ਆਸਟ੍ਰੇਲੀਆ ਐਕਸਪਲੇਨਡ: ਜੰਗਲਾਂ ਦੀ ਅੱਗ ਦੇ ਨੁਕਸਾਨ ਤੋਂ ਕਿਵੇਂ ਉਭਰਨਾ ਹੈ?

Australia Explained: Bushfire Recovery

ਕੂਮਾ ਸ਼ਹਿਰ ਵਿੱਚ ਬੁਸ਼ਫਾਇਰ ਤੋਂ ਨੁਕਾਸਾਨੇ ਆਪਣੇ ਘਰ ਤੋਂ ਦੂਰ ਜਾਂਦੀ ਹੋਈ ਇੱਕ ਮਹਿਲਾ। Source: AFP / SAEED KHAN/AFP

ਆਸਟ੍ਰੇਲੀਆ ਦਾ ਗਰਮ ਅਤੇ ਖੁਸ਼ਕ ਜਲਵਾਯੂ ਇਸ ਨੂੰ ਜੰਗਲੀ ਅੱਗ ਲਈ ਸੰਵੇਦਨਸ਼ੀਲ ਬਣਾਉਂਦਾ ਹੈ, ਅਤੇ ਜਲਵਾਯੂ ਪਰਿਵਰਤਨ ਕਾਰਨ ਅੱਗ ਦੀਆਂ ਘਟਨਾਵਾਂ ਹੋਰ ਵੱਧਣ ਦੀ ਸੰਭਾਵਨਾ ਹੈ। ਅੱਗ ਬੁਝਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਕਿ ਘਰ ਕਿਵੇਂ ਅਤੇ ਕਦੋਂ ਵਾਪਸ ਜਾਣਾ ਹੈ, ਕਿਹੜੀ ਸਹਾਇਤਾ ਉਪਲਬਧ ਹੈ, ਅਤੇ ਆਪਣੀ ਸਿਹਤ ਤੇ ਮਾਨਸਿਕ ਹਾਲਤ ਦੀ ਦੇਖਭਾਲ ਕਿਵੇਂ ਕਰਨੀ ਹੈ। ਇਹ ਜਾਣਕਾਰੀ ਤੁਹਾਨੂੰ ਮੁੜ ਸੰਭਲਣ ਵਿੱਚ ਮਦਦ ਕਰ ਸਕਦੀ ਹੈ।


Key Points
  • ਸਿਰਫ਼ ਉਦੋਂ ਹੀ ਘਰ ਵਾਪਸ ਆਓ ਜਦੋਂ ਅਧਿਕਾਰੀ ਕਹਿਣ ਕਿ ਹੁਣ ਇਹ ਸੁਰੱਖਿਅਤ ਹੈ ਅਤੇ ਸਾਵਧਾਨੀਆਂ ਵਰਤੋ ਜਿਵੇਂ ਕਿ ਅੰਗਿਆਰਿਆਂ ਦੀ ਜਾਂਚ ਕਰਨਾ।
  • ਜੰਗਲੀ ਅੱਗਾਂ ਦੇ ਵਿਹਾਰਕ ਅਤੇ ਭਾਵਨਾਤਮਕ ਪ੍ਰਭਾਵਾਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰਨ ਲਈ ਰਿਕਵਰੀ ਸੈਂਟਰ, ਵਿੱਤੀ ਸਹਾਇਤਾ ਅਤੇ ਮਾਨਸਿਕ ਸਿਹਤ ਸੇਵਾਵਾਂ ਉਪਲਬਧ ਹਨ।
  • ਜੰਗਲ ਦੀ ਅੱਗ ਤੋਂ ਉਭਰਨ ਵਿੱਚ ਸਮਾਂ ਲੱਗਦਾ ਹੈ, ਅਤੇ ਭਾਈਚਾਰਕ ਸਹਾਇਤਾ 'ਤੇ ਭਰੋਸਾ ਕਰਨਾ ਅਤੇ ਆਪਣੀ ਤੰਦਰੁਸਤੀ ਦੀ ਦੇਖਭਾਲ ਕਰਨਾ ਜ਼ਰੂਰੀ ਹੈ।

