਾਂਝ ਪਾਉਂਦੀਆਂ ਗਾਗਰਾਂ ਦੇ ਆਰਟ-ਵਰਕ ਲਗਾਏ ਗਏ ਹਨ। ਅਮਰੀਕਾ ਦੇ ਕਲਾਕਾਰ ਹਰਮਿੰਦਰ ਬੋਪਾਰਾਏ ਅਤੇ ਮੈਲਬਰਨ ਤੋਂ ਇੰਜੀਨੀਅਰ ਗਗਨ ਹੰਸ ਦੀ ਬਾਕਮਾਲ ਮਿਹਨਤ ਸਦਕਾ ਤਿੰਨ ਮਹੀਨਿਆਂ ਵਿੱਚ ਇਹ ਕਲਾਕ੍ਰਿਤੀਆਂ ਤਿਆਰ ਕੀਤੀਆਂ ਗਈਆਂ ਹਨ। ਪਬਲਿਕ ਅਫਸਰ ਅਮਨਦੀਪ ਸਿੰਘ ਸਿੱਧੂ ਨੇ ਇਨ੍ਹਾਂ ਵਸਤਾਂ ਦੀ ਸਥਾਪਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
Key Points
- ਸਾਢੇ ਸੱਤ ਫੁੱਟ ਉੱਚੀ ਅਤੇ ਸਾਢੇ ਚਾਰ ਕੁਆਇੰਟਲ ਭਾਰ ਵਾਲੀ ਹੈ ਇਹ ਫੱਟੀ।
- 1968 ਵਿੱਚ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ 'ਚ ਬਣਿਆ ਸੀ ਪਹਿਲਾ ਗੁਰੂ ਘਰ।
- ਰਾਜ ਸਰਕਾਰ ਨੇ ਆਸਟ੍ਰੇਲੀਆ ਦੇ ਇਸ ਪਹਿਲੇ ਗੁਰੂਘਰ ਨੂੰ ਵਿਰਾਸਤ ਦਾ ਦਰਜਾ ਦਿੱਤਾ ਹੋਇਆ ਹੈ।
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਖੇਤਰੀ ਸ਼ਹਿਰ ਵੁਲਗੂਲਗਾ ਵਿੱਚ ਸਾਲ 1968 ਵਿੱਚ ਪਹਿਲਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ।
ਗੁਰੂ ਘਰ ਦੀ ਦਿੱਖ ਸੁਧਾਰਨ ਅਤੇ ਹੋਰ ਭਾਈਚਾਰਿਆਂ ਤੇ ਬੱਚਿਆਂ ਨੂੰ ਪੰਜਾਬੀ ਅਤੇ ਸਿੱਖ ਸਭਿਆਚਾਰ ਨਾਲ ਜੋੜਨ ਲਈ ਉਦੋਂ ਤੋਂ ਹੀ ਕਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ।
ਅਤੇ ਇਹਨਾਂ ਹੀ ਕੋਸ਼ਿਸ਼ਾਂ ਵਿੱਚ ਸਾਲ 2025 ਵਿੱਚ ਦੇ ਆਗਮਨ ਦੌਰਾਨ ਇੱਕ ਹੋਰ ਕਦਮ ਰੱਖਿਆ ਗਿਆ ਹੈ ਜਿੱਥੇ ਗੁਰਮੁਖੀ ਸਟੀਲ ਦੀ ਫੱਟੀ ਤੇ ਗਾਗਰਾਂ ਵਾਲੇ ਆਰਟ ਵਰਕ ਲਗਾਏ ਗਏ ਹਨ।

2019 ਵਿੱਚ ਮੈਲਬਰਨ ਵਿੱਚ ਹੋਈਆਂ ਸਿੱਖ ਖੇਡਾਂ ਦੌਰਾਨ ਵੀ ਇਸੀ ਤਰਾਂ ਦੀ ਇੱਕ ਫੱਟੀ ਪ੍ਰਦਰਸ਼ਿਤ ਕੀਤੀ ਗਈ ਸੀ।
ਨਿਲਾਮੀ ਵਿੱਚ $8000 ਡਾਲਰਾਂ ਦੀ ਵਿਕੀ ਇਸ ਗੁਰਮੁਖੀ ਫੱਟੀ ਤੋਂ ਇਕੱਠਾ ਕੀਤਾ ਗਿਆ ਫੰਡ ਖਾਲਸਾ ਏਡ ਨੂੰ ਦਾਨ ਕੀਤਾ ਗਿਆ ਸੀ।
ਵੁਲਗੂਲਗਾ ਗੁਰਦੁਆਰਾ ਸਾਹਿਬ ਵਿੱਚ ਲਗਾਈ ਗਈ ਸਟੀਲ ਦੀ ਇਸ ਫੱਟੀ ਦੇ ਇੱਕ ਪਾਸੇ 35 ਅੱਖਰੀ ਅਤੇ ਦੂਜੇ ਪਾਸੇ ਅੰਗ੍ਰੇਜ਼ੀ ਦੇ ਐਲਫਾਬੈੱਟ ਲਿਖੇ ਹੋਏ ਹਨ।
ਇਸੇ ਬਾਰੇ ਹੋਰ ਜਾਣਕਾਰੀ ਲਈ Woolgoolga ਤੋਂ Public Officer ਅਮਨਦੀਪ ਸਿੰਘ ਸਿੱਧੂ ਨੇ ਸਾਡੇ ਨਾਲ ਗੱਲਬਾਤ ਕੀਤੀ ਅਤੇ ਇਸ ਹੇਠਾਂ ਦਿੱਤੇ ਪੌਡਕਾਸਟ ਰਾਹੀਂ ਸੁਣੋ ਇਹ ਖਾਸ ਇੰਟਰਵਿਊ....
Podcast Collection: ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕਅਤੇ ਇੰਸਟਾਗ੍ਰਾਮ'ਤੇ ਫਾਲੋ ਕਰੋ।





