ਹਾਜ਼ਰੀਨ ਜਦੋਂ ਆਸਟ੍ਰੇਲੀਆ ਵਿੱਚ ਪਰਮਾਨੇਂਟ ਰੈਸੀਡੇਂਸੀ ਲੈਣ ਦੇ ਸਾਰੇ ਰਸਤੇ ਬੰਦ ਹੁੰਦੇ ਨਜ਼ਰ ਆਂਉਂਦੇ ਹਨ ਤਾਂ, ਇਸ ਨੂੰ ਪ੍ਰਾਪਤ ਕਰਨ ਦਾ ਇਕੋ ਇਕ ਆਖਰੀ ਰਸਤਾ ਦਿਖਦਾ ਹੈ, ਤੇ ਉਹ ਹੈ ਵੀਜ਼ਾ ਮੈਰਿਜ। ਦੇਖਣ ਵਿਚ ਆਇਆ ਹੈ ਕਿ ਕਾਨੂੰਨੀ ਤੋਰ ਤੇ ਪੱਕੇ ਹੋਣ ਵਾਲੇ ਰਸਤੇ ਵੀ ਓਨੇਂ ਹੀ ਖਤਰਨਾਕ ਹੋ ਸਕਦੇ ਹਨ ਜਿੰਨੇਂ, ਪੈਸਿਆਂ ਵਾਲੇ ਵਿਆਹ। ਐਸ ਬੀ ਐਸ ਵਾਈਸਲੈਂਡ ਦੀ ‘ਦਾ ਫੀਡ’ ਨੇ ਇਕ ਖਾਸ ਜਾਂਚ ਕਰਦੇ ਹੋਏ ਇਕ ਭੂਮੀਗਤ ਅਜਿਹੇ ਬਜਾਰ ਦਾ ਪਤਾ ਲਗਾਇਆ ਹੈ ਜਿਸ ਵਿਚ ਆਸਟ੍ਰੇਲੀਆ ਦੀ ਰੈਸੀਡੈਂਸੀ ਖਰੀਦੀ ਅਤੇ ਵੇਚੀ ਜਾਂਦੀ ਹੈ।
ਇਹਨਾਂ ਨੇ ਕਈ ਜਾਲੀ ਏਜੈੇਂਟਾਂ ਅਤੇ ਨੋਕਰੀਆਂ ਦਿਵਾਉਣ ਵਾਲਿਆਂ ਦਾ ਪਤਾ ਲਗਾਇਆ ਹੈ, ਅਤੇ ਨਾਲ ਹੀ ਕਈ ਪੀੜਤਾਂ ਦੀ ਅਵਾਜ ਨੂੰ ਵੀ ਸੁਣਿਆ ਹੈ ਜਿਨਾਂ ਨੇ ਹਜਾਰਾਂ ਹੀ ਡਾਲਰ, ਆਸਟ੍ਰੇਲੀਆ ਵਿਚ ਪੱਕੇ ਹੋਣ ਦੇ ਆਪਣੇ ਸੁਪਨਿਆਂ ਖਾਤਰ ਜਾਇਆ ਕਰ ਦਿਤੇ ਹਨ।
ਲਉ ਪੇਸ਼ ਹੈ ਐਮ ਪੀ ਸਿੰਘ ਕੋਲੋਂ ਇਸ ਬਾਬਤ ਵਿਸਥਾਰਤ ਜਾਣਕਾਰੀ।
"Don't think about fake marriage, it's a true marriage, everything is true. Everything is real, it's just you don't sleep together, that's all."
"You have to provide enough evidence so that immigration believe that this is a true marriage. You go to holiday together, take photos together."
"My visa fails, can I get the money back?"
"This is all about trust, I don't scam people."
