ਆਸਟ੍ਰੇਲੀਆ ਕੋਲ ਜਲਦੀ ਹੀ ਆਪਣੀ ਤੰਦਰੁਸਤੀ ਨੂੰ ਮਾਪਣ ਲਈ ਰਾਸ਼ਟਰੀ ਸੂਚਕ ਹੋਣਗੇ।
ਫੈਡਰਲ ਸਰਕਾਰ ਇੱਕ ਤੰਦਰੁਸਤੀ ਸੂਚਕਾਂਕ ਦਾ ਵਿਕਾਸ ਕਰ ਰਹੀ ਹੈ, ਜਿਸਦਾ ਕਹਿਣਾ ਹੈ ਕਿ ਇਹ ਤੰਦਰੁਸਤੀ 'ਤੇ ਆਸਟ੍ਰੇਲੀਆ ਦਾ ਪਹਿਲਾ ਰਾਸ਼ਟਰੀ ਫ਼੍ਰੇਮਵਰਕ ਹੋਵੇਗਾ, ਅਤੇ ਇਸ ਨੂੰ ਸਾਲ ਦੇ ਮੱਧ ਵਿੱਚ ਜਾਰੀ ਕੀਤਾ ਜਾਣਾ ਹੈ।
ਇਸ ਦਾ ਉਦੇਸ਼ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਲੋਕਾਂ ਲਈ ਵਧੇਰੇ ਮੌਕੇ ਪ੍ਰਦਾਨ ਕਰਨ ਲਈ ਮੁੱਖ ਸਮਾਜਿਕ ਅਤੇ ਵਾਤਾਵਰਣ ਖੇਤਰਾਂ ਵਿੱਚ ਪ੍ਰਗਤੀ ਦੀ ਨਿਗਰਾਨੀ ਕਰਨਾ ਹੈ।
ਸੰਸਥਾਵਾਂ ਦੁਆਰਾ 160 ਤੋਂ ਵੱਧ ਬੇਨਤੀਆਂ ਵਿੱਚ ਉਠਾਏ ਗਏ ਕੁਝ ਪ੍ਰਮੁੱਖ ਨੁਕਤੇ, ਅਸਮਾਨਤਾ, ਮਾਨਸਿਕ ਸਿਹਤ, ਫਸਟ ਨੇਸ਼ਨਜ਼ ਆਸਟ੍ਰੇਲੀਅਨ ਅਤੇ ਜਲਵਾਯੂ ਤਬਦੀਲੀ ਦੇ ਆਲੇ-ਦੁਆਲੇ ਬਣਾਏ ਗਏ ਹਨ।
ਮਾਰਗੋਟ ਰਾਵਸਥੋਰਨ ਸਿਡਨੀ ਯੂਨੀਵਰਸਿਟੀ ਵਿੱਚ ਐਸੋਸੀਏਟ ਪ੍ਰੋਫੈਸਰ ਹੈ ਅਤੇ ਕਮਿਊਨਿਟੀ ਵਿਕਾਸ ਵਿੱਚ ਮਾਹਰ ਹੈ।
ਉਹ ਕਮਿਊਨਿਟੀ ਦੀਆਂ ਲੋੜਾਂ ਦੁਆਰਾ ਸ਼ੁਰੂ ਕੀਤੀ ਗਈ ਇਸ ਨੀਤੀ ਦਾ ਸੁਆਗਤ ਕਰਦੀ ਹੈ ਪਰ ਕਹਿੰਦੀ ਹੈ ਕਿ ਇਸ ਲਈ ਲੰਬੇ ਸਮੇਂ ਤੱਕ ਚੱਲਣ ਵਾਲੀ ਪਹੁੰਚ ਬਨਾਉਣ ਦੀ ਲੋੜ ਹੈ।