ਜੰਗਲ ਦੀ ਅੱਗ ਤੋਂ ਉਭਰਨਾ ਜਾਂ ਠੀਕ ਹੋਣਾ ਬਹੁਤ ਔਖਾ ਮਹਿਸੂਸ ਹੋ ਸਕਦਾ ਹੈ, ਪਰ ਮਦਦ ਉਪਲਬਧ ਹੈ।

ਸੁਰੱਖਿਅਤ ਘਰ ਵਾਪਸ ਆਉਣ ਤੋਂ ਲੈ ਕੇ ਆਪਣੀ ਸਿਹਤ ਅਤੇ ਤੰਦਰੁਸਤੀ ਦਾ ਸਮਰਥਨ ਕਰਨ ਤੱਕ, ਜੰਗਲ ਦੀ ਅੱਗ ਤੋਂ ਬਾਅਦ ਚੁੱਕਣ ਲਈ ਮਾਹਿਰਾਂ ਵਲੋਂ ਕੁਝ ਅਹਿਮ ਸੁਝਾਅ ਸਾਂਝੇ ਕੀਤੇ ਗਏ ਹਨ।

ਜੰਗਲ ਦੀ ਅੱਗ ਤੋਂ ਬਾਅਦ ਘਰ ਵਾਪਸ ਜਾਣਾ ਕਦੋਂ ਸੁਰੱਖਿਅਤ ਹੈ?

ਆਸਟ੍ਰੇਲੀਆ ਵਾਸੀਆਂ ਨੂੰ ਸਮੇਂ-ਸਮੇਂ 'ਤੇ ਜੰਗਲੀ ਅੱਗ ਤੋਂ ਬਚਾਅ ਦੀ ਯੋਜਨਾ ਬਣਾਉਣ ਦੀ ਮਹੱਤਤਾ ਬਾਰੇ ਯਾਦ ਦਿਵਾਇਆ ਜਾਂਦਾ ਹੈ।

ਪਰ ਅੱਗ ਬੁਝਣ ਤੋਂ ਬਾਅਦ ਕੀ ਕਰਨਾ ਹੁੰਦਾ ਹੈ?

ਘਰ ਖਾਲੀ ਕਰਨ ਤੋਂ ਬਾਅਦ ਘਰ ਵਾਪਿਸ ਆਉਣਾ ਬਹੁਤ ਮੁਸ਼ਕਿਲ ਹੋ ਸਕਦਾ ਹੈ। ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ, ਅਧਿਕਾਰਕ ਸਲਾਹ ਦੀ ਉਡੀਕ ਕਰੋ। ਤੁਸੀਂ ਸਿਰਫ਼ ਉਦੋਂ ਹੀ ਵਾਪਿਸ ਜਾ ਸਕਦੇ ਹੋ ਜਦੋਂ ਤੁਹਾਡੀ ਸਟੇਟ ਐਮਰਜੈਂਸੀ ਸੇਵਾ, ਐਸਈਐਸ ਇਹ ਕਹਿ ਦੇਵੇ ਕਿ ਹੁਣ ਘਰ ਜਾਣਾ ਸੁਰੱਖਿਅਤ ਹੈ।

Metropolitan Fire Service Firefighters in the front of the fire site house.
Metropolitan Fire Service Firefighters in the front of the fire site house. Credit: mastersky/Getty Images

ਅੱਗ ਨਾਲ ਪ੍ਰਭਾਵਿਤ ਜਾਇਦਾਦ 'ਤੇ ਵਾਪਸ ਜਾਣ ਵੇਲੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

ਜਦੋਂ ਤੁਹਾਨੂੰ ਘਰ ਵਾਪਿਸ ਜਾਣ ਦੀ ਇਜਾਜਤ ਮਿਲ ਜਾਵੇ ਤਾਂ ਆਪਣੇ ਨਾਲ ਜ਼ਰੂਰੀ ਚੀਜਾਂ ਰੱਖੋ, ਜਿਵੇਂ ਕਿ ਖਰਾਬ ਨਾ ਹੋਣ ਵਾਲਾ ਖਾਣਾ, ਪਾਣੀ ਦੀਆਂ ਬੋਤਲਾਂ, ਨਕਦੀ, ਟਾਰਚ ਅਤੇ ਵਾਧੂ ਬੈਟਰੀਆਂ।

ਜੇਕਰ ਤੁਹਾਡਾ ਘਰ ਅਜੇ ਵੀ ਖੜ੍ਹਾ ਹੈ, ਤਾਂ ਅੰਦਰ ਜਾਣ ਤੋਂ ਪਹਿਲਾਂ ਸਪੱਸ਼ਟ ਢਾਂਚਾਗਤ ਨੁਕਸਾਨ ਦੀ ਜਾਂਚ ਕਰੋ।

ਜੇਕਰ ਤੁਸੀਂ ਅੱਗ ਨਾਲ ਪ੍ਰਭਾਵਿਤ ਜਾਇਦਾਦ ਵਿੱਚ ਦਾਖਲ ਹੋ ਰਹੇ ਹੋ, ਤਾਂ ਇੱਕ ਰੈਸਪੀਰੇਟਰ, ਦਸਤਾਨੇ, ਲੰਬੀਆਂ ਬਾਹਾਂ ਅਤੇ ਮਜ਼ਬੂਤ ਜੁੱਤੇ ਜ਼ਰੂਰ ਪਾਓ ਅਤੇ ਜੇ ਸੰਭਵ ਹੋਵੇ, ਤਾਂ ਪਹਿਲਾਂ ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਦੂਰ ਰੱਖੋ।

ਜਾਇਦਾਦ ਵਿੱਚ ਦਾਖਲ ਹੋਣ ਤੋਂ ਬਾਅਦ, ਬਲਦੇ ਹੋਏ ਅੰਗਿਆਰਿਆਂ ’ਤੇ ਧਿਆਨ ਨਾਲ ਨਜ਼ਰ ਰੱਖੋ। ਇਹ ਛਿਪੇ ਰਹਿ ਸਕਦੇ ਹਨ ਅਤੇ ਖ਼ਤਰਨਾਕ ਹੋ ਸਕਦੇ ਹਨ, ਅਤੇ ਅੱਗ ਬੁਝਣ ਦੇ ਕਈ ਦਿਨ ਬਾਅਦ ਵੀ ਫਿਰ ਤੋਂ ਭੜਕ ਸਕਦੇ ਹਨ।

ਜੰਗਲੀ ਅੱਗਾਂ ਤੋਂ ਬਾਅਦ ਕਿਹੜੇ ਰਿਕਵਰੀ ਸੈਂਟਰ ਅਤੇ ਵਿੱਤੀ ਸਹਾਇਤਾ ਕੇਂਦਰ ਉਪਲਬਧ ਹਨ?

ਐਮਰਜੈਂਸੀ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਐਮਰਜੈਂਸੀ ਆਸਰਾ ਅਤੇ ਰਾਹਤ ਕੇਂਦਰ ਸਥਾਪਿਤ ਕੀਤੇ ਜਾਂਦੇ ਹਨ।

ਇਹ ਕੇਂਦਰ ਆਮ ਤੌਰ 'ਤੇ ਆਸਰਾ, ਭੋਜਨ, ਪਾਣੀ ਅਤੇ ਚਾਰਜਿੰਗ ਸਟੇਸ਼ਨ ਪ੍ਰਦਾਨ ਕਰਦੇ ਹਨ।

ਐਮਰਜੈਂਸੀ ਰਿਕਵਰੀ ਵਿਕਟੋਰੀਆ, ਸਰਵਿਸ ਐਨਐਸਡਬਲਯੂ ਜਾਂ ਕੁਈਨਜ਼ਲੈਂਡ ਰਿਕਵਰੀ ਹੌਟਲਾਈਨ ਵਰਗੀਆਂ ਰਾਜ-ਅਧਾਰਤ ਸੇਵਾਵਾਂ ਵੀ ਲੋਕਾਂ ਨੂੰ ਅਗਲੇ ਕਦਮਾਂ ਵਿੱਚ ਨੈਵੀਗੇਟ ਕਰਨ ਵਿੱਚ ਮਦਦ ਕਰ ਸਕਦੀਆਂ ਹਨ।

ਤੁਹਾਡੀ ਸਥਿਤੀ ਦੇ ਆਧਾਰ 'ਤੇ, ਸਰਕਾਰੀ ਆਫ਼ਤ ਵਿੱਤੀ ਸਹਾਇਤਾ ਵੀ ਉਪਲਬਧ ਹੋ ਸਕਦੀ ਹੈ।

ਜੇਕਰ ਤੁਹਾਡੇ ਕੋਲ ਬੀਮਾ ਹੈ, ਤਾਂ ਕਿਸੇ ਵੀ ਸਾਮਾਨ ਨੂੰ ਹਿਲਾਉਣ ਜਾਂ ਸਾਫ਼ ਕਰਨ ਤੋਂ ਪਹਿਲਾਂ ਹਰ ਚੀਜ਼ ਦਾ ਦਸਤਾਵੇਜ਼ ਬਣਾਓ।

ਫੋਟੋਆਂ ਅਤੇ ਵੀਡੀਓਜ਼ ਲਓ ਅਤੇ ਨੁਕਸਾਨ ਦਾ ਲਿਖਤੀ ਰਿਕਾਰਡ ਰੱਖੋ। ਕੁਝ ਬੀਮਾ ਕੰਪਨੀਆਂ ਅਸਥਾਈ ਰਿਹਾਇਸ਼ ਵਰਗੀਆਂ ਜ਼ਰੂਰੀ ਚੀਜ਼ਾਂ ਲਈ ਤੁਰੰਤ ਭੁਗਤਾਨ ਦੀ ਪੇਸ਼ਕਸ਼ ਕਰਦੀਆਂ ਹਨ।

Australia Explained: Bushfire Recovery
Aerial view of the Australian bush fire destruction with a burnt home & property. Bell NSW 2020 bush fires - Blue Mountains Credit: mikulas1/Getty Images

ਅੱਗ ਦਾ ਧੂੰਆਂ ਤੁਹਾਡੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ?