ਇਹ ਸਨ ਹਕੀਕਤ ਵਿਚ ਹੋਈ ਇਕ ਗਲਬਾਤ ਦੇ ਕੁਝ ਅੰਸ਼ ਹਨ ਜੋ ਕਿ ਐਸ ਬੀ ਐਸ ਦੇ ਵੀਅਤਨਾਮੀ ਪਰੋਗਰਾਮ ਦੇ ਇਕ ਰਿਪੋਰਟਰ ਅਤੇ ਕੰਬੋਡੀਆ ਮੂਲ ਦੇ ਇਕ ਵਿਆਹ ਕਰਵਾਉਣ ਵਾਲੇ ਦਲਾਲ ਵਿਚਾਲੇ ਹੋਈ ਸੀ। ਤੇ ਲਉ ਇਹ ਵੀ ਸੁਣੋ, ਇਕ ਖੁਫੀਆ ਗਲਬਾਤ ਜੋ ਕਿ ਐਸ ਬੀ ਐਸ ਦੇ ਹੀ ਇਕ ਚਾਈਨਸ ਮੂਲ ਦੇ ਰਿਪੋਰਟਰ ਅਤੇ ਇਕ ਸੰਭਾਵੀ ਪਤੀ ਵਿਚਾਲੇ ਰਿਕਾਰਡ ਕੀਤੀ ਗਈ ਹੈ।
Reporter: "I need to pay about $150,000, right?"
"Yes, that includes everything."
"How soon will I be able to get permanent residence after applying?"
"Within 2-3 months, a year at the most."
ਜਦੋਂ ਐਸ ਬੀ ਐਸ ਨੇ ਇਸ ਮਸਲੇ ਉਤੇ ਖੋਜ ਕਰਨੀ ਅਰੰਭੀ ਤਾਂ ਇਸ ਦੀ ਟੀਮ ਨੇ ਆਨਲਾਈਨ ਅਤੇ ਸਭਿਆਚਾਰਕ ਭਾਸ਼ਾਵਾਂ ਦੀਆਂ ਅਖਬਾਰਾਂ ਵਿਚ ਕਈ ਅਜਿਹੇ ਇਸ਼ਤੇਹਾਰ ਦੇਖੇ ਜੋ ਕਿ ‘ਧੁਰੋਂ ਲਿਖੇ ਹੋਏ ਸੰਜੋਗਾਂ’ ਵਾਂਗੂੰ ਸ਼ਿੰਗਾਰੇ ਹੋਏ ਸਨ। ਪਰ ਬਹੁਤ ਸਾਰੇ ਕੇਸਾਂ ਵਿਚ ਇਹ ਪਿਆਰ ਖਾਤਰ ਹੋਣ ਵਾਲੇ ਵਿਆਹ ਨਾ ਹੋ ਕਿ, ਵੀਜ਼ਾ ਵਿਆਹ ਹੀ ਸਨ। ਅਤੇ ਪਰਮਾਨੈਂਟ ਰੈਸੀਡੇਂਸੀ ਵਾਸਤੇ ਇਕ ਹੋਰ ਤਰੀਕਾ ਵੀ ਦੇਖਣ ਵਿਚ ਆਇਆ, ਕਿ ਕਿਸੇ ਅਜਿਹੇ ਰੁਜ਼ਗਾਰਦਾਤਾ ਨੂੰ ਲਭਣਾ ਜੋ ਸਪਾਂਸਰ ਕਰ ਸਕਦਾ ਹੋਵੇ।
ਇਹ ਚਲਨ ਉਹਨਾਂ ਵਿਦੇਸ਼ੀ ਵਿਦਿਆਰਥੀਆਂ ਵਿਚ ਜਿਆਦਾ ਦੇਖਣ ਨੂੰ ਮਿਲਿਆ ਜਿਨਾਂ ਨੇ ਆਸਟ੍ਰੇਲੀਆ ਵਿਚ ਪਹਿਲਾਂ ਹੀ ਬਹੁਤ ਸਾਰਾ ਸਮਾਂ ਅਤੇ ਪੈਸਾ ਖਰਚ ਕਰ ਦਿਤਾ ਹੋਇਆ ਸੀ। ਕਈ ਅਜਿਹੇ ਨੋਕਰੀਆਂ ਦੇ ਦਲਾਲ ਅਤੇ ਮਾਈਗ੍ਰੇਸ਼ਨ ਏਜੈਂਟ ਹਨ ਜੋ ਕਿ ਦਾਅਵਾ ਕਰਦੇ ਹਨ ਕਿ ਉਹ ਨਵੇਂ ਆਣ ਵਾਲੇ ਪ੍ਰਵਾਸੀਆਂ ਨੂੰ, ਸਰਕਾਰ ਦੇ ਹਮੇਸ਼ਾਂ ਹੀ ਬਦਲਦੇ ਰਹਿਣ ਵਾਲੇ ਸਿਸਟਮ ਦੇ ਬਾਵਜੂਦ ਵੀ ਮਦਦ ਕਰ ਸਕਦੇ ਹਨ।
