ਵੈਸਟਰਨ ਸਿਡਨੀ ਦੇ ਗੇਬਲਜ਼ ਸਬਰਬ ਵਿੱਚ ਰਹਿੰਦੇ ਜੈਸਮੀਤ ਕੌਰ ਅਤੇ ਜਗਦੀਪ ਸਿੰਘ ਪਰਵਾਸੀ ਪਰਿਵਾਰਾਂ ਦੇ ਬੱਚੇ ਹਨ ਜੋ ਆਸਟ੍ਰੇਲੀਆ ਵਿੱਚ ਵੱਡੇ ਹੋਏ।
ਭਾਵੇਂਕਿ ਜਗਦੀਪ 8 ਸਾਲ ਦੀ ਉਮਰ ਵਿੱਚ ਨਿਊਜ਼ੀਲੈਂਡ ਆਏ ਸਨ ਅਤੇ ਜੈਸਮੀਤ ਦਾ ਜਨਮ ਆਸਟ੍ਰੇਲੀਆ ਦਾ ਹੀ ਹੈ, ਫੇਰ ਵੀ ਇਹ ਜੋੜਾ ਪੰਜਾਬੀਅਤ ਨਾਲ ਗੂੜੀ ਸਾਂਝ ਮਹਿਸੂਸ ਕਰਦਾ ਹੈ।
“ਪੰਜਾਬੀ ਸਾਡੇ ਸਰੀਰ ਦਾ ਹਿੱਸਾ, ਆਪਣੇ ਮਨ ਦਾ ਅੰਗ ਹੈ, ਜਿਸ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ।” ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਜਗਦੀਪ ਨੇ ਦੱਸਿਆ।
ਉਨ੍ਹਾਂ ਕਿਹਾ ਕਿ ਭਾਵੇਂ ਉਹ ਆਸਟ੍ਰੇਲੀਆ ਵਿੱਚ ਵੱਡੇ ਹੋਏ ਹਨ, ਪਰ ਘਰ ਵਿੱਚ ਮਾਂ ਬਾਪ ਨਾਲ ਹਮੇਸ਼ਾ ਤੋਂ ਹੀ ਪੰਜਾਬੀ ਹੀ ਬੋਲਦੇ ਸਨ।
ਪਰ ਜਦੋਂ ਗੱਲ ਅਗਲੀ ਪੀੜ੍ਹੀ ਦੀ ਆਈ,ਹਿੰਮਤ ਦੀ ਆਈ, ਤਾਂ ਉਸ ਨੂੰ ਵੀ ਪਹਿਲਾਂ ਪੰਜਾਬੀ ਬੋਲੀ ਸਿਖਾਉਣ ਦਾ ਫੈਸਲਾ ਜਾਣਬੁੱਝ ਕੇ ਲਿਆ ਗਿਆ।

“ਮੈਨੂੰ ਆਪ ਪੰਜਾਬੀ ਲਿਖਣੀ-ਪੜ੍ਹਣੀ ਨਹੀਂ ਆਉਂਦੀ ਪਰ ਮੈਂ ਚਾਹੁੰਦੀ ਹਾਂ ਕਿ ਮੇਰੀ ਬੇਟੀ ਪੰਜਾਬੀ ਲਿਖੇ,ਪੜ੍ਹੇ ਤੇ ਬੋਲੇ। ਜੈਸਮੀਤ ਨੇ ਕਿਹਾ।
ਹਿੰਮਤ ਆਪਣੇ ਮਾਂ -ਬਾਪ, ਦਾਦਾ-ਦਾਦੀ, ਨਾਨਾ-ਨਾਨੀ, ਅਤੇ ਪੜਦਾਦੀ-ਨਾਨੀ ਦੇ ਪਿਆਰ ਨਾਲ ਵੱਡੀ ਹੋ ਰਹੀ ਹੈ, ਜੋ ਚਾਹੇ ਚਾਈਲਡ ਕੇਅਰ ਵਿੱਚ ਅੰਗਰੇਜ਼ੀ ਭਾਸ਼ਾ ਹੌਲੀ ਹੌਲੀ ਸਿੱਖ ਰਹੀ ਹੈ, ਪਰ ਠੇਠ ਪੰਜਾਬੀ ‘ਚ ਗੱਲਬਾਤ ਹਰ ਰੋਜ਼ ਕਰਦੀ ਹੈ।

ਕੀ ਜੈਸਮੀਤ ਅਤੇ ਜਗਦੀਪ ਲਈ ਹਿੰਮਤ ਨੂੰ ਅੰਗਰੇਜ਼ੀ ਨਾਲੋਂ ਪਹਿਲਾਂ ਪੰਜਾਬੀ ਸਿਖਾਉਣ ਦਾ ਫਿਕਰ ਹੈ ਜਾਂ ਸੰਤੁਸ਼ਟੀ ? ਪੂਰੀ ਗੱਲ ਬਾਤ ਜਾਣੋ ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਵਿੱਚ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ
ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ
ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।






