ਪਿਛਲੇ ਕੁੱਝ 3 ਕੂ ਮਹੀਨਿਆਂ ਦੀ ਮਹਾਂਮਾਰੀ ਦੌਰਾਨ ਵਿਕਟੋਰੀਆ ਦੇ ਨਿਵਾਸੀਆਂ ਨੇ ਕਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਮਾਸਕ ਪਾਉਣ, ਸਮਾਜਕ ਦੂਰੀਆਂ ਦੀ ਪਾਲਣਾ ਕਰਨ ਅਤੇ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਹੈ।
ਪਰ ਬਿਓਂਡ-ਬਲੂ ਦੇ ਸਲਾਹਕਾਰ ਡਾ ਗਰਾਂਟ ਬਲੈਕਸ਼ੀ ਅਨੁਸਾਰ ਇਸ ਸਾਰੇ ਦੇ ਨਾਲ ਆਪਣੀ ਪੂਰਨ ਤੰਦਰੁਸਤੀ ਲਈ ਮਾਨਸਿਕ ਅਤੇ ਸ਼ਰੀਰਕ ਸਿਹਤ ਦਾ ਧਿਆਨ ਰੱਖਣਾ ਵੀ ਉਨ੍ਹਾਂ ਹੀ ਜਰੂਰੀ ਹੈ।
ਬੇਸ਼ਕ ਕਈ ਭਾਈਚਾਰਿਆਂ ਵਿੱਚ ਮਾਨਸਿਕ ਸਿਹਤ ਸਬੰਧੀ ਖੁੱਲ ਕੇ ਗੱਲਬਾਤ ਨਹੀਂ ਕੀਤੀ ਜਾਂਦੀ ਪਰ ਬਿਓਂਡ-ਬਲੂ ਦੇ ਆਂਕੜਿਆਂ ਅਨੁਸਾਰ 10-15% ਵੱਡੀ ਉਮਰ ਦੇ ਨੌਜਵਾਨਾਂ ਵਿੱਚ ਮਾਨਸਿਕ ਦਬਾਅ ਅਤੇ ਹੋਰ ਸ਼ਿਕਾਇਤਾਂ ਦਾ ਪਤਾ ਚੱਲਿਆ ਹੈ।
ਡਾ ਬਲਾਕਸ਼ੀ ਕਹਿੰਦੇ ਹਨ ਕਿ ਖੁਸ਼ੀ ਦੀ ਗੱਲ ਹੈ ਕਿ ਆਸਟ੍ਰੇਲੀਆ ਵਿੱਚ ਮਾਨਸਿਕ ਸਿਹਤ ਵਾਸਤੇ ਬਹੁਤ ਸਾਰੀ ਮਦਦ ਉਪਲੱਬਧ ਹੈ।
ਕਈ ਹੋਰ ਖੋਜਾਂ ਵਿੱਚ ਇਹ ਵੀ ਪਤਾ ਚੱਲਿਆ ਹੈ ਕਿ ਕੋਵਿਡ-19 ਦੇ ਚਲਦਿਆਂ ਤਕਰੀਬਨ 40% ਲੋਕਾਂ ਦੇ ਭਾਰ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਤਕਰੀਬਨ ਇੱਕ ਤਿਹਾਈ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਪੋਸ਼ਟਿਕ ਭੋਜਨ ਨਹੀਂ ਖਾਧਾ ਸੀ। ਦੇ ਸੰਚਾਲਕ ਕੈਮਰੋਨ ਕੋਰਿਸ਼ ਅਨੁਸਾਰ ਬਹੁਤ ਸਾਰੇ ਗਾਹਕਾਂ ਦਾ ਬਾਹਰੀ ਸੰਪਰਕ ਬਿਲਕੁੱਲ ਟੁੱਟਾ ਹੋਇਆ ਹੈ।
ਭੂਤਪੂਰਵ ਟਰਾਇਐਥਲੋਨ ਕੋਰਿਸ਼ ਕਹਿੰਦੇ ਹਨ ਕਿ ਬੇਸ਼ਕ ਉਹ ਆਪਣੇ ਖਿਡਾਰੀ ਸ਼ਰੀਰ ਦਾ ਕਸਰਤਾਂ ਨਾਲ ਪੂਰਾ ਧਿਆਨ ਰੱਖਦੇ ਸਨ, ਫੇਰ ਵੀ ਉਹ ਹਰ ਤਿਮਾਹੀ ਇੱਕ ਵਾਰ ਜਰੂਰ ਹੀ ਬਿਮਾਰ ਹੁੰਦੇ ਰਹੇ ਸਨ।