ਸੀਜੀਮੋਨ ਅਤੇ ਲੀਨਾਂ ਭਾਰਤ ਦੇ ਦੱਖਣੀ ਰਾਜ ਕੇਰਲ ਦੇ ਰਹਿਣ ਵਾਲੇ ਹਨ।
ਸਾਲ 2008 ਵਿਚ ਲੀਨਾ ਨੇ ਆਸਟ੍ਰੇਲੀਆ ਤੋਂ ਹੋਸਪੀਟੈਲਿਟੀ ਦੀ ਪੜਾਈ ਹਾਸਲ ਕੀਤੀ। ਉਸ ਨੂੰ ਉਮੀਦ ਸੀ ਕਿ ਪੜਾਈ ਖਤਮ ਕਰਨ ਦੇ ਨਾਲ ਹੀ ਉਹ ਪਰਮਾਨੈਂਟ ਰੈਸੀਡੈਂਸੀ ਲਈ ਅਰਜੀ ਦਾਖਲ ਕਰ ਦੇਵੇਗੀ – ਪਰ ਸਰਕਾਰ ਨੇ ਤਾਂ ਆਪਣੇ ਨਿਯਮ ਬਦਲ ਦਿਤੇ ਅਤੇ ਉਸ ਦੇ ਕੋਰਸ ਨੂੰ ਸੂਚੀ ਵਿਚੋਂ ਹੀ ਬਾਹਰ ਕੱਢ ਮਾਰਿਆ। ਉਹ ਦੋਵੇਂ ਭਾਰਤ ਪਰਤ ਗਏ ਪਰ ਜਾਣ ਤੋਂ ਪਹਿਲਾਂ ਉਹ ਇਕ ਰਜਿਸਟਰਡ ਮਾਈਗ੍ਰੇਸ਼ਨ ਏਜੇਂਟ ਨੂੰ ਮਿਲੇ ਜਿਸ ਉਤੇ ਉਹਨਾਂ ਨੇ ਪੂਰਾ ਭਰੋਸਾ ਵੀ ਕੀਤਾ।
"Now the employer fee, the sponsorship fee, he's going to charge $25,000 for that."
Sijimon: "How much? $25,000?"
"That's right yes. That's US dollars."
ਇਹ ਗਲਬਾਤ ਹੋਈ ਸੀ ਇਕ ਮਾਈਗ੍ਰੇਸ਼ਨ ਏਜੇਂਟ ਨਾਲ ਜਿਸ ਨੇ ਇਸ ਜੋੜੇ ਨੂੰ ਰੁਜ਼ਗਾਰਦਾਤਾ ਨੂੰ ਦੇਣ ਵਾਸਤੇ ਵੀਜ਼ਾ ਸਪੋਂਸ਼ਰਸ਼ਿਪ ਫੀਸ ਭਰਨ ਲਈ ਕਿਹਾ ਸੀ। ਮਾਈਗ੍ਰੇਸ਼ਨ ਐਕਟ ਦੇ ਅਧੀਨ, ਸਪੋਂਸਰਸ਼ਿਪ ਲਈ ਕੀਤਾ ਜਾਣ ਵਾਲਾ ਭੁਗਤਾਨ ਗੈਰ ਕਾਨੂੰਨੀ ਹੁੰਦਾ ਹੈ।
"I tried to negotiate with him, but to be honest there are people over here actually paying 50,000 or 100,000. So it's very hard. However, this is a genuine job."
