ਬੇ-ਘਰਿਆਂ ਦੀ ਮਦਦ ਲਈ ਤੱਤਪਰ – ਗੁਰੂ ਨਾਨਕ ਫਰੀ ਕਿਚਨੇਟ

Guru Nanak’s Free Kitchenette

With the support of our wonderful volunteers, GNFK has managed app 70+ events in last six years. Source: SBS Punjabi

ਗੁਰੂ ਨਾਨਕ ਦੇਵ ਜੀ ਦੇ ਸੇਵਾ ਅਤੇ ਬਰਾਬਰੀ ਵਾਲੇ ਸਿਧਾਂਤਾਂ ਨੂੰ ਪੱਛਮੀ ਮੁਲਕਾਂ ਵਿੱਚ ਵੀ ਲਾਗੂ ਕਰਨ ਦੇ ਉਪਰਾਲੇ ਨਾਲ ਲੱਕੀ ਸਿੰਘ ਅਤੇ ਬਲਬੀਰ ਸਿੰਘ ਵਲੋਂ ਸ਼ੁਰੂ ਕੀਤੀ ਮੁਫਤ ਰਸੋਈ ਦੁਆਰਾ ਨਾ ਸਿਰਫ ਬੇਘਰਿਆਂ ਨੂੰ ਮੁਫਤ ਖਾਣਾ ਦਿੱਤਾ ਜਾ ਰਿਹਾ ਹੈ ਬਲਿਕ ਸਰਦੀਆਂ ਵਾਸਤੇ ਗਰਮ ਕਪੜੇ ਵੀ ਪ੍ਰਦਾਨ ਕੀਤੇ ਜਾਂਦੇ ਹਨ।


ਸਾਲ 2012 ਵਿੱਚ ਛੁੱਟੀਆਂ ਕੱਟਣ ਗਏ ਜੋੜੇ ਲੱਕੀ ਸਿੰਘ ਅਤੇ ਉਹਨਾਂ ਦੇ ਪਤੀ ਬਲਬੀਰ ਸਿੰਘ ਨੂੰ ਕੈਨੇਡਾ ਦੀ ਇੱਕ ਸੰਸਥਾ ਨਾਲ ਜੁੜਨ ਦਾ ਮੌਕਾ ਮਿਲਿਆ ਜੋ ਉੱਥੇ ਦੇ ਬੇ-ਘਰਿਆਂ ਦੀ ਮਦਦ ਕਰਦੇ ਸਨ। ਇਸੀ ਤੋਂ ਪ੍ਰੇਰਤ ਹੋ ਕਿ ਇਸ ਜੌੜੇ ਨੇ ਵੀ ਕੁੱਝ ਅਜਿਹਾ ਹੀ ਆਸਟ੍ਰੇਲੀਆ ਵਿੱਚ ਵੀ ਕਰਨ ਦੀ ਠਾਣੀ – ਅਤੇ ਹੌਂਦ ਵਿੱਚ ਆਈ ਸਿਡਨੀ ਦੀ ਗੁਰੂ ਨਾਨਕ ਫਰੀ ਕਿਚਨੇਟ।

