ਗੁਰਸੇਵਕ ਸਿੰਘ ਆਪਣੀ ਚਿੱਤਰਕਲਾ ਰਾਹੀਂ ਨਵੀਂ ਪੀੜ੍ਹੀ ਨੂੰ ਪੰਜਾਬ ਬਾਰੇ ਜਾਣੂ ਕਰਵਾਉਣ ਅਤੇ ਪੰਜਾਬ ਨਾਲ ਜੋੜ ਕੇ ਰੱਖਣ ਦੇ ਉਪਰਾਲੇ ਕਰ ਰਹੇ ਹਨ।
ਗੁਰਸੇਵਕ ਵਲੋਂ ਬਣਾਈਆਂ ਪੰਜਾਬ ਦੀਆਂ ਵੱਖ-ਵੱਖ ਤਸਵੀਰਾਂ ਵਿੱਚ ਪਿੰਡ ਦੀ ਫਿਰਨੀ, ਗੁਰਦੁਆਰਿਆਂ ਦੇ ਗੁੰਬਦ, ਨਿਸ਼ਾਨ ਸਾਹਿਬ, ਫੁਲਕਾਰੀ, ਲੋਕ ਨਾਚ ਗਿੱਧਾ ਅਤੇ ਖੇਤ ਸ਼ਾਮਲ ਹਨ।


ਹਾਲਾਂਕਿ ਪੰਜਾਬ ਦੀ ਤਰਜ਼ਮਾਨੀ ਕਰਦੇ ਅਨੇਕਾਂ ਮੰਚ ਮੌਜੂਦ ਹਨ ਪਰ ਤਸਵੀਰਾਂ ਦਾ ਇਹ ਮਾਧਿਅਮ ਵੀ ਆਸਟ੍ਰੇਲੀਅਨ ਪੰਜਾਬੀਆਂ ਦੀ ਨਵੀਂ ਪੀੜ੍ਹੀ ਅਤੇ ਹੋਰਨਾਂ ਭਾਈਚਾਰਿਆਂ ਨੂੰ ਪੰਜਾਬ ਤੇ ਪੰਜਾਬੀਅਤ ਬਾਰੇ ਜਾਣੂ ਕਰਵਾਉਣ ਦੀ ਭੂਮਿਕਾ ਅਦਾ ਕਰ ਰਿਹਾ ਹੈਗੁਰਸੇਵਕ ਸਿੰਘ
ਐਸਬੀਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਗੁਰਸੇਵਕ ਸਿੰਘ ਨੇ ਦੱਸਿਆ ਕਿ ਪੰਜਾਬ ਦੀਆਂ ਇਹ ਤਸਵੀਰਾਂ ਪਿਛਲੇ ਸਾਲ ਤੋਂ ਬਣਾਈਆਂ ਜਾ ਰਹੀਆਂ ਹਨ ਅਤੇ ਇਸ ਦੇ ਲਈ ਉਸ ਨੇ ਬਕਾਇਦਾ ਪੰਜਾਬ ਦਾ ਦੌਰਾ ਵੀ ਕੀਤਾ ਹੈ। ਉਸ ਨੇ ਹਿਊਮ ਸਿਟੀ ਕੌਂਸਲ ਦੀ ਸਹਾਇਤਾ ਨਾਲ ਕਰੇਗੀਬਰਨ ਲਾਈਬ੍ਰਰੀ ਗੈਲਰੀ ਵਿੱਚ ਇਨ੍ਹਾਂ ਤਸਵੀਰਾਂ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਹੈ ਜੋ 12 ਮਈ ਨੂੰ ਸਮਾਪਤ ਹੋ ਜਾਵੇਗੀ।
ਪੰਜਾਬ ਤੋਂ ਦੂਰ ਬਹਿ ਕੇ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਨਾਲ ਜੋੜ ਕੇ ਰੱਖਣਾ ਬਹੁਤ ਜ਼ਰੂਰੀ ਹੈਗੁਰਸੇਵਕ ਸਿੰਘ
ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ....





