SKIP TO MAIN CONTENT

ਇਸ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਸਭ ਤੋਂ ਤੇਜ਼ ਇਮੀਗ੍ਰੇਸ਼ਨ ਮਾਰਗ ਰਾਹੀਂ ਪ੍ਰਾਪਤ ਹੋਇਆ ਸਥਾਈ ਨਿਵਾਸ

GTI
Dr Akram Ahmad of Sydney received his fast-track permanent residency through Australia’s Global Talent visa. Source: Supplied by Akram Ahmad

ਸਿਡਨੀ ਦੇ ਡਾ ਅਕਰਮ ਅਹਿਮਦ ਆਸਟ੍ਰੇਲੀਆ ਦੇ ਗਲੋਬਲ ਟੈਲੇਂਟ ਇੰਡੀਪੈਂਡੈਂਟ ਪ੍ਰੋਗਰਾਮ (ਜੀ ਟੀ ਆਈ) ਅਧੀਨ ਸਥਾਈ ਰੈਜ਼ੀਡੈਂਸੀ ਵੀਜ਼ਾ ਪ੍ਰਾਪਤ ਕਰਣ ਵਿੱਚ ਕਾਮਯਾਬ ਹੋਏ ਹਨ। ਇਹ ਪ੍ਰੋਗਰਾਮ ਹੁਨਰਮੰਦ ਪ੍ਰਵਾਸੀਆਂ ਦੀ ਸਥਾਈ ਰੈਜ਼ੀਡੈਂਸੀ ਵੀਜ਼ਾ ਅਰਜ਼ੀ ਨੂੰ ਫ਼ਾਸਟ ਟਰੈਕ ਕਰਦਾ ਹੈ ਤਾਂ ਕਿ ਉਹ ਇਥੇ ਪੱਕੇ ਤੌਰ ਤੇ ਰਹਿ ਕੇ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਉਭਾਰਣ ਵਿੱਚ ਆਪਣਾ ਯੋਗਦਾਨ ਪਾ ਸਕਣ।


Published

Updated

By Avneet Arora, Ravdeep Singh

Source: SBS



Skip to podcast episode content

ਸਿਡਨੀ ਦੇ ਡਾ ਅਕਰਮ ਅਹਿਮਦ ਆਸਟ੍ਰੇਲੀਆ ਦੇ ਗਲੋਬਲ ਟੈਲੇਂਟ ਇੰਡੀਪੈਂਡੈਂਟ ਪ੍ਰੋਗਰਾਮ (ਜੀ ਟੀ ਆਈ) ਅਧੀਨ ਸਥਾਈ ਰੈਜ਼ੀਡੈਂਸੀ ਵੀਜ਼ਾ ਪ੍ਰਾਪਤ ਕਰਣ ਵਿੱਚ ਕਾਮਯਾਬ ਹੋਏ ਹਨ। ਇਹ ਪ੍ਰੋਗਰਾਮ ਹੁਨਰਮੰਦ ਪ੍ਰਵਾਸੀਆਂ ਦੀ ਸਥਾਈ ਰੈਜ਼ੀਡੈਂਸੀ ਵੀਜ਼ਾ ਅਰਜ਼ੀ ਨੂੰ ਫ਼ਾਸਟ ਟਰੈਕ ਕਰਦਾ ਹੈ ਤਾਂ ਕਿ ਉਹ ਇਥੇ ਪੱਕੇ ਤੌਰ ਤੇ ਰਹਿ ਕੇ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਉਭਾਰਣ ਵਿੱਚ ਆਪਣਾ ਯੋਗਦਾਨ ਪਾ ਸਕਣ।


ਡਾ ਅਹਿਮਦ ਦੀ ਖੋਜ ਪਰੋਫ਼ਈਲ, ਰਿਸਰਚ ਗੇਟ - ਜੋ ਕਿ ਵਿਗਿਆਨੀਆਂ ਅਤੇ ਖੋਜਕਰਤਾਵਾਂ ਦਾ ਇੱਕ ਵਿਸ਼ਵਵਿਆਪੀ ਪੇਸ਼ੇਵਰ ਨੈਟਵਰਕ ਹੈ - ਵਲੋਂ ਦੁਨੀਆਂ ਦੇ ਚੋਟੀ ਦੇ 5 ਪ੍ਰਤੀਸ਼ਤ ਵਿਗਿਆਨੀਆਂ ਵਿੱਚ ਦਰਸਾਈ ਗਈ ਹੈ। ਇਨ੍ਹਾਂ ਨੂੰ 26 ਮਈ ਨੂੰ ਜੀ ਟੀ ਆਈ ਸ਼੍ਰੇਣੀ ਅਧੀਨ ਸਥਾਈ ਰੇਸੀਡੈਂਸੀ ਪ੍ਰਾਪਤ ਹੋਈ।

ਪਿੰਡ ਦੇ ਇੱਕ ਗ਼ਰੀਬ ਪਰਿਵਾਰ ਵਿੱਚ ਪੈਦਾ ਹੋਏ ਡਾ ਅਹਿਮਦ ਦਾ ਉੱਤਰ ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦੇ ਇਕ ਛੋਟੇ ਜਿਹੇ ਕਸਬੇ ਵਿੱਚ ਹੋਇਆ ਅਤੇ ਅੱਜ ਆਪਣੀ ਮਿਹਨਤ ਸਦਕਾ ਸਿਡਨੀ ਵਿੱਚ ਜਨਤਕ ਸਿਹਤ ਖੋਜਕਰਤਾ ਬਤੌਰ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਸਿਡਨੀ ਯੂਨੀਵਰਸਿਟੀ ਤੋਂ ਜਨਤਕ ਸਿਹਤ ਵਿੱਚ ਡਾਕਟਰੇਟ ਦੀ ਡਿਗਰੀ ਪੂਰੀ ਕੀਤੀ ਹੈ।

ਨਵੰਬਰ 2019 ਵਿੱਚ ਲਾਂਚ ਕੀਤਾ ਗਿਆ ਗਲੋਬਲ ਟੈਲੇਂਟ ਇੰਪੈਂਡੈਂਟ ਪ੍ਰੋਗਰਾਮ ਚੁਣੇ ਹੋਏ ਸੈਕਟਰਾਂ ਵਿੱਚ ਉੱਚ-ਕੁਸ਼ਲ ਵਿਅਕਤੀਆਂ ਨੂੰ ਆਕਰਸ਼ਤ ਕਰਨ ਲਈ ਤਿਆਰ ਕੀਤਾ ਗਿਆ ਹੈ।

ਗ੍ਰਹਿ ਮਾਮਲਿਆਂ ਵਿਭਾਗ ਦੇ ਅੰਕੜਿਆਂ ਅਨੁਸਾਰ ਜੀ ਟੀ ਆਈ ਪ੍ਰੋਗਰਾਮ ਅਧੀਨ ਵੀਜ਼ਾ ਅਰਜ਼ੀਆਂ ਬਾਰੇ ਫ਼ੈਸਲਾ ਤਕਰੀਬਣ 90 ਦਿਨਾਂ ਵਿੱਚ ਲੈ ਲਿਆ ਜਾਂਦਾ ਹੈ।

ਪੂਰੀ ਇੰਟਰਵਿਊ ਪੰਜਾਬੀ ਵਿਚ ਸੁਣਨ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।

 

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Latest podcast episodes

Follow SBS Punjabi

Download our apps

Watch on SBS

Punjabi News

Stream now