SKIP TO MAIN CONTENT

ਆਸਟ੍ਰੇਲੀਆ ਦੀ ਸੰਵੇਦਨਸ਼ੀਲ ਸੁਰੱਖਿਆ ਜਾਣਕਾਰੀ ਨੂੰ ਸੰਭਾਵੀ ਖਤਰੇ ਬਾਰੇ ਜਾਂਚ ਜਾਰੀ

Australia's Minister for Defence Richard Marles (AAP).jpg
Defence Minister and Deputy Prime Minister Richard Marles Credit: AAP

ਆਸਟ੍ਰੇਲੀਅਨ ਰੱਖਿਆ ਮੰਤਰੀ ਨੇ ਚੀਨ ਦੀ ਫੌਜ ਨੂੰ ਸਿਖਲਾਈ ਦੇਣ ਲਈ ਸਾਬਕਾ ਏ.ਡੀ.ਐਫ ਪਾਇਲਟਾਂ ਨਾਲ ਸੰਪਰਕ ਕੀਤੇ ਜਾਣ ਦੇ ਦਾਅਵਿਆਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਰਿੱਚਰਡ ਮਾਰਲਸ ਦਾ ਕਹਿਣਾ ਹੈ ਕਿ ਰਾਸ਼ਟਰੀ ਭੇਦਾਂ ਦੀ ਸੁਰੱਖਿਆਂ ਲਈ ਇਹ ਜਾਂਚ ਹੋਣੀ ਬਹੁਤ ਜ਼ਰੂਰੀ ਹੈ।


Published

By Tina Quinn

Presented by Jasdeep Kaur

Source: SBS


Skip to podcast episode content

ਆਸਟ੍ਰੇਲੀਅਨ ਰੱਖਿਆ ਮੰਤਰੀ ਨੇ ਚੀਨ ਦੀ ਫੌਜ ਨੂੰ ਸਿਖਲਾਈ ਦੇਣ ਲਈ ਸਾਬਕਾ ਏ.ਡੀ.ਐਫ ਪਾਇਲਟਾਂ ਨਾਲ ਸੰਪਰਕ ਕੀਤੇ ਜਾਣ ਦੇ ਦਾਅਵਿਆਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਰਿੱਚਰਡ ਮਾਰਲਸ ਦਾ ਕਹਿਣਾ ਹੈ ਕਿ ਰਾਸ਼ਟਰੀ ਭੇਦਾਂ ਦੀ ਸੁਰੱਖਿਆਂ ਲਈ ਇਹ ਜਾਂਚ ਹੋਣੀ ਬਹੁਤ ਜ਼ਰੂਰੀ ਹੈ।


ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਪੁਸ਼ਟੀ ਕੀਤੀ ਕਿ ਬਹੁਤ ਹੀ ਸੰਵੇਦਨਸ਼ੀਲ ਰਾਸ਼ਟਰੀ ਰਾਜ਼ਾਂ ਨਾਲ ਸਮਝੌਤਾ ਕੀਤਾ ਗਿਆ ਹੋ ਸਕਦਾ ਹੈ।

ਇਹ ਚੇਤਾਵਨੀ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਦਿੱਤੀ ਗਈ ਹੈ ਜਿਹਨਾਂ ਮੁਤਾਬਕ ਬੀਜਿੰਗ ਆਪਣੀ ਫੌਜ ਨੂੰ ਸਿਖਲਾਈ ਦੇਣ ਲਈ ਸੇਵਾਮੁਕਤ ਪੱਛਮੀ ਪਾਇਲਟਾਂ ਦੀ ਭਰਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਵਿਭਾਗ ਦੇ ਸਾਬਕਾ ਸਕੱਤਰ ਡੇਨਿਸ ਰਿਚਰਡਸਨ ਦਾ ਕਹਿਣਾ ਹੈ ਕਿ ਉਹ ਇਸ ਘਟਨਾਕ੍ਰਮ ਤੋਂ ਹੈਰਾਨ ਹਨ।

ਸ਼ੈਡੋ ਰੱਖਿਆ ਮੰਤਰੀ ਅਤੇ ਸਾਬਕਾ ਐਸ.ਏ.ਐਸ ਸਿਪਾਹੀ, ਐਂਡਰਿਊ ਹੈਸਟੀ ਨੇ ਏ.ਬੀ.ਸੀ ਨੂੰ ਖੁਲਾਸਾ ਕੀਤਾ ਕਿ ਉਹ ਕੁੱਝ ਲੋਕਾਂ ਬਾਰੇ ਜਾਣਦੇ ਹਨ ਜਿਨ੍ਹਾਂ ਨਾਲ ਸੰਪਰਕ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਏ.ਐਸ.ਈ.ਏ.ਐਨ, ਜੀ-20 ਅਤੇ ਏ-ਪੀ.ਏ.ਸੀ ਸੰਮੇਲਨਾਂ ਵਿੱਚ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕਰਨ ਲਈ ਵਿਦੇਸ਼ ਯਾਤਰਾ ਤੋਂ ਕੁੱਝ ਦਿਨ ਦੂਰ ਹਨ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਸੰਮੇਲਨਾਂ ਵਿੱਚ ਸ਼ਾਮਲ ਹੋਣਗੇ ਅਤੇ ਉਹਨਾਂ ਨਾਲ ਮੁਲਾਕਾਤ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ, ਜੋ ਕਿ ਛੇ ਸਾਲਾਂ ਵਿੱਚ ਕਿਸੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨਾਲ ਚੀਨ ਦੇ ਰਾਸ਼ਟਰਪਤੀ ਦੀ ਪਹਿਲੀ ਮੁਲਾਕਾਤ ਹੋਵੇਗੀ।


Latest podcast episodes

Follow SBS Punjabi

Download our apps

Watch on SBS

Punjabi News

Stream now