25 ਅਪ੍ਰੈਲ 1915 ਨੂੰ Anzac ਫੌਜੀਆਂ ਨੇ ਪਹਿਲੀ ਵਿਸ਼ਵ ਜੰਗ (WWI) ਵਿੱਚ ਆਪਣੀ ਪਹਿਲੀ ਵੱਡੀ ਕਾਰਵਾਈ ਕੀਤੀ। ਪਰ ਇਸ ਜੰਗ ਵਿੱਚ ਸਿਰਫ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸਿਪਾਹੀ ਹੀ ਨਹੀਂ ਸਨ, ਸਗੋਂ ਬ੍ਰਿਟਿਸ਼ ਫੌਜ ਦੇ ਹਿੱਸੇ ਵਜੋਂ ਭਾਰਤੀ ਜਵਾਨ ਵੀ ਨਾਲ ਲੜ ਰਹੇ ਸਨ।
Peter Stanley, ਜੋ ਕਿ UNSW ਕੈਨਬੇਰਾ ਦੇ ਖੋਜ ਮਾਹਿਰ ਹਨ, ਦੱਸਦੇ ਹਨ ਕਿ ਜ਼ਿਆਦਾਤਰ ਆਸਟ੍ਰੇਲੀਅਨ ਲੋਕਾਂ ਨੂੰ ਇਹ ਗੱਲ ਪਤਾ ਹੀ ਨਹੀਂ ਕਿ ਪਹਿਲੀ ਵਿਸ਼ਵ ਜੰਗ ਦੌਰਾਨ ਆਸਟ੍ਰੇਲੀਅਨ ਅਤੇ ਭਾਰਤੀ ਸਿਪਾਹੀ ਇਕੱਠੇ ਲੜੇ ਸਨ।
ਉਨ੍ਹਾਂ ਨੇ ਆਪਣੀ ਦਹਾਕਿਆਂ ਲੰਬੀ ਖੋਜ ਦੇ ਆਧਾਰ ‘ਤੇ ਕਿਹਾ, "ਜਿਸ Anzac ਇਤਿਹਾਸ ਨੂੰ ਅਸੀਂ ਜਾਣਦੇ ਹਾਂ, ਉਸ ਵਿੱਚ ਭਾਰਤੀ ਸਿਪਾਹੀਆਂ ਦਾ ਵੀ ਮਹੱਤਵਪੂਰਨ ਯੋਗਦਾਨ ਹੈ ਅਤੇ ਇਸ ਗੱਲ ‘ਤੇ ਆਸਟ੍ਰੇਲੀਅਨ ਲੋਕਾਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ।"

ਭਾਵੇਂ 20ਵੀਂ ਸਦੀ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਵਿੱਚ ਪਰਵਾਸੀ ਭਾਈਚਾਰਿਆਂ ਪ੍ਰਤੀ ਵੱਖਵਾਦੀ ਸੋਚ ਮੌਜੂਦ ਸੀ, ਪਰ ਤੁਰਕੀ ਦੇ Gallipoli Peninsula (Anzac Cove) ‘ਤੇ ਜੰਗ ਦੌਰਾਨ ਫੌਜੀਆਂ ਦੀ ਅਸਲ ਸਾਂਝ ਸਾਹਮਣੇ ਆਈ।
“ਭਾਵੇਂ ਆਸਟ੍ਰੇਲੀਅਨ ਸਿਪਾਹੀ ਨਸਲੀ ਭੇਦਭਾਵ ਵਾਲੇ ਸਮਾਜ ਤੋਂ ਆਏ ਸਨ, ਪਰ ਜੰਗ ਦੇ ਮੈਦਾਨ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਭਾਰਤੀ ਸਿਪਾਹੀਆਂ ਦੇ ਹੁਨਰ ਬਹੁਤ ਜ਼ਰੂਰੀ ਸਨ। ਭਾਰਤੀ ਬਹਾਦਰ ਸਨ ਅਤੇ ਉਹ ਸਿਰਫ਼ ਪਿੱਛੇ ਰਹਿ ਕੇ ਹੀ ਸਹਾਇਤਾ ਪ੍ਰਦਾਨ ਨਹੀਂ ਕਰਦੇ ਰਹੇ, ਸਗੋਂ ਮੁਹਿੰਮ ਵਿੱਚ ਅਹਿਮ ਭੂਮਿਕਾ ਵੀ ਨਿਭਾਈ।”

ਇਸ ਆਡੀਓ ਵਿੱਚ ਸੁਣੋ ਪ੍ਰੋਫੈਸਰ ਸਟੈਨਲੀ ਵਲੋਂ ਖੋਜੀਆਂ ਤਸਵੀਰਾਂ ਅਤੇ ਇਤਿਹਾਸਕ ਸਰੋਤਾਂ ਪਿੱਛਲੀ ਕਹਾਣੀ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।