ਪਰ 10 ਕੂ ਸਾਲ ਪਹਿਲਾਂ ਉਹਨਾਂ ਨੇ ਇੱਕ ਸੰਪੂਰਨ ਸਿਹਤਮੰਦ ਰਹਿਣ ਵਾਲੇ ਪਰੋਗਰਾਮ ਨੂੰ ਅਪਣਾਇਆ ਸੀ, ਜਿਸ ਤੋਂ ਬਾਅਦ ਉਹ ਬਹੁਤ ਘੱਟ ਬਿਮਾਰ ਹੋਏ ਹਨ।
ਇਸੀ ਤਰਾਂ 58 ਸਾਲਾਂ ਦੀ ਨੋਰਸਿਆ ਬਿਨਤੀ ਸੁਬਰੀ ਦਾ ਵੀ ਕਹਿਣਾ ਹੈ ਕਿ ਉਹਨਾਂ ਨੇ ਵੀ ਆਪਣੀ ਜਿੰਦਗੀ ਵਿੱਚ ਕੁੱਝ ਬਦਲਾਅ ਕਰਦੇ ਹੋਏ ਸਿਹਤਮੰਦ ਰਹਿਣ ਦਾ ਨੁੱਸਖਾ ਲੱਭ ਲਿਆ ਹੈ। ਉਹ ਆਪਣੇ ਖਾਣ ਜੋਗੀਆਂ ਸਬਜ਼ੀਆਂ ਅਤੇ ਹੋਰ ਪਦਾਰਥ ਆਪ ਹੀ ਉਗਾਂਉਂਦੇ ਹਨ। ਅਤੇ ਨਾਲ ਹੀ ਮੰਨਦੇ ਹਨ ਕਿ ਪਿਛਲੇ 10 ਸਾਲਾਂ ਵਿੱਚ ਕਦੀ ਵੀ ਬਿਮਾਰ ਨਾ ਹੋਣਾ, ਉਹਨਾਂ ਦੇ ਕਿਰਿਆਸ਼ੀਲ ਜੀਵਨਸ਼ੈਲੀ ਨਾਲ ਹੀ ਸੰਭਵ ਹੋ ਸਕਿਆ ਹੈ।
ਇਮੀਊਨ ਸਿਸਟਮ ਦੇ ਤਕਰੀਬਨ 70% ਸੈੱਲ ਆਂਤੜੀਆਂ ਵਿੱਚ ਹੀ ਹੁੰਦੇ ਹਨ, ਇਸ ਲਈ ਮਾਹਰਾਂ ਵਲੋਂ ਬਜ਼ੁਰਗਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਖਾਣੇ ਵਿੱਚ ਮਿੱਠੇ ਨੂੰ ਘੱਟ ਕਰਕੇ ਅਜਿਹਾ ਭੋਜਨ ਖਾਣ ਜਿਸ ਨਾਲ ਸਿਹਤ ਵਧੀਆ ਰਹਿ ਸਕੇ।
ਡਾ ਬਲੈਕਸ਼ੀ ਅਨੁਸਾਰ ਮਿਡਲਈਸਟਰਨ ਮੂਲ ਦੇ ਲੋਕ ਜਿਆਦਾਤਰ ਅਜਿਹਾ ਖਾਣਾ ਖਾਉਂਦੇ ਹਨ ਜਿਸ ਵਿੱਚ ਫਲ, ਸਬਜ਼ੀਆਂ, ਫਲੀਆਂ, ਅਨਾਜ਼, ਗਿਰੀਆਂ, ਬੀਜ ਅਤੇ ਜੈਤੂਨ ਦਾ ਤੇਲ ਹੁੰਦਾ ਹੈ।
ਦੇਖਣ ਵਿੱਚ ਆਇਆ ਹੈ ਕਿ, ਆਮ ਤੌਰ ਤੇ ਆਸਟ੍ਰੇਲੀਆ ਵਿੱਚ ਪ੍ਰਵਾਸ ਕਰਕੇ ਆਉਣ ਵਾਲੇ ਲੋਕਾਂ ਦੀ ਸਿਹਤ ਪਹਿਲਾਂ ਨਾਲੋਂ ਚੰਗੀ ਹੋ ਹੀ ਜਾਂਦੀ ਹੈ, ਪਰ ਇੱਥੇ ਅਸਾਨੀ ਨਾਲ ਉਪਲੱਬਧ ਫਾਸਟ-ਫੂਡਸ ਜਿਹਨਾਂ ਵਿੱਚ ਮਿੱਠਾ ਅਤੇ ਥਿੰਦਿਆਈ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ, ਜਿਆਦਾ ਖਾਣ ਨਾਲ ਸਿਹਤ ਵਿਗੜ ਵੀ ਜਾਂਦੀ ਹੈ।