ਸਾਲ 2015 ਵਿਚ ਸਰਕਾਰ ਨੇ ਸਪਾਂਸਰਸ਼ਿਪ ਵਾਸਤੇ ਪੈਸੇ ਦਿਤੇ ਜਾਣ ਅਤੇ ਪੈਸੇ ਲਿਤੇ ਜਾਣ ਵਾਲਿਆਂ ਵਿਰੁਧ ਜੁਰਮਾਨੇ ਸਖਤ ਕਰ ਦਿਤੇ ਸਨ। ਪਰ ਸਿਜੀਮੋਨ ਅਤੇ ਲੀਨਾਂ ਨੇ ਸੋਚਿਆ ਕਿ ਉਹ ਤਾਂ ਆਪਣੇ ਭਵਿਖ ਹੀ ਵਾਸਤੇ ਨਿਵੇਸ਼ ਕਰ ਰਹੇ ਹਨ, ਅਤੇ ਉਹਨਾਂ ਨੇ ਆਪਣੇ ਏਜੈੇਂਟ ਉਤੇ ਸਹਿਜੇ ਹੀ ਵਿਸ਼ਵਾਸ ਕਰ ਲਿਆ। ਆਖਰ ਕਾਰ ਇਹ ਇਕ ਰਜਿਰਸਟਰਡ ਏਜੇਂਟ ਜੋ ਸੀ।
"These employers will only accept cash so you either need to give it to somebody in Melbourne and actually come and meet up over here or - I'm trying to think of the best way - he won't allow bank-to-bank."
ਅਤੇ ਇਸ ਦਾ ਅੰਤ ਇਸ ਤਰਾਂ ਹੋਇਆ ਕਿ ਸੀਜੀਮੋਨ ਅਤੇ ਲੀਨਾਂ ਨੇ ਆਸਟ੍ਰੇਲੀਆ ਵਿਚ ਆ ਕੇ ਨਵੀਂ ਜਿੰਦਗੀ ਸ਼ੁਰੂ ਕਰਨ ਤੋਂ ਅਲਾਵਾ ਹੋਰ ਵੀ ਬਹੁਤ ਕੁਝ ਗਵਾ ਦਿਤਾ।
"After he received the money, and charged for the visa and all the money, he's just ignoring us. His phone was completely disconnected and his email is transferred to another person. So at the end, that visa was completely refused. We feel awful, awful."
ਤੇ ਏਸ ਧੰਧੇ ਵਿਚ ਸਿਰਫ ਛੋਟੇ ਮੋਟੇ ਮਾਈਗ੍ਰੇਸ਼ਨ ਏਜੇਂਟ ਜਾਂ ਰੁਜ਼ਗਾਰਦਾਤਾ ਹੀ ਸ਼ਾਮਲ ਨਹੀਂ ਹਨ, ਬਲਕਿ ਕਈ ਕੰਪਨੀਆਂ ਨੇ ਵੀ ਵਿਦੇਸ਼ੀ ਸਿਖਿਆਰਥੀਆਂ ਅਤੇ ਭਵਿਖ ਵਿਚ ਹੋਣ ਵਾਲੇ ਪ੍ਰਵਾਸੀਆਂ ਦੇ ਸੁਫਨਿਆਂ ਨੂੰ ਚਕਨਾਂਚੂਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਹੋਈ। ਐਸ ਬੀ ਐਸ ਦੀ ‘ਦਾ ਫੀਡ’ ਵਾਲੀ ਟੀਮ ਨੇ ਬਰਿਸਬੇਨ ਦਾ ਹਵਾਈ ਸਫਰ ਸਿਰਫ ਇਕ ਕੰਪਨੀ ਦੀ ਜਾਂਚ ਕਰਨ ਵਾਸਤੇ ਕੀਤਾ ਜਿਸ ਦਾ ਨਾਮ ਹੈ ‘ਗਲੋਬਲ ਸਕਿਲਸ ਐਂਡ ਬਿਸਨਸ ਸਰਵਿਸਸ’।
