SKIP TO MAIN CONTENT

ਕੀ ਤੁਸੀਂ ਵੀ ਕਿਸੇ ਫਾਲਤੂ ਬੀਮਾ ਪਾਲਿਸੀ ਜਾਂ ਨਜਾਇਜ਼ ਫੀਸ ਦਾ ਭੁਗਤਾਨ ਕਰ ਰਹੇ ਹੋ?

scams
Source: Getty / Getty Images

ਤੁਸੀਂ ਵੀ ਕਿਸੇ ਗ਼ਲਤ ਬੀਮਾ ਪਾਲਿਸੀ ਜਾਂ ਹੋਰ ਅਣਉਚਿੱਤ ਫੀਸਾਂ ਅਤੇ ਖਰਚਿਆਂ ਲਈ ਉਹਨਾਂ ਦੇ ਬਕਾਇਆ ਪੈਸੇ ਦੇ ਹੱਕਦਾਰ ਹੋ ਸਕਦੇ ਹੋ। ਉਪਭੋਗਤਾਵਾਂ ਨੂੰ ਉਹਨਾਂ ਦੇ ਪੈਸੇ ਵਾਪਸ ਲੈਣ ਵਿੱਚ ਮਦਦ ਕਰਨ ਵਾਲੇ ਇੱਕ ਸੰਗਠਨ ਨੇ ਪਾਇਆ ਹੈ ਕਿ ਪਿਛਲੇ 12 ਮਹੀਨਿਆਂ ਵਿੱਚ ਗੈਰ-ਜ਼ਿੰਮੇਵਾਰਾਨਾ ਉਧਾਰ ਦੇਣ ਦੇ ਦਾਅਵਿਆਂ ਵਿੱਚ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।


Published

Updated

By Gloria Kalache

Presented by Jasdeep Kaur

Source: SBS


Skip to podcast episode content

ਤੁਸੀਂ ਵੀ ਕਿਸੇ ਗ਼ਲਤ ਬੀਮਾ ਪਾਲਿਸੀ ਜਾਂ ਹੋਰ ਅਣਉਚਿੱਤ ਫੀਸਾਂ ਅਤੇ ਖਰਚਿਆਂ ਲਈ ਉਹਨਾਂ ਦੇ ਬਕਾਇਆ ਪੈਸੇ ਦੇ ਹੱਕਦਾਰ ਹੋ ਸਕਦੇ ਹੋ। ਉਪਭੋਗਤਾਵਾਂ ਨੂੰ ਉਹਨਾਂ ਦੇ ਪੈਸੇ ਵਾਪਸ ਲੈਣ ਵਿੱਚ ਮਦਦ ਕਰਨ ਵਾਲੇ ਇੱਕ ਸੰਗਠਨ ਨੇ ਪਾਇਆ ਹੈ ਕਿ ਪਿਛਲੇ 12 ਮਹੀਨਿਆਂ ਵਿੱਚ ਗੈਰ-ਜ਼ਿੰਮੇਵਾਰਾਨਾ ਉਧਾਰ ਦੇਣ ਦੇ ਦਾਅਵਿਆਂ ਵਿੱਚ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।


ਐਲੇਕਸ ਓਸਮੰਡ ਦਾ ਕਹਿਣਾ ਹੈ ਕਿ ਉਹ ਆਪਣੀ ਜਵਾਨੀ ਵਿੱਚ ਸੀ ਜਦੋਂ ਉਸ ਨਾਲ ਬੀਮਾ ਲੈਣ ਲਈ ਗੱਲ ਕੀਤੀ ਗਈ ਸੀ।

ਜਦੋਂ ਉਹ ਕੋਵਿਡ ਲਾਕਡਾਊਨ ਦੌਰਾਨ ਆਪਣੀ ਨੌਕਰੀ ਗੁਆ ਬੈਠਾ, ਤਾਂ ਉਸਨੇ ਆਪਣੇ ਬੈਂਕ ਸਟੇਟਮੈਂਟਾਂ ਨੂੰ ਥੋੜਾ ਹੋਰ ਧਿਆਨ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਤਾਂ ਜੋ ਜਿੱਥੇ ਵੀ ਹੋ ਸਕੇ ਉਹ ਬੱਚਤ ਕਰ ਸਕੇ।

ਸ਼੍ਰੀ ਓਸਮੰਡ ਨੂੰ ਜਲਦੀ ਹੀ ਅਹਿਸਾਸ ਹੋਇਆ ਕਿ ਉਹ ਇੰਨੇ ਸਾਲਾਂ ਵਿੱਚ ਇੱਕ ਬੀਮਾ ਪਾਲਿਸੀ ਲਈ ਭੁਗਤਾਨ ਕਰ ਰਹੇ ਸਨ ਜਿਸਦੀ ਓਹਨਾ ਨੂੰ ਲੋੜ ਨਹੀਂ ਸੀ ਜਾਂ ਉਹ ਯੋਗ ਵੀ ਨਹੀਂ ਸਨ।

Alex Osmond was sold junk insurance he didn't need and couldn't claim on (SBS).jpg
Alex Osmond was sold junk insurance he didn't need and couldn't claim on (SBS)

