10 ਸਾਲ ਦੀ ਬੱਚੀ ‘ਮਿਲੂ’ ਨੇ ਵਿਕਟੋਰੀਆ ਦੇ ਫਰੈਂਕਸਟਨ ਕਮਿਊਨਿਟੀ ਟੀਕਾਕਰਨ ਹੱਬ ਵਿਖੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ। ਉਹ ਉਮੀਦ ਕਰ ਰਹੀ ਹੈ ਕਿ ਟੀਕਾਗ੍ਰਸਤ ਹੋਣ ਤੇ ਉਹ ਆਪਣੀਆਂ ਪਸੰਦ ਦੀਆਂ ਗਤੀਵਿਧੀਆਂ ਮੁੜ ਸ਼ੁਰੂ ਕਰ ਪਵੇਗੀ, ਜਦੋਂ ਕਿ ਇੱਕ ਹੋਰ ਬੱਚੇ 'ਫਲੈਚਰ' ਦਾ ਕਹਿਣਾ ਹੈ ਕਿ ਟੀਕੇ ਦੀ ਸੂਈ ਨਾਲ ਉਸ ਨੂੰ ਕੋਈ ਦਰਦ ਮਹਿਸੂਸ ਨਹੀਂ ਹੋ ਰਿਹਾ।
5 ਤੋਂ 11 ਸਾਲ ਦੀ ਉਮਰ ਦੇ ਬੱਚੇ ਹੁਣ ਫਾਈਜ਼ਰ ਵੈਕਸੀਨ ਦੀ ਘੱਟ ਮਾਤਰਾ ਵਾਲੀ ਵਿਸ਼ੇਸ਼ ਖੁਰਾਕ ਲਈ ਯੋਗ ਹਨ, ਜੋ ਕਿ ਵੱਡਿਆਂ ਨੂੰ ਦਿੱਤੇ ਜਾਣ ਵਾਲੀ ਖੁਰਾਕ ਦੀ ਮਾਤਰਾ ਦਾ ਇੱਕ ਤਿਹਾਈ ਹਿੱਸਾ ਹੈ।
ਖੁਰਾਕਾਂ ਦੇ ਵਿਚਕਾਰ ਦੋ ਮਹੀਨਿਆਂ ਦਾ ਅੰਤਰਾਲ ਹੋਵੇਗਾ। ਮਤਲਬ ਕਿ ਜਿਨ੍ਹਾਂ ਬੱਚਿਆਂ ਨੂੰ ਅੱਜ ਟੀਕਾ ਲਗਾਇਆ ਗਿਆ ਹੈ, ਉਹ ਮਾਰਚ ਦੇ ਸ਼ੁਰੂ ਵਿੱਚ ਆਪਣੀ ਦੂਜੀ ਖੁਰਾਕ ਲੈ ਸਕਦੇ ਹਨ।
ਫੈਡਰਲ ਕੋਵਿਡ-19 ਟਾਸਕ ਫੋਰਸ ਕਮਾਂਡਰ ਲੈਫਟੀਨੈਂਟ ਦਾ ਕਹਿਣਾ ਹੈ ਕਿ ਵੈਕਸੀਨ ਦੀ ਸਪਲਾਈ ਵਿਚ ਕੋਈ ਕਮੀ ਨਹੀਂ ਹੈ, ਅਤੇ 21 ਜਨਵਰੀ ਤੱਕ 20 ਲੱਖ ਨਵੀਆਂ ਖੁਰਾਕਾਂ ਉਪਲਬਧ ਹੋ ਜਾਣਗੀਆਂ।
ਵਿਕਟੋਰੀਆ, ਉਦਯੋਗ ਦੇ ਕੁਝ ਪ੍ਰਮੁੱਖ ਕਰਮਚਾਰੀਆਂ ਲਈ ਵੈਕਸੀਨ ਬੂਸਟਰ ਸ਼ਾਟ ਲਾਜ਼ਮੀ ਕਰ ਰਿਹਾ ਹੈ।
ਕੋਵਿਡ ਮਰੀਜ਼ਾਂ ਦੀ ਹਸਪਤਾਲਾਂ ਵਿੱਚ ਵੱਧ ਰਹੀ ਭਰਤੀ ਦੇ ਚਲਦੇ ਇਸ ਮਹੱਤਵਪੂਰਨ ਫੈਂਸਲੇ ਨੂੰ ਲਿਆ ਗਿਆ ਹੈ।
ਵਿਕਟੋਰੀਆ ਦੇ ਸਿਹਤ ਮੰਤਰੀ ਮਾਰਟਿਨ ਫੋਲੀ ਦਾ ਕਹਿਣਾ ਹੈ ਕਿ ਉੱਚ ਜੋਖਮ ਵਾਲੇ ਉਦਯੋਗਾਂ ਵਿੱਚ ਬੂਸਟਰ ਟੀਕਾਕਰਨ ਦਰ ਨੂੰ ਵਧਾਉਣਾ ਜ਼ਰੂਰੀ ਹੈ।
ਇਸਦਾ ਮਤਲਬ ਹੈ ਕਿ ਜਿਹੜੇ ਲੋਕ 12 ਜਨਵਰੀ ਤੋਂ ਪਹਿਲਾਂ ਆਪਣੀ ਤੀਜੀ ਖੁਰਾਕ ਲਈ ਯੋਗ ਸਨ, ਉਨ੍ਹਾਂ ਨੂੰ 12 ਫਰਵਰੀ ਤੱਕ ਆਪਣਾ ਬੂਸਟਰ ਸ਼ਾਟ ਲੈਣ ਦੀ ਲੋੜ ਹੋਵੇਗੀ।
ਜੇਕਰ ਉਹ ਅਜੇ ਵੀ ਯੋਗ ਨਹੀਂ ਹਨ, ਤਾਂ ਉਨ੍ਹਾਂ ਕੋਲ ਬੂਸਟਰ ਵੈਕਸੀਨ ਲੈਣ ਲਈ ਆਪਣੀ ਦੂਜੀ ਖੁਰਾਕ ਦੀ ਮਿਤੀ ਤੋਂ ਪੂਰੇ ਤਿੰਨ ਮਹੀਨੇ ਅਤੇ ਦੋ ਹਫ਼ਤੇ ਦਾ ਸਮਾਂ ਹੋਵੇਗਾ ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖ਼ਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲੱਬਧ ਹੈ।