ਇਸ ਕੰਪਨੀ ਨੂੰ ਸਥਾਪਤ ਕਰਨ ਅਤੇ ਚਲਾਉਣ ਵਾਲੇ ਸਨ, ਜੈਕ ਰੈਸਕੋਵਿਕ ਜੋ ਕਿ ਇਸ ਦੇ ਡਾਇਰੈਕਟਰ ਅਤੇ ਇਕਲੋਤੇ ਸ਼ੇਅਰ ਹੋਲਡਰ ਸਨ। ਇਸ ਨੇ ਉਹਨਾਂ ਵਿਦੇਸ਼ੀ ਸਿਖਿਆਰਥੀਆਂ ਨੂੰ ਆਪਣਾ ਨਿਸ਼ਾਨਾਂ ਬਣਾਇਆ ਜੋ ਕਿ ਨੋਕਰੀ ਦੀ ਭਾਲ ਵਿਚ ਸਨ, ਅਤੇ ਖਾਸ ਕਰ ਕੇ ਜਿਨਾਂ ਨੂੰ ਪਰਮਾਨੈਂਟ ਰੈਸੀਡੈਂਨਸੀ ਵਾਸਤੇ ਸਪਾਂਸਰਸ਼ਿਪ ਦੀ ਜਰੂਰਤ ਸੀ। ਸਿਖਿਆਰਥੀਆਂ ਨੇ ਰੁਜ਼ਗਾਰ ਵਾਸਤੇ ਕਈ ਕਾਂਟ੍ਰੈਕਟ ਆਦਿ ਸਾਈਨ ਕੀਤੇ, ਅਤੇ ਸ਼੍ਰੀ ਰੈਸਕੋਵਿਕ ਅਤੇ ਉਸ ਦੇ ਸਟਾਫ ਨੂੰ ਉਹਨਾਂ ਦੇ ਸਿਡਨੀ, ਮੈਲਬਰਨ ਅਤੇ ਬਰਿਸਬੇਨ ਵਿਚਲੇ ਆਲੀਸ਼ਾਨ ਦਫਤਰਾਂ ਵਿਚ ਜਾ ਕੇ ਮਿਲੇ ਵੀ। ਵਾਨੀ ਵੀ ਇਕ ਅਜਿਹੀ ਹੈ ਜਿਸ ਨਾਲ ਐਸ ਬੀ ਐਸ ਨੇ ਗਲਬਾਤ ਕੀਤੀ।
"In 2016 he found me a good employer, and everything was good and I signed a contract with him. But that job never happened in reality. Everything happened on paper. Since last year 2016 I'm still waiting for that job to happen, still waiting for the money I paid which is $25,000 I paid into his business account."
ਮਿਸ ਮਨਦੀਪ ਵੀ ਇਕ ਅਜਿਹੀ ਹੀ ਹੈ ਜਿਸ ਦਾ ਗਲੋਬਲ ਸਕਿਲਸ ਐਂਡ ਬਿਸਨਸ ਸਰਵਿਸਿਸ ਨਾਲ ਵਾਹ ਪਿਆ ਸੀ।
"I paid him $40,000 and I got all that money from India, from my in-laws and my parents. They have mortgaged their property and got the money and they transferred it from India. When I was asking for my money, for a few months he was promising he was in the process of finalising my refund. After that, I got the email that the company's being liquidated. They won't give me my money back."