ਸਰਕਾਰੀ ਇਜਾਜਤਾਂ ਲੈਣ ਵਾਲੀ ਲੰਬੀ ਤੇ ਅਕਾਊ ਪ੍ਰਣਾਲੀ ਵਿੱਚੋਂ ਸਫਲ ਰਹਿਣ ਤੋਂ ਬਾਅਦ ਇਸ ਜੋੜੇ ਨੇ ਸਿਡਨੀ ਦੇ ਐਨ ਧੁਰ ਵਿਚਾਲੇ ਮਾਰਟਿਨ ਪਲੇਸ ਵਾਲੀ ਜਗਾ ਤੇ ਪਹਿਲੀ ਵਾਰ ਦਸੰਬਰ 2012 ਨੂੰ ਬੇ-ਘਰਿਆਂ ਲਈ ਮੁਫਤ ਭੋਜਨ ਵੰਡਿਆ।
Guru Nanak’s Free Kitchenette
GNFK has held more than 70 events in last six years to provide free food and warm clothes to the homeless, says co-founder Balbir Singh. Source: SBS Punjabi
‘ਇਸ ਤੋਂ ਬਾਅਦ ਦੇ ਛੇ ਸਾਲਾਂ ਦੇ ਸਮੇਂ ਦੌਰਾਨ ਇਸ ਸੰਸਥਾ ਨੇ ਆਪਣੇ ਸੁਹਿਰਦ ਸੇਵਾਦਾਰਾਂ ਦੀ ਮਦਦ ਸਦਕਾ ਤਕਰੀਬਨ 70 ਤੋਂ ਵੀ ਜਿਆਦਾ ਮੁਫਤ ਭੋਜਨ ਵੰਡਣ ਦੇ ਉਪਰਾਲੇ ਕੀਤੇ। ਸਾਡੇ ਸੇਵਾਦਾਰ ਸਿਰਫ ਭਾਰਤੀ ਖਿੱਤੇ ਤੋਂ ਹੀ ਨਹੀਂ ਹਨ, ਬਲਿਕ ਸੰਸਾਰ ਦੇ ਵਿਭਿੰਨ ਪਿਛੋਕੜਾਂ ਤੋਂ ਆ ਕੇ ਇਸ ਸੇਵਾ ਵਿੱਚ ਹਿੱਸਾ ਪਾਉਂਦੇ ਹਨ। ਅਸੀਂ ਸੜਕਾਂ ਤੇ ਸੋਣ ਵਾਲੇ ਵਿਅਕਤੀਆਂ ਨੂੰ ਮੁਫਤ ਖਾਣੇ ਦੇ ਨਾਲ ਨਾਲ ਗਰਮ ਕੱਪੜੇ ਅਤੇ ਹੋਰ ਜਰੂਰਤ ਦੀਆਂ ਵਸਤਾਂ ਵੀ ਮੁਫਤ ਵਿੱਚ ਪ੍ਰਦਾਨ ਕਰਦੇ ਹਾਂ’ ਬਲਬੀਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਮਾਣ ਨਾਲ ਦਸਿਆ।
Guru Nanak’s Free Kitchenette
Our volunteers cook vegetarian food at home and bring it to city to server the homeless. Source: SBS Punjabi
‘ਸਾਡੇ ਕੋਲ ਕਈ ਬੇਘਰਿਆਂ ਅਤੇ ਸੰਸਥਾਵਾਂ ਦੇ ਸੰਪਰਕ ਹਨ, ਜਿਨਾਂ ਦੀ ਮਦਦ ਨਾਲ ਅਸੀਂ ਆਪਣੇ ਕਾਰਜ ਬਾਖੂਬੀ ਨਿਭਾਉਣ ਵਿੱਚ ਸਫਲ ਹੋ ਪਾਏ ਹਾਂ। ਗੁਰੂ ਨਾਨਕ ਫਰੀ ਕਿਚਨੇਟ ਸਾਰੇ ਹੀ ਸੇਵਾਦਾਰਾਂ ਦਾ ਸਵਾਗਤ ਕਰਦੀ ਹੈ, ਬੇਸ਼ਕ ਉਹ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚੋਂ ਹੀ ਕਿਉਂ ਨਾ ਹੋਣ’।
ਲੱਕੀ ਸਿੰਘ ਅਤੇ ਬਲਬੀਰ ਸਿੰਘ ਨੇ ਦਸਿਆ ਕਿ, ‘ਅਸੀਂ ਸਾਲ ਵਿੱਚ ਇੱਕ ਜਾਂ ਦੋ ਕਾਰਜ ਬਜੁਰਗਾਂ ਦੀ ਮਦਦ ਲਈ ਵੀ ਕਰਦੇ ਹਾਂ ਜਿਨਾਂ ਦੁਆਰਾ ਅਸੀਂ ਉਹਨਾਂ ਨੂੰ ਮਾਲਸ਼, ਗੀਤ-ਸੰਗੀਤ ਅਤੇ ਮਨੋਰੰਜਨ ਆਦਿ ਨਾਲ ਜੋੜਦੇ ਹਾਂ। ਇਸ ਤੋਂ ਵੀ ਅੱਗੇ ਜਾਣ ਦੀ ਚਾਹ ਵਿੱਚ ਅਸੀਂ ਚਾਹੁੰਦੇ ਹਾਂ ਕਿ ਇਹ ਸੰਸਥਾ ਸੰਸਾਰ ਭਰ ਦੇ ਉਹਨਾਂ ਬੱਚਿਆਂ ਨੂੰ ਮੁਫਤ ਪੜਾਈ ਕਰਵਾਵੇ ਜੋ ਕਿ ਕਿਸੇ ਕਾਰਨ ਇਸ ਤੋਂ ਵਾਂਝਿਆਂ ਰਹਿ ਰਹੇ ਹਨ’।

