SKIP TO MAIN CONTENT

'ਉਸਨੇ ਗਲਤ ਲੋਕਾਂ ਨਾਲ਼ ਪੰਗਾ ਲੈ ਲਿਆ’: ਮੈਲਬੌਰਨ ਦੇ ਪੰਜਾਬੀ ਪਤੀ-ਪਤਨੀ ਵੱਲੋਂ ਲੋਕਾਂ ਦੇ ਸਹਿਯੋਗ ਨਾਲ਼ ਜੀਪ-ਚੋਰ ਕਾਬੂ

Car Theif
Source: Supplied

ਮੈਲਬੌਰਨ ਦੇ ਪੰਜਾਬੀ ਪਤੀ-ਪਤਨੀ ਨੇ ਸਥਾਨਿਕ ਲੋਕਾਂ ਦੀ ਮਦਦ ਨਾਲ਼ ਇੱਕ ਵਿਅਕਤੀ ਨੂੰ ਆਪਣੀ ਕਾਰ ਚੋਰੀ ਕਰਨ ਦੇ ਕਥਿਤ ਦੋਸ਼ ਦੇ ਚਲਦਿਆਂ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ। ਸੀ ਸੀ ਟੀ ਵੀ 'ਤੇ ਰਿਕਾਰਡ ਹੋਈ ਇਹ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੇ ਇਸ ਘਟਨਾ ਦੇ ਸੰਬੰਧ ਵਿੱਚ ਇੱਕ 29-ਸਾਲਾ ਵਿਅਕਤੀ ਉੱਤੇ ਦੋਸ਼ ਆਇਦ ਕੀਤਾ ਹੈ ਜਿਸਨੂੰ ਤੁਰੰਤ ਜ਼ਮਾਨਤ ਦੇ ਦਿੱਤੀ ਗਈ। ਇਸ ਕਥਿਤ ਦੋਸ਼ੀ ਨੂੰ 11 ਮਈ, 2020 ਨੂੰ ਬ੍ਰੌਡਮੀਡੋ ਮੈਜਿਸਟ੍ਰੇਟਸ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਦਿੱਤਾ ਗਿਆ ਹੈ। ਘਟਨਾ ਸਬੰਧੀ ਜਿਆਦਾ ਜਾਣਕਾਰੀ ਲਈ ਸੁਣੋ ਜੀਪ-ਮਾਲਿਕ ਜੋਗਿੰਦਰ ਸਿੰਘ ਗਿੱਲ ਨਾਲ਼ ਇਹ ਗੱਲਬਾਤ...

Published

Updated

By Preetinder Grewal

Source: SBS

Skip to podcast episode content

ਮੈਲਬੌਰਨ ਦੇ ਪੰਜਾਬੀ ਪਤੀ-ਪਤਨੀ ਨੇ ਸਥਾਨਿਕ ਲੋਕਾਂ ਦੀ ਮਦਦ ਨਾਲ਼ ਇੱਕ ਵਿਅਕਤੀ ਨੂੰ ਆਪਣੀ ਕਾਰ ਚੋਰੀ ਕਰਨ ਦੇ ਕਥਿਤ ਦੋਸ਼ ਦੇ ਚਲਦਿਆਂ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ। ਸੀ ਸੀ ਟੀ ਵੀ 'ਤੇ ਰਿਕਾਰਡ ਹੋਈ ਇਹ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੇ ਇਸ ਘਟਨਾ ਦੇ ਸੰਬੰਧ ਵਿੱਚ ਇੱਕ 29-ਸਾਲਾ ਵਿਅਕਤੀ ਉੱਤੇ ਦੋਸ਼ ਆਇਦ ਕੀਤਾ ਹੈ ਜਿਸਨੂੰ ਤੁਰੰਤ ਜ਼ਮਾਨਤ ਦੇ ਦਿੱਤੀ ਗਈ। ਇਸ ਕਥਿਤ ਦੋਸ਼ੀ ਨੂੰ 11 ਮਈ, 2020 ਨੂੰ ਬ੍ਰੌਡਮੀਡੋ ਮੈਜਿਸਟ੍ਰੇਟਸ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਦਿੱਤਾ ਗਿਆ ਹੈ। ਘਟਨਾ ਸਬੰਧੀ ਜਿਆਦਾ ਜਾਣਕਾਰੀ ਲਈ ਸੁਣੋ ਜੀਪ-ਮਾਲਿਕ ਜੋਗਿੰਦਰ ਸਿੰਘ ਗਿੱਲ ਨਾਲ਼ ਇਹ ਗੱਲਬਾਤ...

ਵਿਕਟੋਰੀਆ ਪੁਲਿਸ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਸ ਘਟਨਾ ਦੇ ਸੰਬੰਧ ਵਿੱਚ ਇੱਕ 29-ਸਾਲਾ ਵਿਅਕਤੀ ਉੱਤੇ ਦੋਸ਼ ਲਾਇਆ ਗਿਆ ਹੈ।

ਪੁਲਿਸ ਨੇ ਦੱਸਿਆ- “ਬੁੱਧਵਾਰ ਰਾਤ (18 ਦਸੰਬਰ) ਨੂੰ ਕੈਂਪਬੈਲਫੀਲਡ ਵਿੱਚ ਇੱਕ ਮੋਟਰ ਵਾਹਨ ਦੀ ਚੋਰੀ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ।

“ਕਥਿਤ ਤੌਰ 'ਤੇ ਇੱਕ ਵਿਅਕਤੀ ਸੋਮਰਟਨ ਰੋਡ' ਤੇ ਪਹਿਲਾਂ ਤੋਂ ਹੀ ਚੱਲ ਰਹੀ ਖਾਲੀ ਕਾਰ ਵਿਚ ਦਾਖਲ ਹੋਇਆ ਅਤੇ ਸ਼ਾਮ 6.30 ਵਜੇ ਦੇ ਕਰੀਬ ਫਰਾਰ ਹੋ ਗਿਆ।

"29-ਸਾਲਾ ਇਸ ਵਿਅਕਤੀ ਨੂੰ ਥੋੜ੍ਹੇ ਸਮੇਂ ਬਾਅਦ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।

"ਉਸ 'ਤੇ ਮੋਟਰ ਵਾਹਨ ਦੀ ਚੋਰੀ ਅਤੇ ਡ੍ਰਾਈਵਿੰਗ ਦੇ ਅਯੋਗ ਹੋਣ ਦੇ ਬਾਵਜੂਦ ਵਾਹਨ ਚਲਾਉਣ ਦੇ ਦੋਸ਼ ਹਨ। ਉਸ ਨੂੰ 11 ਮਈ, 2020 ਨੂੰ ਬ੍ਰੌਡਮੀਡੋ ਮੈਜਿਸਟ੍ਰੇਟਸ ਦੀ ਅਦਾਲਤ ਵਿਚ ਪੇਸ਼ ਹੋਣ ਲਈ ਜ਼ਮਾਨਤ ਦੇ ਦਿੱਤੀ ਗਈ ਹੈ।"

ਕਿਸੇ ਵੀ ਗਵਾਹ ਜਾਂ ਇਸ ਘਟਨਾ ਦੇ ਸੰਬੰਧ ਵਿੱਚ ਜਾਣਕਾਰੀ ਦੇਣ ਲਈ 1800 333 000 'ਤੇ ਸੰਪਰਕ ਕਰਨ ਲਈ ਅਪੀਲ ਕੀਤੀ ਜਾਂਦੀ ਹੈ।

For more information read this story in English:

Latest podcast episodes

Follow SBS Punjabi

Download our apps

Watch on SBS

Punjabi News

Stream now