ਇਹਨਾਂ ਕਾਂਨਟ੍ਰੇਕਟਾਂ ਵਿਚਲੀ ਸ਼ਰਤ ਦੇ ਮੱਦੇਨਜ਼ਰ, ਗਾਹਕਾਂ ਨੂੰ ਨੋਕਰੀ ਦੀ ਕੋਈ ਗਰੰਟੀ ਨਹੀਂ ਦਿਤੀ ਜਾਂਦੀ, ਪਰ ਉਹ ਆਪਣੇ ਪੈਸੇ ਵਾਪਸ ਲੈਣ ਦੇ ਹੱਕਦਾਰ ਉਦੋਂ ਹੁੰਦੇ ਹਨ, ਜਦੋਂ ਉਹਨਾਂ ਦੀ ਨੋਕਰੀ 12 ਮਹੀਨਿਆਂ ਤੋਂ ਘੱਟ ਸਮੇਂ ਤੱਕ ਚਲਦੀ ਹੈ। ਪਰ ਇਸ ਸਮੇਂ ਗਲੋਬਲ ਸਕਿਲਸ ਅਤੇ ਮਾਈਗ੍ਰੇਸ਼ਨ ਸਰਵਿਸਿਸ ਨੇ ਆਪਣੇ ਆਪ ਨੂੰ ਦੀਵਾਲੀਆ ਘੋਸ਼ਤ ਕਰ ਦਿਤਾ ਹੈ, ਅਤੇ ਆਪਣੇ ਕੋਲ ਸਿਫਰ ਜਾਇਦਾਦ ਦਾ ਐਲਾਨ ਕਰ ਦਿਤਾ ਹੈ। ਇਕ ਲਿਸਟ ਮੁਤਾਬਕ ਵਾਨੀ ਅਤੇ ਮਨਦੀਪ ਵਰਗੇ ਤਕਰੀਬਨ 30 ਹੋਰ ਲੋਕ ਵੀ ਹਨ, ਜਿਨਾਂ ਦੇ ਪੈਸੇ ਫਸੇ ਹੋਏ ਹਨ। ਅਤੇ ਐਸ ਬੀ ਐਸ ਨੇ ਕਈ ਅਜਿਹੇ ਲੋਕਾਂ ਨਾਲ ਵੀ ਗਲ ਕੀਤੀ ਜਿਨ੍ਹਾਂ ਦੇ ਨਾਮ ਇਸ ਸੂਚੀ ਵਿਚ ਇਸ ਕਰਕੇ ਨਹੀਂ ਹਨ ਕਿਉਂਕਿ ਉਹਨਾਂ ਨੇ ਉਦੋਂ ਕਾਂਟ੍ਰੈਕਟ ਸਾਈਨ ਕੀਤੇ, ਜਦੋਂ ਇਹ ਕੰਪਨੀ ਆਪਣੇ ਆਪ ਨੂੰ ਪਹਿਲਾਂ ਹੀ ਦੀਵਾਲੀਆ ਘੋਸ਼ਤ ਕਰ ਚੁੱਕੀ ਸੀ।
ਕਈਆਂ ਵਾਸਤੇ ਇਹ ਉਹਨਾਂ ਦੀ ਜਿੰਦਗੀ ਭਰ ਦੀ ਕਮਾਈ ਸੀ। ਇਸ ਨੋਜਵਾਨ ਨੇ 50,000 ਡਾਲਰ ਇਕ ਰੁਜ਼ਗਾਰਦਾਤਾ ਦੀ ਭਾਲ ਵਾਸਤੇ ਦੇ ਦਿਤੇ ਅਤੇ ਇਹ ਉਸ ਦੇ ਪਿਤਾ ਦੀ ਜਿੰਦਗੀ ਭਰ ਦੀ ਕਮਾਈ ਦੇ ਨਾਲ ਨਾਲ ਇਕ ਬਹੁਤ ਮਹਿੰਗੇ ਭਾਅ ਤੇ ਲਏ ਹੋਏ ਕਰਜ਼ੇ ਦਾ ਹਿਸਾ ਸਨ। ਦੋਹਾਂ ਨੂੰ ਹੀ ਉਮੀਦ ਸੀ ਕਿ ਇਸ ਨਵੀਂ ਨੋਕਰੀ ਸਦਕਾ, ਉਹ ਇਸ ਕਰਜ਼ੇ ਨੂੰ ਸਹਿਜੇ ਹੀ ਉਤਾਰ ਦੇਣਗੇ।
"If Jack doesn't give me my money back what am I going to say to my dad?"
(Reporter) "And do you think your dad is feeling pressure as well around this?"
"He is absolutely feeling the pressure because the money which he earned in his entire life he gave me just in a moment."