ਕੋਵਿਡ-19 ਮਹਾਂਮਾਰੀ ਦੌਰਾਨ ਸੀ ਐਸ ਆਈ ਆਰ ਓ ਵਲੋਂ ਕਰਵਾਏ ਇੱਕ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਦੋ ਤਿਹਾਈ ਲੋਕਾਂ ਦੀ ਕਸਰਤ ਕਰਨ ਦੀ ਆਦਤ ਪਹਿਲਾਂ ਨਾਲੋਂ ਘੱਟ ਹੋ ਗਈ ਹੈ।
ਬੇਸ਼ਕ ਜਿੰਮ ਬੰਦ ਹੋਣ ਕਾਰਨ ਲੋਕਾਂ ਨੂੰ ਕਸਰਤ ਕਰਨ ਦੀ ਰੂਟੀਨ ਤੋਂ ਟੁੱਟਣਾਂ ਪਿਆ ਹੈ, ਪਰ ਨਾਲ ਹੀ ਇਹ ਵੀ ਦੇਖਣ ਵਿੱਚ ਮਿਲਿਆ ਹੈ ਕਿ ਕਈ ਅਜਿਹੇ ਲੋਕਾਂ ਨੇ ਵੀ ਹਲਕੀ ਫੁੱਲਕੀ ਕਸਰਤ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਪਹਿਲਾਂ ਇਸ ਤੋਂ ਦੂਰ ਹੀ ਰਹਿੰਦੇ ਸਨ।
ਸਬਰੀ ਨੇ ਬਹੁਤ ਸਾਰੇ ਬਜ਼ੁਰਗਾਂ ਅਤੇ ਹੋਰ ਵਡੇਰੀ ਉਮਰ ਦੇ ਲੋਕਾਂ ਵਿੱਚ ਕਸਰਤ ਕਰਨ ਦਾ ਚਲਨ ਵਧਦਾ ਹੋਇਆ ਦੇਖਿਆ ਹੈ।
ਡਾ ਬਲਾਕਸ਼ੀ ਮੰਨਦੇ ਹਨ ਕਿ ਬਹੁਤ ਸਾਰੇ ਬਜ਼ੁਰਗਾਂ ਉੱਤੇ ਘਰ ਵਿੱਚ ਹੀ ਰਹਿਣ ਵਾਲੀਆਂ ਬੰਦਸ਼ਾਂ ਕਾਰਨ ਉਹਨਾਂ ਦੇ ਆਤਮ-ਵਿਸ਼ਵਾਸ਼ ਅਤੇ ਸ਼ਰੀਰਕ ਸ਼ਕਤੀ ਉੱਤੇ ਅਸਰ ਪਿਆ ਹੈ। ਪਰ ਇੱਕ ਡਾਕਟਰ ਵਜੋਂ ਉਹ ਸਲਾਹ ਦਿੰਦੇ ਹਨ ਕਿ ਜਿੰਦਗੀ ਵਿੱਚ ਹਰ ਰੋਜ਼ ਹੀ ਸਵੇਰ ਹੁੰਦੀ ਹੈ ਅਤੇ ਛੋਟੇ ਛੋਟੇ ਕਦਮਾਂ ਦੁਆਰਾ ਮੁੜ ਲੀਹਾਂ ਉੱਤੇ ਆਇਆ ਜਾ ਸਕਦਾ ਹੈ।
ਮਾਨਸਿਕ ਸਿਹਤ ਸਬੰਧੀ ਬਿਓਂਡ ਬਲੂ ਨੂੰ 1300 22 46 36 ਉੱਤੇ ਜਾਂ ਲਾਈਫਲਾਈਨ ਨੂੰ 13 11 14 ‘ਤੇ ਫੋਨ ਕੀਤਾ ਜਾ ਸਕਦਾ ਹੈ।
ਦੁਭਾਸ਼ੀਏ ਦੀ ਮਦਦ ਲਈ ਦੇਸ਼ ਵਿਆਪੀ ਸੇਵਾ ਨੂੰ 13 14 50 ‘ਤੇ ਫੋਨ ਕਰ ਕੇ ਆਪਣੀ ਭਾਸ਼ਾ ਦੇ ਦੁਭਾਸ਼ੀਏ ਦੀ ਮੰਗ ਕਰੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।