ਅਸਥਾਈ ਵੀਜ਼ਾ ਧਾਰਕਾਂ ਅਤੇ ਸ਼ਰਨਾਰਥੀਆਂ ਲਈ ਐਮਰਜੈਂਸੀ ਵਿੱਤੀ ਸਹਾਇਤਾ ਦੇ ਵਿਕਲਪਾਂ ਬਾਰੇ ਜਾਣਕਾਰੀ

Food Rescue Charity OzHarvest Continues To Serve Community During Coronavirus Outbreak

Food Rescue Charity OzHarvest Continues To Serve Community During Coronavirus Outbreak Source: Getty Images

ਅਸਥਾਈ ਵੀਜ਼ਾ ਧਾਰਕ ਅਤੇ ਪਨਾਹ ਮੰਗਣ ਵਾਲੇ ਜੋ ਕਿ ਸਰਕਾਰੀ ਭੁਗਤਾਨਾਂ ਦੇ ਯੋਗ ਨਹੀਂ ਹਨ, ਮੌਜੂਦਾ ਕੋਵਿਡ-19 ਤਾਲਾਬੰਦੀ ਦੌਰਾਨ ਮੁਸ਼ਕਲ ਦਾ ਸਾਹਮਣਾ ਕਰਨ ਉੱਤੇ ਐਮਰਜੈਂਸੀ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।


ਅਸਥਾਈ ਵੀਜ਼ਾ ਧਾਰਕਾਂ ਨੂੰ 2020 ਵਿੱਚ ਸਰਕਾਰ ਦੇ ਜੌਬਕੀਪਰ ਪ੍ਰੋਗਰਾਮ ਤੋਂ ਬਾਹਰ ਰੱਖਿਆ ਗਿਆ ਸੀ।

ਪਰ ਇਸ ਸਾਲ, ਕੋਵਿਡ-ਆਪਦਾ ਭੁਗਤਾਨ ਕੁਝ ਯੋਗ ਅਸਥਾਈ ਵੀਜ਼ਾ ਧਾਰਕ ਜਿਨ੍ਹਾਂ ਦਾ ਮੌਜੂਦਾ ਸਿਹਤ ਦੇ ਆਦੇਸ਼ਾਂ ਕਾਰਨ ਆਮਦਨੀ ਦਾ ਨੁਕਸਾਨ ਹੋਇਆ ਹੈ, ਲਈ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ।

ਰੈਡ ਕਰਾਸ ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਪ੍ਰੋਗਰਾਮਾਂ ਦੀ ਮੁਖੀ, ਵਿੱਕੀ ਮਾਉ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਬੁਨਿਆਦੀ ਲੋੜਾਂ ਲਈ ਸੰਘਰਸ਼ ਕਰ ਰਹੇ ਹਨ।

ਮਿਸ ਮਾਉ ਕਹਿੰਦੀ ਹੈ ਕਿ ਰੈਡ ਕਰਾਸ ਆਸਟ੍ਰੇਲੀਆ ਕੋਵਿਡ-19 ਤਾਲਾਬੰਦੀ ਦੌਰਾਨ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ।

ਇਹ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਆਪਣੀਆਂ ਫੌਰੀ ਲੋੜਾਂ ਜਿਵੇਂ ਭੋਜਨ ਅਤੇ ਦਵਾਈਆਂ ਦੀ ਪੂਰਤੀ ਲਈ $200 ਤੋਂ $400 ਵਿਚਕਾਰ ਦੀ ਇੱਕਮੁਸ਼ਤ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

ਕੋਵਿਡ-19 ਮਹਾਂਮਾਰੀ ਦੀ ਸ਼ੁਰੂ ਹੋਣ ਪਿੱਛੋਂ ਸਰਕਾਰ ਨੇ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਲਗਭਗ 200 ਸਮਾਜ-ਸੇਵੀ ਅਤੇ ਕਮਿਊਨਿਟੀ ਸਮੂਹਾਂ ਨੂੰ 160 ਮਿਲੀਅਨ ਡਾਲਰ ਵਾਧੂ ਫੰਡ ਮੁਹੱਈਆ ਕਰਵਾਏ ਹਨ।

ਗੈਰੀ ਪੇਜ ਸੈਟਲਮੈਂਟ ਸਰਵਿਸਿਜ਼ ਇੰਟਰਨੈਸ਼ਨਲ ਦੇ ਐਮਰਜੈਂਸੀ ਰਾਹਤ ਕੋਆਰਡੀਨੇਟਰ ਹਨ।

ਉਹ ਕਹਿੰਦੇ ਹਨ ਕਿ ਸਹਾਇਤਾ ਦੀ ਵਧੇਰੇ ਮੰਗ ਕਾਰਨ ਇਸ ਵਾਰ ਇਹੋ ਜਿਹੀਆਂ ਸੇਵਾਵਾਂ ਵਧੇਰੇ ਦਬਾਅ ਹੇਠ ਹਨ।

ਸੈਟਲਮੈਂਟ ਸਰਵਿਸਿਜ਼ ਇੰਟਰਨੈਸ਼ਨਲ ਅਸਥਾਈ ਵੀਜ਼ਾ ਧਾਰਕਾਂ ਅਤੇ ਪਨਾਹ ਮੰਗਣ ਵਾਲਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰੀ ਅਤੇ ਪ੍ਰਾਈਵੇਟ ਫੰਡ ਪ੍ਰਾਪਤ ਕਰਦਾ ਹੈ।