ਗੈੱਟ ਮਾਈ ਰਿਫੰਡ ਦੇ ਸੀ.ਈ.ਓ ਕਾਰਲੀ ਵੁਡਸ ਦਾ ਕਹਿਣਾ ਹੈ ਕਿ ਸ਼੍ਰੀ ਓਸਮੰਡ ਦੀ ਕਹਾਣੀ ਬਹੁਤ ਹੀ ਆਮ ਹੈ।

ਗੈੱਟ ਮਾਈ ਰਿਫੰਡ ਬਹੁਤ ਸਾਰੀਆਂ ਕੰਪਨੀਆਂ ਵਿੱਚੋਂ ਇੱਕ ਹੈ ਜੋ ਖਪਤਕਾਰਾਂ ਨੂੰ ਉਹਨਾਂ ਸੇਵਾਵਾਂ ਲਈ ਉਹਨਾਂ ਦੇ ਪੈਸੇ ਵਾਪਸ ਲੈਣ ਵਿੱਚ ਮਦਦ ਕਰਦੀ ਹੈ ਜਿਨ੍ਹਾਂ ਲਈ ਉਹਨਾਂ ਨੇ ਭੁਗਤਾਨ ਕੀਤਾ ਅਤੇ ਬਦਲੇ ਵਿੱਚ ਕੁਝ ਵੀ ਵਾਪਸ ਨਹੀਂ ਮਿਲਿਆ ਜੋਕਿ 'ਜੰਕ ਬੀਮਾ ਪਾਲਿਸੀ' ਵੀ ਵਜੋਂ ਜਾਣਿਆ ਜਾਂਦਾ ਹੈ।

ਪਰ ਪਿਛਲੇ 12 ਮਹੀਨਿਆਂ ਵਿੱਚ, ਕੰਪਨੀ ਨੇ ਗਾਹਕਾਂ ਨੂੰ ਕੀਤੇ ਗਏ 3000 ਰਿਫੰਡ ਤੋਂ ਪਾਇਆ ਕਿ ਗੈਰ-ਜ਼ਿੰਮੇਵਾਰਾਨਾ ਉਧਾਰ ਕਾਫੀ ਵਧਿਆ ਹੈ।

ਇਸ ਵਿਚ ਇਹ ਵੀ ਪਾਇਆ ਗਿਆ ਕਿ ਗੈਰ-ਜ਼ਿੰਮੇਵਾਰਾਨਾ ਉਧਾਰ ਦੇਣ ਦੇ 37 ਪ੍ਰਤੀਸ਼ਤ ਦਾਅਵੇ ਦੇਸ਼ ਦੇ ਚਾਰ ਵੱਡੇ ਬੈਂਕਾਂ ਦੁਆਰਾ ਕੀਤੇ ਗਏ ਕਰਜ਼ਿਆਂ ਲਈ ਸਨ ਅਤੇ ਔਸਤ ਵਾਪਸੀ ਦੀ ਰਕਮ 2019 ਵਿਚ 10,200 ਡਾਲਰ ਤੋਂ ਵਧ ਕੇ 2022 ਵਿਚ 14,200 ਹੋ ਗਈ ਹੈ।

ਆਸਟ੍ਰੇਲੀਅਨ ਸਕਿਓਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਨੇ ਸਤੰਬਰ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਅਤੇ ਪਾਇਆ ਕਿ ਘੱਟੋ-ਘੱਟ 1.6 ਬਿਲੀਅਨ ਡਾਲਰ ਅਜੇ ਤੱਕ ਅੰਦਾਜ਼ਨ, 2.7 ਮਿਲੀਅਨ ਖਪਤਕਾਰਾਂ ਨੂੰ 'ਜੰਕ ਇੰਸ਼ੋਰੈਂਸ' ਅਤੇ ਗੈਰ-ਪਾਲਣਾ ਸਲਾਹ ਦੋਵਾਂ ਦੇ ਇਲਾਜ ਲਈ ਅਦਾ ਕੀਤੇ ਜਾਣੇ ਹਨ।

ਆਸਟ੍ਰੇਲੀਅਨ ਬੈਂਕਿੰਗ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਵਾਧੂ ਉਪਚਾਰ ਪ੍ਰੋਗਰਾਮਾਂ ਨੂੰ ਪੂਰੀ ਤਰਾਂਹ ਲਾਗੂ ਕੀਤਾ ਜਾਣਾ ਜਾਰੀ ਹੈ ਅਤੇ ਬੈਂਕਾਂ ਨੇ ਅਤੀਤ ਵਿੱਚ ਮੁੱਦਿਆਂ ਦੀ ਪਛਾਣ ਕਰਨ ਅਤੇ ਹੱਲ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਹਨ।

ਸ਼੍ਰੀ ਓਸਮੰਡ ਨੂੰ 5-ਹਜ਼ਾਰ ਡਾਲਰ ਵਾਪਸ ਮਿਲ ਗਏ ਹਨ ਅਤੇ ਉਹ ਲੋਕਾਂ ਨੂੰ ਇਹ ਦੇਖਣ ਲਈ ਅੱਗੇ ਆਉਣ ਲਈ ਉਤਸ਼ਾਹਿਤ ਕਰ ਰਹੇ ਹਨ ਕਿ ਉਹ ਕੁਝ ਰਕਮ ਦੇ ਹੱਕਦਾਰ ਹੋ ਸਕਦੇ ਹਨ।


Latest podcast episodes

Follow SBS Punjabi

Download our apps

Watch on SBS

Punjabi News

Stream now