ਯੋਗੇਸ਼ ਛਾਬੜਾ ਨੇ ਵਿਨੋਦ ਖੰਨਾ ਨਾਲ 1971 'ਚ 'ਮੇਰੇ ਅਪਣੇ', ਸਾਲ 1973 'ਚ ਅਮਿਤਾਭ ਬੱਚਣ ਨਾਲ 'ਨਮਕ ਹਰਾਮ' ਤੋਂ ਇਲਾਵਾ 'ਜ਼ਹਿਰੀਲਾ ਇਨਸਾਨ' ''ਫੌਜੀ', 'ਗੁਮਰਾਹ' ਆਦਿ ਜਿਹੀਆਂ ਫ਼ਿਲਮਾਂ ਵਿਚ ਚੰਗੇ ਰੋਲ ਨਿਭਾਉਣ ਤੋਂ ਬਾਅਦ ਪੰਜਾਬੀ ਫ਼ਿਲਮਾਂ ਵੱਲ ਰੁਖ਼ ਕੀਤਾ।
ਸਾਲ 1981 'ਚ ਉਸ ਵੇਲੇ ਦੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਪ੍ਰਸਿੱਧ ਸਿਤਾਰੇ ਮਿਹਰ ਮਿੱਤਲ ਨੇ ਓਹਨਾ ਨੂੰ 'ਮਾਂ ਸ਼ੇਰਾਂ ਵਾਲੀ' ਫ਼ਿਲਮ 'ਚ ਮੁੱਖ ਕਿਰਦਾਰ ਚ ਲਿਆ. ਫ਼ਿਲਮ ਹਿੱਟ ਹੋ ਗਈ, ਅਤੇ ਯੋਗੇਸ਼ ਨੇ ਫਿਰ ਇਕ ਤੋਂ ਬਾਅਦ ਇਕ ਲਗਾਤਾਰ ਸੁਪਰਹਿੱਟ ਫ਼ਿਲਮਾਂ 'ਚ ਦਸਤਕ ਦਿੱਤੀ। 'ਵਲੈਤੀ ਬਾਬੂ' ਫ਼ਿਲਮ ਬਣਾਉਣ ਵੇਲੇ ਯੋਗੇਸ਼ ਨੇ ਅਮਿਤਾਭ ਬੱਚਨ ਨਾਲ ਨੇੜੇਲੇ ਸੰਬੰਧਾਂ ਦਾ ਫਾਇਦਾ ਚੁੱਕਦਿਆਂ ਉਹਨਾਂ ਨੂੰ ਫਿਲਮ 'ਚ ਇਕ ਰੋਲ ਦੀ ਪੇਸ਼ਕਸ਼ ਕੀਤੀ। ਬਤੌਰ 'ਜੱਗਾ ਟਾਂਗੇ ਵਾਲਾ' ਦਾ ਰੋਲ ਨਿਭਾਉਂਦੇ ਹੋਏ ਇਹ ਅਮਿਤਾਭ ਇਕ ਇਕਲੌਤੀ ਪੰਜਾਬੀ ਫ਼ਿਲਮ ਸੀ.

Source: Flicker/SBS