ਜੰਗਲੀ ਅੱਗ ਦਾ ਧੂੰਆਂ ਅੱਗ ਦੇ ਨੇੜੇ ਅਤੇ ਦੂਰ ਰਹਿਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਹਵਾ ਦੀ ਗੁਣਵੱਤਾ, ਸਿਹਤ ਅਤੇ ਰੋਜ਼ਾਨਾ ਜੀਵਨ ’ਤੇ ਅਸਰ ਪੈਂਦਾ ਹੈ।

ਦਿਲ ਜਾਂ ਸਾਹ ਦੀਆਂ ਬਿਮਾਰੀਆਂ ਵਾਲੇ ਲੋਕ ਖਾਸ ਤੌਰ 'ਤੇ ਸੰਵੇਦਨਸ਼ੀਲ ਹੁੰਦੇ ਹਨ।

ਐਮਰਜੈਂਸੀ ਡਾਕਟਰ ਅਤੇ ਜਨਤਕ ਸਿਹਤ ਅਤੇ ਆਫ਼ਤ ਮਾਹਿਰ, ਡਾ. ਲਾਈ ਹੇਂਗ ਫੂਂਗ ਦਾ ਕਹਿਣਾ ਹੈ ਕਿ ਧੂੰਏਂ ਦੇ ਸਾਫ਼ ਹੋਣ ਤੋਂ ਬਾਅਦ ਵੀ ਇਸ ਦੇ ਪ੍ਰਭਾਵ ਲੰਬੇ ਸਮੇਂ ਤੱਕ ਬਣੇ ਰਹਿ ਸਕਦੇ ਹਨ।

ਜੰਗਲ ਦੀ ਅੱਗ ਤੋਂ ਬਾਅਦ ਤੁਹਾਨੂੰ ਮਾਨਸਿਕ ਸਿਹਤ ਸਹਾਇਤਾ ਕਿੱਥੋਂ ਮਿਲ ਸਕਦੀ ਹੈ?

ਜੰਗਲ ਦੀ ਭਿਆਨਕ ਅੱਗ ਤੋਂ ਬਾਅਦ ਮੁੜ ਵਸੇਬਾ ਕੇਂਦਰ ਖੁੱਲਦੇ ਹਨ, ਜਿਨ੍ਹਾਂ ਵਿੱਚ ਸਦਮੇ ਸਬੰਧੀ ਸਲਾਹਕਾਰ ਅਤੇ ਰੈਫਰਲ ਸੇਵਾਵਾਂ ਉਪਲਬਧ ਹੁੰਦੀਆਂ ਹਨ।

ਤੁਹਾਡੇ ਡਾਕਟਰ ਵੀ ਸਹਾਇਤਾ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਇਸ ਤੋਂ ਇਲਾਵਾ ਲਾਈਫਲਾਈਨ ਜਾਂ ਬੀਓਂਡ ਬਲੂ ਵਰਗੀਆਂ, ਹੈਲਪਲਾਈਨ 24 ਘੰਟੇ ਉਪਲਬਧ ਰਹਿੰਦੀਆਂ ਹਨ।

ਰੈੱਡ ਕਰਾਸ ਆਸਟ੍ਰੇਲੀਆ ਦੀ ਮੁੜਵਸੇਬਾ ਅਤੇ ਐਮਰਜੈਂਸੀ ਸੇਵਾਵਾਂ ਦੀ ਰਾਸ਼ਟਰੀ ਪ੍ਰਬੰਧਕ, ਐਰਿਨ ਪੇਲੀ ਦਾ ਕਹਿਣਾ ਹੈ ਕਿ ਆਫਤ ਤੋਂ ਬਾਅਦ ਬੱਚਿਆਂ ਅਤੇ ਨੌਜਵਾਨਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਬੇਹੱਦ ਮਹੱਤਵਪੂਰਨ ਹੈ।

Australia Explained: Bushfire Recovery
A house belonging to Allan Lehepuu in the mountains near Michelago that was destroyed by bush fires, New South Wales, Australia. Allan is a volunteer fire fighted and went to help fight the fire at the bottom of the mountain. The fire spread rapidly and destroyed Allans and other houses in the area. Credit: Ashley Cooper/Getty Images

ਆਫ਼ਤ ਤੋਂ ਬਾਅਦ ਮਾਪੇ ਬੱਚਿਆਂ ਅਤੇ ਨੌਜਵਾਨਾਂ ਦੀ ਕਿਵੇਂ ਮਦਦ ਕਰ ਸਕਦੇ ਹਨ?

