ਭਾਰਤ ਦੇ ਮਸ਼ਹੂਰ ਖ਼ਬਰਾਂ ਦੇ ਚੈਨਲ ਐਨ ਡੀ ਟੀ ਵੀ ਉੱਤੇ ਅਡਾਨੀ ਗਰੁੱਪ ਦੇ ਕਬਜ਼ੇ ਤੋਂ ਬਾਅਦ ਹਾਲ ਹੀ ਵਿੱਚ ਚੈਨਲ ਦੇ ਡਾਇਰੈਕਟਰਾਂ ਪ੍ਰਾਨੁਏ ਰੋਏ ਅਤੇ ਰਾਧੀਕਾ ਰੋਏ ਨੇ ਅਸਤੀਫੇ ਦੇ ਦਿੱਤੇ। ਨਵੇਂ ਬੋਰਡ ਵੱਲੋਂ ਉਹਨਾਂ ਦੇ ਅਸਤੀਫੇ ਸਵੀਕਾਰ ਕਰਨ ਮਗਰੋਂ ਨਵੇਂ ਡਾਇਰੈਕਟਰਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਚੈਨਲ ਦੇ ਦਿੱਗਜ ਪੱਤਰਕਾਰ ਰਵੀਸ਼ ਕੁਮਾਰ ਨੇ ਵੀ ਚੈਨਲ ਨੂੰ ਅਸਤੀਫਾ ਸੌਂਪ ਦਿੱਤਾ ਹੈ। ਇਹ ਅਤੇ ਭਾਰਤ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਹਫਤਾਵਾਰੀ ਰਿਪੋਰਟ...
22 ਨਵੰਬਰ ਨੂੰ ਅਡਾਨੀ ਗਰੁੱਪ ਵੱਲੋਂ ਐਨ ਡੀ ਟੀ ਵੀ ਵਿੱਚ ਵਾਧੂ 26 ਫੀਸਦ ਦੀ ਭਾਗੀਦਾਰੀ ਖਰੀਦਣ ਦੀ ਖੁੱਲੀ ਪੇਸ਼ਕਸ਼ ਕੀਤੀ ਗਈ ਸੀ।
ਇਸ ਤੋਂ ਅਗਲੇ ਹੀ ਦਿਨ ਚੈਨਲ ਵਿੱਚ ਇਸ ਖਿਲਾਫ ਪ੍ਰਤੀਕਰਮ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਨ।
ਜਿੱਥੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਚੈਨਲ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਉਥੇ ਹੀ ਚੈਨਲਾਂ ਦੇ ਡਾਇਰੈਕਟਰਾਂ ਨੇ ਵੀ ਇਸ ਬਦਲਾ ਨੂੰ ਅਸੀਵਕਾਰ ਕਰਦੇ ਹੋਏ ਆਪਣੇ ਅਸਤੀਫੇ ਸੌਂਪ ਦਿੱਤੇ।
ਪੂਰੀ ਜਾਣਕਾਰੀ ਲਈ ਸੁਣੋ ਇਹ ਹਫਤਾਵਾਰੀ ਰਿਪੋਰਟ...
Share




