ਚਾਰਕੋਲ ਚਿੱਤਰਕਾਰੀ ਦੀ ਕਲਾ ਆਮ ਚਿੱਤਰਕਾਰੀ ਨਾਲੋਂ ਥੋੜੀ ਵੱਖਰੀ ਹੈ।
ਇਸ ਵਿੱਚ ਕੈਨਵੇਸ ਉੱਤੇ ਰੰਗਾਂ ਦੀ ਬਜਾਏ ਗ੍ਰੇਫ਼ਾਈਟ ਦੀ ਸਹਾਇਤਾ ਨਾਲ ਚਿੱਤਰ ਬਣਾਇਆ ਜਾਂਦਾ ਹੈ।
ਮੈਲਬੌਰਨ ਦੇ ਸ਼ਿਵਸ਼ੰਕਰ ਸਿੰਘ ਆਪਣੇ ਰੋਜ਼ ਦੇ ਰੁਝੇਵਿਆਂ ਵਿੱਚੋਂ ਆਪਣੇ ਚਾਰਕੋਲ ਚਿੱਤਰਕਾਰੀ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਵੀ ਸਮਾਂ ਕੱਢ ਲੈਂਦੇ ਹਨ।
ਐਸ ਬੀ ਐਸ ਪੰਜਾਬੀ ਨਾਲ ਆਪਣੀ ਕਲਾ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇੱਕ ਚਿੱਤਰ ਨੂੰ ਮੁਕੰਮਲ ਹੋਣ ਵਿੱਚ ਘੱਟ ਤੋਂ ਘੱਟ ਕਰੀਬ 25 ਘੰਟਿਆਂ ਦਾ ਸਮਾਂ ਲੱਗਦਾ ਹੈ।
ਇਸ ਦੇ ਨਾਲ ਹੀ ਉਹਨਾਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਵਿੱਚ ਕਲਾ ਦੇ ਸ਼ੌਂਕ ਨੂੰ ਨਿਖ਼ਾਰਨ ਤਾਂ ਜੋ ਕਲਾ ਅਤੇ ਕਲਾਕਾਰਾਂ ਨੂੰ ਹੱਲਾਸ਼ੇਰੀ ਮਿਲ ਸਕੇ।
ਸ਼ਿਵਸ਼ੰਕਰ ਸਿੰਘ ਦੀ ਮਨਪਸੰਦ ਚਿੱਤਰਕਾਰੀ ਅਤੇ ਤਕਨੀਕ ਬਾਰੇ ਜਾਨਣ ਲਈ ਪੂਰੀ ਇੰਟਰਵਿਊ ਸੁਣੋ..