ਸੰਗਠਨ ਦੀ ਪਨਾਹ ਮੰਗਣ ਵਾਲੀਆਂ ਸੇਵਾਵਾਂ ਦੀ ਮੈਨੇਜਰ ਮਾਰਗਰੇਟ ਬ੍ਰਿਕਵੁੱਡ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੀ ਤਾਲਾਬੰਦੀ ਦੇ ਮੁਕਾਬਲੇ ਮੰਗ ਵਿੱਚ 50 ਤੋਂ ਸੌ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਉਹ ਕਹਿੰਦੀ ਹੈ ਕਿ ਤਾਲਾਬੰਦੀ ਦੇ ਨਿਯਮਾਂ ਨੇ ਲੋਕਾਂ ਲਈ ਕੁਝ ਥਾਵਾਂ 'ਤੇ ਸਹਾਇਤਾ ਪ੍ਰਾਪਤ ਕਰਨਾ ਮੁਸ਼ਕਲ ਬਣਾ ਦਿੱਤਾ ਹੈ।

ਸੈਟਲਮੈਂਟ ਸਰਵਿਸਿਜ਼ ਇੰਟਰਨੈਸ਼ਨਲ ਵਲੰਟੀਅਰ ਸਿਡਨੀ ਅਤੇ ਇਸਦੇ ਆਸ-ਪਾਸ ਮੰਗਲਵਾਰ ਅਤੇ ਵੀਰਵਾਰ ਨੂੰ ਪਰਿਵਾਰਾਂ ਅਤੇ ਵਿਅਕਤੀਆਂ ਨੂੰ ਭੋਜਨ ਅਤੇ ਹੋਰ ਸਹਾਇਤਾ ਪ੍ਰਦਾਨ ਕਰਦੇ ਹਨ।

ਮਿਸ ਬ੍ਰਿਕਵੁੱਡ ਦਾ ਕਹਿਣਾ ਹੈ ਕਿ ਉਹ ਜੋ ਰਾਹਤ ਪ੍ਰਦਾਨ ਕਰ ਰਹੇ ਹਨ ਉਹ ਕੋਵਿਡ-19 ਤਾਲਾਬੰਦੀ ਦੀ ਸ਼ੁਰੂਆਤ ਤੋਂ ਬਾਅਦ ਬਦਲ ਗਈ ਹੈ।

ਹੁਣ ਤੱਕ, ਲਗਭਗ 160,000 ਲੋਕਾਂ ਨੂੰ ਰੈਡ ਕਰਾਸ ਆਸਟ੍ਰੇਲੀਆ ਦੁਆਰਾ ਐਮਰਜੈਂਸੀ ਰਾਹਤ ਮਿਲੀ ਹੈ।

ਹਾਲਾਂਕਿ ਐਮਰਜੈਂਸੀ ਵਿੱਤੀ ਰਾਹਤ ਇੱਕਮੁਸ਼ਤ ਭੁਗਤਾਨ ਹੈ, ਰੈਡ ਕਰਾਸ ਆਸਟ੍ਰੇਲੀਆ ਦੀ ਵਿੱਕੀ ਮਾਉ ਦਾ ਕਹਿਣਾ ਹੈ ਕਿ ਉਹ ਪਰਿਵਾਰਕ ਹਿੰਸਾ ਦੇ ਪੀੜਤਾਂ ਅਤੇ ਕੁਝ ਹੋਰ ਕਮਜ਼ੋਰ ਲੋਕਾਂ ਲਈ ਕੇਸ-ਵਰਕ ਸਹਾਇਤਾ ਦਾ ਪ੍ਰਬੰਧ ਕਰਦੇ ਹਨ।

ਐਮਰਜੈਂਸੀ ਰਾਹਤ 197 ਪ੍ਰਦਾਤਾਵਾਂ ਦੁਆਰਾ ਆਸਟ੍ਰੇਲੀਆ ਵਿੱਚ 1,300 ਤੋਂ ਵੱਧ ਆਊਟਲੈੱਟਸ ਜਿੱਥੇ ਕਿ ਲੋਕ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ ਤੇ ਪ੍ਰਦਾਨ ਕੀਤੀ ਜਾਂਦੀ ਹੈ।

ਪੂਰੀ ਸੂਚੀ ਸਮਾਜਿਕ ਸੇਵਾਵਾਂ ਵਿਭਾਗ ਦੀ ਗ੍ਰਾਂਟ ਸੇਵਾ ਡਾਇਰੈਕਟਰੀ ਤੇ ਉਪਲਬਧ ਹੈ।


 

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।


 

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਅਸਥਾਈ ਵੀਜ਼ਾ ਧਾਰਕਾਂ ਅਤੇ ਸ਼ਰਨਾਰਥੀਆਂ ਲਈ ਐਮਰਜੈਂਸੀ ਵਿੱਤੀ ਸਹਾਇਤਾ ਦੇ ਵਿਕਲਪਾਂ ਬਾਰੇ ਜਾਣਕਾਰੀ | SBS Punjabi