ਮਾਤਾ-ਪਿਤਾ ਦੀ ਸਿਹਤ, ਬੱਚਿਆਂ ਦੇ ਜੀਵਨ ਵਿੱਚ ਸਕਾਰਾਤਮਕ, ਅਤੇ ਮੁਸ਼ਕਿਲ ਸਥਿਤੀਆਂ ਨਾਲ ਨਜਿੱਠਣ ਦੇ ਤਰੀਕੇ ਵਿੱਚ ਅਹਿਮਾ ਭੂਮਿਕਾ ਨਿਭਾਉਂਦੀ ਹੈ।

ਜੇਕਰ ਤੁਹਾਨੂੰ ਆਪਣੇ ਬੱਚੇ ਦੇ ਰਵੱਈਏ ਵਿੱਚ ਕੋਈ ਚਿੰਤਾਜਨਕ ਬਦਲਾਅ ਨਜ਼ਰ ਆਵੇ ਤਾਂ ਮਾਹਿਰ ਸਲਾਹ ਦਿੰਦੇ ਹਨ ਕਿ ਤੁਸੀਂ ਆਪਣੇ ਡਾਕਟਰ ਜਾਂ ਹੈਲਪਲਾਈਨ ਦੇ ਵਸੀਲੇ, ਜਲਦ ਤੋਂ ਜਲਦ ਮਦਦ ਲਓ।

ਕਿਡਸ ਹੈਲਪਲਾਈਨ 5 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਲਈ, ਗੁਪਤ ਫੋਨ ਅਤੇ ਆਨਲਾਈਨ ਸਲਾਹ ਸੇਵਾ ਪ੍ਰਦਾਨ ਕਰਦੀ ਹੈ।ਮਾਹਿਰਾਂ ਦਾ ਕਹਿਣਾ ਕਿ ਆਫਤ ਤੋਂ ਉਭਰਨ ਵਿੱਚ ਸਮਾਂ ਲੱਗਦਾ ਹੈ।

ਜੰਗਲੀ ਅੱਗ ਦੀ ਰਿਕਵਰੀ ਦੌਰਾਨ ਭਾਈਚਾਰਕ ਸਹਾਇਤਾ ਇੰਨੀ ਮਹੱਤਵਪੂਰਨ ਕਿਉਂ ਹੈ?

ਮਾਹਿਰਾਂ ਦਾ ਕਹਿਣਾ ਹੈ ਕਿ ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਦੇ ਸਹਿਯੋਗ ਨਾਲ ਜ਼ਿਆਦਾਤਰ ਲੋਕ ਚੰਗੀ ਤਰ੍ਹਾਂ ਠੀਕ ਹੋ ਜਾਂਦੇ ਹਨ।

ਉੁਹ ਲੋਕਾਂ ਨੂੰ ਉਤਸ਼ਾਹਿਤ ਕਰਦੇ ਹਨ ਕਿ ਉਹ ਠੀਕ ਹੋਣ ਦੌਰਾਨ ਵੀ ਖੁਸ਼ੀ ਦੇ ਛੋਟੇ-ਛੋਟੇ ਪਲਾਂ ਲਈ ਸਮਾਂ ਕੱਢਣ।

ਜੇਕਰ ਤੁਹਾਡੇ ਵਿੱਚ ਦੂਸਰਿਆਂ ਦੀ ਮਦਦ ਕਰਨ ਦੀ ਸਮਰੱਥਾ ਹੈ ਤਾਂ ਤੁਹਾਨੂੰ ਕੁਝ ਵੱਡਾ ਕਰਨ ਦੀ ਲੋੜ ਨਹੀਂ ਹੈ, ਕੇਵਲ ਤੁਹਾਡੀ ਮੌਜੂਦਗੀ ਹੀ ਬਹੁਤ ਵੱਡਾ ਫਰਕ ਲਿਆ ਸਕਦੀ ਹੈ।

ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।

ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au  ਉਤੇ ਇੱਕ ਈਮੇਲ ਭੇਜੋ


Share

Follow SBS Punjabi

Download our apps

Watch on SBS

Punjabi News

Watch now