ਸਿਡਨੀ ਤੋਂ ਪ੍ਰਸਿੱਧ ਪੰਜਾਬੀ ਲੋਕ-ਗਾਇਕ ਦਵਿੰਦਰ ਸਿੰਘ ਧਾਰੀਆ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਕੋਵਿਡ-19 ਮਹਾਂਮਾਰੀ ਕਾਰਨ ਜਨਤਕ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਕਾਰਨ ਹਰ ਸਾਲ ਕਰਵਾਇਆ ਜਾਣ ਵਾਲਾ ਵਿਸਾਖੀ ਮੇਲਾ ਵੀ ਦੋ ਢਾਈ ਸਾਲ ਤੱਕ ਰੋਕਣਾ ਪਿਆ ਸੀ”।
“ਪਰ ਹੁਣ ਜਿਵੇਂ ਜਿਵੇਂ ਹਾਲਾਤ ਸੁਧਰਦੇ ਜਾ ਰਹੇ ਹਨ, ਸਿਡਨੀ ਸਮੇਤ ਆਸਟ੍ਰੇਲੀਆ ਦੇ ਹੋਰਨਾਂ ਭਾਗਾਂ ਵਿੱਚ ਬੰਦਸ਼ਾਂ ਨਰਮ ਕੀਤੀਆ ਜਾ ਰਹੀਆਂ ਹਨ, ਤਾਂ ਅਸੀਂ ਸੋਚਿਆ ਕਿ ਕਿਉਂ ਨਾ ਪੰਜਾਬੀਆਂ ਦਾ ਇੱਕ ਵਾਰ ਫੇਰ ਤੋਂ ਮਨੋਰੰਜਨ ਕੀਤਾ ਜਾਵੇ”।

ਦੋ ਸਾਲਾ ਦੇ ਅੰਤਰ ਤੋਂ ਬਾਅਦ ਸਿਡਨੀ ਦੇ ਬਲੈਕਟਾਊਨ ਵਿੱਚ ਮਿਤੀ 23 ਮਈ ਦਿਨ ਐਤਵਾਰ ਨੂੰ ਪੂਰੇ ਦਿਨ ਲਈ ਵਿਸਾਖੀ ਮੇਲੇ ਦਾ ਪ੍ਰਬੰਧ ਕੀਤਾ ਗਿਆ ਹੈ।
ਸ਼੍ਰੀ ਧਾਰੀਆ ਨੇ ਦੱਸਿਆ, “ਪਹਿਲਾਂ ਕਰਵਾਏ ਜਾਂਦੇ ਰਹੇ ਮੇਲਿਆਂ ਦੀ ਤਰਾਂ ਇਸ ਸਾਲ ਦੇ ਮੇਲੇ ਵਿੱਚ ਵੀ ਰਵਾਇਤੀ ਲੋਕ ਗਾਇਕੀ, ਗਿੱਧੇ, ਭੰਗੜੇ ਸਮੇਤ ਪੰਜਾਬ ਦੀਆਂ ਪ੍ਰਚੱਲਤ ਖੇਡਾਂ ਵੀ ਕਰਵਾਈਆਂ ਜਾਣਗੀਆਂ। ਹਰ ਪ੍ਰਕਾਰ ਦੇ ਖਾਣਿਆਂ ਅਤੇ ਕਪੜਿਆਂ ਦੀਆਂ ਦੁਕਾਨਾਂ ਵੀ ਜੋਰ-ਸ਼ੋਰ ਨਾਲ ਸੱਜਣਗੀਆਂ”।
“ਕਿਉਂਕਿ ਬੱਚੇ ਸਾਡਾ ਭਵਿੱਖ ਬਣਦੇ ਹਨ, ਇਸ ਲਈ ਅਸੀਂ ਖਾਸ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਅਤੇ ਨੌਜਵਾਨਾਂ ਦੀਆਂ ਜਿਆਦਾ ਪੇਸ਼ਕਾਰੀਆਂ ਲਿਆਈਏ”।
ਇਸ ਸਾਲ ਦੇ ਮੇਲੇ ਵਿੱਚ ਕਈਆਂ ਹੋਰਨਾਂ ਤੋਂ ਅਲਾਵਾ, ਯੂਨਿਸੇਫ ਅਤੇ ਰੈਡ ਕਰਾਸ ਅਦਾਰਿਆਂ ਵਲੋਂ ਵੀ ਖਾਸ ਤੌਰ ‘ਤੇ ਭਾਗ ਲਿਆ ਜਾਣਾ ਹੈ।
ਯੂਨਿਸੇਫ ਅਦਾਰੇ ਵਲੋਂ ਭਾਰਤ ਵਿੱਚ ਕਰੋਨਾਵਾਇਰਸ ਨਾਲ ਜੂਝ ਰਹੇ ਲੋਕਾਂ ਲਈ ਮੱਦਦ ਕਰਨ ਵਾਸਤੇ ਦਾਨ ਵਜੋਂ ਰਾਸ਼ੀ ਇਕੱਠੀ ਕੀਤੀ ਜਾਣੀ ਹੈ।
“ਅਸੀਂ ਪੰਜਾਬੀਆਂ ਤੱਕ ਖੂਨਦਾਨ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਫੈਲਾਣੀ ਚਾਹੁੰਦੇ ਹਾਂ। ਇਸ ਲਈ ਸਾਰੇ ਦਿਨ ਲਈ ਰੈੱਡ ਕਰਾਸ ਅਦਾਰੇ ਨੂੰ ਉਚੇਚਾ ਤੌਰ ਤੇ ਵਿਸਾਖੀ ਮੇਲੇ ਵਿੱਚ ਬੁਲਾਇਆ ਗਿਆ ਹੈ”, ਸ਼੍ਰੀ ਧਾਰੀਆ ਨੇ ਕਿਹਾ ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।
Other related stories
Visakhi celebrations in NSW Parliament