ਬੇਸ਼ਕ ਹੁਣ ਗਲੋਬਲ ਸਕਿਲਸ ਐਂਡ ਬਿਸਨਸ ਸਰਵਿਸਿਸ ਦੀਵਾਲੀਆ ਹੋ ਚੁੱਕੀ ਹੈ, ਪਰ ਜੈਕ ਰੈਸਕੋਵਿਕ ਇਕ ਨਵੇਂ ਅਦਾਰੇ ‘ਆਲ ਬਾਰਡਰਸ’ ਵਿਚ ਕੰਮ ਕਰ ਰਿਹਾ ਹੈ। ਇਹ ਐੈਨ ਉਸੇ ਸਥਾਨ ਤੇ ਹੀ ਸਥਾਪਤ ਹੈ, ਉਹੀ ਫੋਨ ਨੰਬਰ ਵੀ ਹਨ ਅਤੇ ਬਿਲਕੁਲ ਪਹਿਲਾਂ ਵਾਲੀਆਂ ਸੇਵਾਵਾਂ ਵੀ ਪਰਦਾਨ ਕਰ ਰਿਹਾ ਹੈ। ਪਰ ਹੁਣ ਇਸਦੇ ਕੋਲ ਇਕ ਨਵਾਂ ਬਿਸਨਸ ਕਾਰਡ ਹੈ। ਅਤੇ ਇਹ ਕੰਪਨੀ ਉਸ ਦੇ ਪਾਰਟਰਨ ਦੇ ਨਾਮ ਤੇ ਰਜਿਸਟਰਡ ਹੈ। ਐਸ ਬੀ ਐਸ ਦੀ, ‘ਦਾ ਫੀਡ’ ਨੇ ਜੈਕ ਰੈਕਸੋਵਿਕ ਨਾਲ ਫੋਨ ਉਤੇ ਸੰਪਰਕ ਕਰਕੇ ਉਸ ਨੂੰ ਆਪਣੀ ਸਫਾਈ ਦੇਣ ਦੀ ਪੇਸ਼ਕਸ਼ ਵੀ ਕੀਤੀ। ਐਸ ਬੀ ਐਸ ਨੇ ਉਸਦੇ ਦਫਤਰੀ ਨੰਬਰ, ਉਸ ਦੇ ਮੋਬਾਈਲ ਉਤੇ ਸੰਪਰਕ ਕਰਨ ਤੋਂ ਬਾਦ ਉਸ ਨੂੰ ਇਕ ਈਮੇਲ ਵੀ ਭੇਜੀ, ਪਰ ਇਸ ਨੇ ਇਹ ਵਾਲਾ ਈਮੇਲ ਅਕਾਂਉਂਟ ਹੀ ਬੰਦ ਕਰ ਦਿਤਾ ਹੋਇਆ ਹੈ।
ਇਹ ਵਾਲੀਆਂ ਕਹਾਣੀਆਂ ਕੋਈ ਨਵੀਆਂ ਨਹੀਂ ਹਨ। ਬਹੁਤ ਸਾਰੇ ਪ੍ਰਵਾਸੀਆਂ ਨੇ ਵੀਸਾ ਸਿਸਟਮ ਵਿਚੋਂ ਦੀ ਵਿਚਰਦੇ ਹੋਏ ਇਹੋ ਜਿਹੇ ਹਾਲਾਤਾਂ ਦਾ ਸਾਹਮਣਾ ਕੀਤਾ ਹੀ ਹੁੰਦਾ ਹੈ। ਕਈ ਪੀੜਤ ਸਾਹਮਣੇ ਆਉਣ ਤੋਂ ਡਰਦੇ ਵੀ ਹਨ। ਅਤੇ ਮਨਦੀਪ ਵਾਂਗੂੰ ਕਈ ਹੋਰਨਾਂ ਨੂੰ ਵੀ ਆਸਟ੍ਰੇਲੀਆ ਦੇ ਕਾਨੂੰਨੀ ਸਿਸਟਮ ਬਾਰੇ ਬਹੁਤਾ ਗਿਆਨ ਨਾ ਹੋਣ ਕਰਕੇ ਉਹ ਆਪਣੇ ਵੀਸਾ ਸਟੇਟਸ ਬਾਰੇ ਵੀ ਫਿਕਰਮੰਦ ਹੁੰਦੇ ਹਨ।
"We don't know the basic rules, basic law, where to go and to whom we should complain and who can guide us, as international people we don't know."