ਇਹਨਾਂ ਦੇ ਨਾਲ ਸੇਵਾ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ ਡਾ ਅਨਿਲ ਕੁਮਾਰ ਵਰਮਾ ਵੀ ਜੋ ਕਿ ਫਰੀਦਕੋਟ ਤੋਂ ਆਪਣੇ ਬੱਚਿਆਂ ਨੂੰ ਮਿਲਣ ਇੱਥੇ ਸਿਡਨੇ ਆਏ ਸਨ ਅਤੇ ਕਿਸੇ ਕੋਲੋਂ ਇਸ ਉਪਰਾਲੇ ਦਾ ਪਤਾ ਮਿਲਣ ਤੇ ਆਪਣੇ ਆਪ ਨੂੰ ਸੇਵਾ ਕਰਨ ਤੋਂ ਰੋਕ ਨਹੀਂ ਪਾਏ।
Guru Nanak’s Free Kitchenette
The founders of GNFK Balbir Singh with his wife Lucky Singh feel blessed with this service. Source: SBS Punjabi
ਡਾ ਅਨਿਲ ਕੁਮਾਰ ਨੇ ਦਸਿਆ ਕਿ, ‘ਗੁਰੂ ਨਾਨਕ ਦੇਵ ਜੀ ਦੇ ਸੇਵਾ ਅਤੇ ਬਰਾਬਰੀ ਵਾਲੇ ਸਿਧਾਂਤਾਂ ਨੂੰ ਪੱਛਮੀ ਮੁਲਕਾਂ ਵਿੱਚ ਵੀ ਲਾਗੂ ਹੋਏ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ’।
Guru Nanak’s Free Kitchenette
GNFK has some sort of database of the homeless people and some organizations that help in spreading the word about our food distribution events. Source: SBS Punjabi
ਇਸੀ ਤਰਾਂ ਇੱਕ ਹੋਰ ਸੇਵਾਦਾਰ ਮਿਸ ਮਾਲਾ ਕਪੂਰ ਵੀ ਪਹਿਲੀ ਵਾਰ ਪਹੁੰਚੇ ਹੋਏ ਸਨ ਜੋ ਕਿ ਭਾਰਤ ਤੋਂ ਸਿਖਿਆ ਦੇ ਖੇਤਰ ਨਾਲ ਜੁੜੀ ਹੋਈ ਇੱਕ ਕਾਂਨਫਰੰਸ ਵਿੱਚ ਸ਼ਾਮਲ ਹੋਣ ਲਈ ਆਏ ਸਨ ਪਰ ਸੋਸ਼ਲ ਮੀਡੀਆ ਤੋਂ ਇਸ ਉਪਰਾਲੇ ਦਾ ਪਤਾ ਚਲਣ ਕਿਸੇ ਤਰਾਂ ਪਤਾ ਪੁੱਛਦੇ ਪੁਛਾਉਂਦੇ ਸਿਡਨੀ ਮਾਰਟਿਨ ਪਲੇਸ ਸੇਵਾ ਕਰਨ ਲਈ ਅਪੜ ਹੀ ਗਏ।

Listen to SBS Punjabi Monday to Friday at 9 pm. Follow us on Facebook and Twitter

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand