ਇਹ ਜਾਨਣਾ ਕਿ ਪੁਲਿਸ ਨੇ ਤੁਹਾਡੇ ਬੱਚੇ ਨੂੰ ਗ੍ਰਿਫਤਾਰ ਕਰ ਲਿਆ, ਬਹੁਤ ਹੀ ਔਖਾ ਹੁੰਦਾ ਹੈ। ਪਰ, ਯੂਥ ਸੁਪੋਰਟ ਐਂਡ ਐਡਵੋਕੇਸੀ ਸਰਵਿਸ ਦੇ ਮੁਖੀ ਐਂਡਰੀਊ ਬਰੱਨ ਦਸਦੇ ਹਨ ਕਿ ਤੁਸੀਂ ਇਹ ਜਰੂਰ ਦਿਮਾਗ ਵਿੱਚ ਰੱਖੋ ਕਿ ਆਸਟ੍ਰੇਲੀਆ ਦਾ ਯੂਥ ਜਸਟਿਸ ਸਿਸਟਮ ਨੋਜਵਾਨਾਂ ਦੀ ਸੰਭਾਲ ਅਤੇ ਪ੍ਰਗਤੀ ਉੱਤੇ ਕੇਂਦਰਤ ਹੁੰਦਾ ਹੈ, ਨਾ ਕਿ ਸਿਰਫ ਉਹਨਾਂ ਨੂੰ ਸਜਾ ਦੇਣ ਲਈ ਹੀ।
ਬੇਸ਼ਕ ਹਰ ਸੂਬੇ ਦੀ ਨਿਆਂ ਪ੍ਰਣਾਲੀ ਦੂਜੇ ਨਾਲੋਂ ਕੁੱਝ ਵਖਰੀ ਹੁੰਦੀ ਹੈ, ਪਰ ਉਹਨਾਂ ਵਿੱਚ ਕੁੱਝ ਕੂ ਸਮਾਨਤਾਵਾਂ ਵੀ ਹੁੰਦੀਆਂ ਹਨ। ਚਾਰਲਸ ਸਟਰਟ ਯੂਨਿਵਰਸਿਟੀ ਦੇ ਸੈਂਟਰ ਫਾਰ ਲਾਅ ਐਂਡ ਜਸਟਿਸ ਦੀ ਐਸੋਸ਼ਿਏਟ ਪ੍ਰੋਫੈਸਰ ਕੈਥਰੀਨ ਮੈਕਫਾਰਲੇਨ ਦਸਦੀ ਹੈ ਕਿ ਦਸ ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਕਿਸੇ ਵੀ ਅਪਰਾਧ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
Victoria Legal Aid.
children under 10 years old can't be held responsible for a crime.

Source: Getty Images

Policeman questioning witnesses during crime investigation. Source: Getty Images
ਅਗਰ ਕਿਸੇ ਬੱਚੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਪੁਲਿਸ ਵਲੋਂ ਪੁੱਛਗਿਛ ਕੀਤੀ ਜਾਵੇਗੀ। ਪਰ ਅਗਰ ਉਹ 14 ਸਾਲਾਂ ਤੋਂ ਘਟ ਉਮਰ ਦੇ ਹਨ ਤਾਂ, ਕਿਸੇ ਮਾਪੇ ਦਾ ਜਾਂ ਗਾਰਡਿਅਨ ਦਾ ਮੌਜੂਦ ਹੋਣਾ ਜਰੂਰੀ ਹੁੰਦਾ ਹੈ। ਇਹ ਕੋਈ ਪਰਿਵਾਰਕ ਮੈਂਬਰ, ਵਕੀਲ, ਦੋਸਤ ਜੋ 18 ਸਾਲਾਂ ਤੋਂ ਉਪਰ ਦੀ ਉਮਰ ਦਾ ਹੋਵੇ, ਅਤੇ ਜਾਂ ਫੇਰ ਯੂਥ ਵਰਕਰ ਵਗੈਰਾ ਵੀ ਹੋ ਸਕਦਾ ਹੈ। ਵਿਕਟੋਰੀਆ ਲੀਗਲ ਏਡ ਵਿੱਚ ਯੂਥ ਕਰਾਈਮ ਪਰੋਗਰਾਮ ਦੀ ਪਰੋਗਰਾਮ ਮੈਨੇਜਰ ਅਨੁਸ਼ਕਾ ਜਿਰੋਨਿਮਸ ਕਹਿੰਦੀ ਹੈ ਕਿ ਪੁੱਛਗਿਛ ਸ਼ੁਰੂ ਹੋਣ ਤੋਂ ਪਹਿਲਾਂ ਇਹ ਬਹੁਤ ਜਰੂਰੀ ਹੁੰਦਾ ਹੈ ਕਿ ਬੱਚਾ ਜਾਂ ਉਸ ਦੇ ਪਰਿਵਾਰ ਵਾਲੇ ਕਿਸੇ ਵਕੀਲ ਨਾਲ ਗਲ ਕਰਨ ਵਾਸਤੇ ਬੇਨਤੀ ਕਰਨ।
ਤੁਹਾਡੇ ਸੂਬੇ ਦਾ ਲੀਗਲ ਏਡ ਇੱਕ ਵਕੀਲ ਦਾ ਪ੍ਰਬੰਧ ਕਰ ਸਕਦਾ ਹੈ।
You can get a lawyer through your state's Legal Aid.
ਅਗਰ ਕਿਸੇ ਨੌਜਵਾਨ ਨੇ ਪਹਿਲੀ ਵਾਰ ਕੋਈ ਅਪਰਾਧ ਕੀਤਾ ਹੈ ਜੋ ਕਿ ਬਹੁਤ ਗੰਭੀਰ ਕਿਸਮ ਦਾ ਨਹੀਂ ਹੈ, ਤਾਂ ਪੁਲਿਸ ਉਸ ਉੱਤੇ ਦੋਸ਼ ਨਹੀਂ ਲਗਾਏਗੀ ਅਤੇ ਸਿਰਫ ਚਿਤਾਵਨੀ ਦੇ ਕਿ ਹੀ ਛੱਡ ਦੇਵੇਗੀ।

An attorney discusses evidence with his client in a courtroom. Source: Getty Images
ਪਰ ਕੁੱਝ ਕੇਸਾਂ ਵਿੱਚ ਪੁਲਿਸ ਦੋਸ਼ ਲਗਾ ਵੀ ਸਕਦੀ ਹੈ।
ਅਗਰ ਤੁਸੀਂ ਪੁੱਛਗਿਛ ਸਮੇਂ ਕਿਸੇ ਵਕੀਲ ਦੀ ਮੰਗ ਨਹੀਂ ਵੀ ਕੀਤੀ ਤਾਂ ਵੀ ਤੁਹਾਨੂੰ ਕਚਿਹਰੀ ਵਿੱਚ ਇੱਕ ਵਕੀਲ ਮਿਲੇਗਾ। ਇਸ ਵਾਸਤੇ ਲੀਗਲ ਏਡ ਦੀ ਮੁਫਤ ਫੋਨਲਾਈਨ ਸੇਵਾ ਉਪਲਬਧ ਹੈ ਅਤੇ ਤੁਸੀਂ ਇਸ ਬਾਰੇ ਪੜਤਾਲ ਕਰ ਸਕਦੇ ਹੋ। ਪਰ ਜੇਕਰ ਤੁਹਾਨੂੰ ਅਗਾਊਂ ਸਮਾ ਨਾ ਵੀ ਮਿਲਿਆ ਹੋਵੇ ਤਾਂ ਵੀ ਤੁਸੀਂ ਕਚਿਹਰੀ ਵਿੱਚ ਪੇਸ਼ੀ ਸਮੇਂ ਇੱਕ ਵਕੀਲ ਦੀ ਮੰਗ ਕਰ ਸਕਦੇ ਹੋ। ਜਿਰੋਨਿਮਸ ਦਾ ਕਹਿਣਾ ਹੈ ਕਿ ਤੁਸੀਂ ਇੱਕ ਦੁਭਾਸ਼ੀਏ ਦੀ ਸੇਵਾ ਵਾਸਤੇ ਵੀ ਬੇਨਤੀ ਕਰ ਸਕਦੇ ਹੋ। ਵਕੀਲ ਦੀ ਮੰਗ ਬੇਸ਼ਕ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਪਰ ਚੰਗਾ ਰਹੇਗਾ ਅਗਰ ਤੁਸੀਂ ਇਸ ਵਾਸਤੇ ਛੇਤੀ ਨਾਲੋਂ ਪਹਿਲਾਂ ਹੀ ਬੇਨਤੀ ਕਰ ਦੇਵੋ।
ਕਚਹਿਰੀ ਵਿੱਚ ਪੇਸ਼ੀ ਸਮੇਂ ਅਪਰਾਧ ਦੀ ਗੰਭੀਰਤਾ ਦੇ ਅਨੁਸਾਰ ਸਜਾ ਹੋ ਸਕਦੀ ਹੈ। ਇਹ ਸਮਾਜ ਦੀ ਸੇਵਾ ਕਰਨ ਤੋਂ ਲੈ ਕਿ ਜੁਰਮਾਨੇ ਤੱਕ ਅਤੇ ਕਈ ਕੇਸਾਂ ਵਿੱਚ ਜੇਲ ਦੀ ਸਜਾ ਤੱਕ ਵੀ ਹੋ ਸਕਦੀ ਹੈ। ਪਰ ਜੇਲ ਦੀ ਸਜਾ ਆਖਰੀ ਪੜਾਅ ਤੇ ਹੀ ਦਿੱਤੀ ਜਾਂਦੀ ਹੈ। ਕੈਥਰੀਨ ਮੈਕਫਾਰਲੇਨ ਦਾ ਕਹਿਣਾ ਹੈ ਕਿ ਨਿਆਂ ਪ੍ਰਣਾਲੀ ਇਸ ਪ੍ਰਕਾਰ ਦੀ ਹੈ ਕਿ ਜਿਥੋਂ ਤਕ ਹੋ ਸਕੇ, ਬੱਚਿਆਂ ਨੂੰ ਜੇਲਾਂ ਤੋਂ ਬਾਹਰ ਹੀ ਰੱਖਿਆ ਜਾਵੇ।

Source: Getty Images
ਅਨੁਸ਼ਕਾ ਜਿਰੋਨਿਮਸ ਅੱਗੇ ਕਹਿੰਦੀ ਹੈ ਕਿ ਯੂਥ ਜਸਟਿਸ ਸਿਸਟਮ ਦਾ ਮਕਸਦ ਹੀ ਦੂਜਾ ਚਾਂਸ ਦੇਣਾ ਹੁੰਦਾ ਹੈ।
ਅਗਰ ਤੁਸੀਂ ਆਪਣੇ ਬੱਚੇ ਲਈ ਵਧੀਆ ਨਤੀਜਾ ਚਾਹੁੰਦੇ ਹੋ ਤਾਂ ਆਪਣੇ ਸੂਬੇ ਦੇ ਲੀਗਲ ਏਡ ਸਿਸਟਮ ਦੀ ਮਦਦ ਨਾਲ ਕਿਸੇ ਵਕੀਤ ਨਾਲ ਤੁਰੰਤ ਸੰਪਰਕ ਕਰੋ। ਇਹ ਵਕੀਲ ਯੂਥ ਜਸਟਿਸ ਸਿਸਟਮ ਦੀ ਗਹਿਰਾਈਆਂ ਵਿੱਚ ਜਾ ਕਿ ਤੁਹਾਨੂੰ ਹਰ ਬਣਦੀ ਮਦਦ ਪ੍ਰਦਾਨ ਕਰ ਸਕਦੇ ਹਨ।
Where to get help?
If yourself or your child enters the youth justice system, contact a lawyer through your state’s Legal Aid as early as possible.