ਕਈ ਹੋਰ ਪੁਲਸ ਦੇ ਕੋਲ ਜਾਣ ਤੋਂ ਵੀ ਡਰਦੇ ਹਨ ਕਿਉਂਕਿ ਉਹਨਾਂ ਨੇ ਖੁਦ ਹੀ ਸਪਾਂਸਰਸ਼ਿਪ ਵਾਸਤੇ ਪੈਸੇ ਦੇ ਕੇ ਕਾਨੂੰਨ ਦੀ ਉਲੰਘਣਾ ਕੀਤੀ ਹੋਈ ਹੁੰਦੀ ਹੈ। ਵਾਨੀ ਇਕ ਵਾਰ ਫੇਰ ਇਸ ਤਰਾਂ ਦਸ ਰਹੀ ਹੈ।
"And then there's always this fear that maybe a legal entity is going to blame you at the end, maybe police are going to say something bad, or maybe immigration will chase us. The terrible thing is that when we know we have lost money, no-one wants to lose their visa as well and go back. So I think that's why people don't want to come forward. They are scared. They have nothing. And even they can't afford to lose anything more. They already lost everything."
ਸਿਡਨੀ ਵਿਚਲੇ ‘ਰੈਡਫਰਨ ਲੀਗਲ ਸੈਂਟਰ’ ਦੇ ਸ਼ੋਨ ਸਟਿਮਸਨ ਕਾਨੂੰਨਾਂ ਵਿਚ ਉਚਿਤ ਬਦਲਾਅ ਲਿਆਉਣ ਲਈ ਜੋਰ ਲਗਾ ਰਹੇ ਹਨ ਤਾਂ ਕੇ ਪੀੜਤ ਵਿਅਕਤੀ ਬਿਨਾਂ ਕਿਸੇ ਡਰ ਜਾਂ ਭੈਅ ਤੋਂ ਸਾਹਮਣੇ ਆ ਸਕਣ।
"We've been working on some law reform over the last 18 months-two years, to look at amending the Migration Act around Section 499, to put better protection in place for the international students. That is, that they're able to come forward and present their situation without fear that their visa will be cancelled."
ਉਹ ਆਖਦੇ ਹਨ ਕਿ ਤਦ ਤੀਕਰ, ਪੀੜਤਾਂ ਨੂੰ ਚਾਹੀਦਾ ਹੈ ਕਿ ਉਹ ਕਾਨੂੰਨੀ ਸਲਾਹ ਲੈਂਦੇ ਰਹਿਣ, ਕਿਉਂਕਿ ਕਈ ਹੋਰ ਰਸਤੇ ਵੀ ਹਨ ਜਿਨਾਂ ਦੁਆਰਾ ਉਹਨਾਂ ਦੀ ਮਦਦ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਨੇ ਆਪਣੀ ਕਹਾਣੀ ਸਾਂਝੀ ਕੀਤੀ ਹੈ ਉਹਨਾਂ ਨੂੰ ਉਮੀਦ ਹੈ ਕਿ ਆਸਟ੍ਰੇਲੀਆ ਦਾ ਕਾਨੂੰਨ, ਇਸ ਦਾ ਦੁਰਉਪਯੋਗ ਕਰਨ ਵਾਲਿਆਂ ਦੀ ਪੈੜ ਨੱਪਣ ਵਿਚ ਛੇਤੀ ਹੀ ਕਾਮਯਾਬ ਹੋ ਜਾਵੇਗਾ।
ਇਸ ਬਾਬਤ ਤੁਸੀਂ ਪੂਰੀ ਰਿਪੋਰਟ, ਐਸ ਬੀ ਐਸ ਦੀ ਵਾਈਸਲੈਂਡ ਵਾਲੇ ‘ਦਾ ਫੀਡ’ ਅਤੇ ਆਨ-ਲਾਈਨ ਵੀ ਦੇਖ ਸਕਦੇ ਹੋ।