ਆਸਟਰੇਲੀਅਨ ਯਹੂਦੀਆਂ ਦੀ ਕਾਰਜਕਾਰੀ ਕੌਂਸਲ (ਈਸੀਏਜੇ) ਦੇ ਅਨੁਸਾਰ, ਪਿਛਲੇ ਸਾਲ ਵਿੱਚ ਆਸਟ੍ਰੇਲੀਆ ਵਿੱਚ ਯਹੂਦੀ ਵਿਰੋਧੀ ਘਟਨਾਵਾਂ ਦੀਆਂ ਰਿਪੋਰਟਾਂ ਤਿੰਨ ਗੁਣਾ ਵਧੀਆਂ ਹਨ।
ਸਹਿ-ਸੀਈਓ ਐਲੇਕਸ ਰਾਈਕਵਿਨ ਨੇ ਕਿਹਾ ਕਿ, "ਯਹੂਦੀ ਭਾਈਚਾਰਾ ਵਧੇਰੇ ਦੁਰਵਿਵਹਾਰ, ਨਫ਼ਰਤ, ਬੇਦਖ਼ਲੀ, ਅਤੇ ਬਦਨਾਮੀ ਦਾ ਅਨੁਭਵ ਕਰ ਰਿਹਾ ਹੈ ਅਤੇ ਹਰ ਮਾਮਲੇ ਵਿੱਚ ਇਸਦਾ ਸਬੰਧ ਉਹਨਾਂ ਦੀ ਯਹੂਦੀ ਪਛਾਣ ਨਾਲ ਹੈ।"
ਸਾਰਾਹ ਬੇਨਡੇਟਸਕੀ ਰੂਸ ਵਿੱਚ ਵੱਡੀ ਹੋਈ, ਜਿੱਥੇ ਉਹ ਕਹਿੰਦੀ ਹੈ ਕਿ ਉਹ ਇੱਕ ਬੱਚੇ ਦੇ ਰੂਪ ਵਿੱਚ ਯਹੂਦੀ ਵਿਰੋਧੀਵਾਦ ਦਾ ਸਾਹਮਣਾ ਕਰ ਰਹੀ ਸੀ। ਉਸਨੇ ਐਸ ਬੀ ਐਸ ਐਗਜ਼ਾਮੀਨਜ਼ ਨੂੰ ਦੱਸਿਆ ਕਿ ਉਸਨੇ ਹਾਲ ਹੀ ਵਿੱਚ ਆਸਟ੍ਰੇਲੀਆ ਵਿੱਚ ਜੋ ਅਨੁਭਵ ਕੀਤਾ ਉਹ ਉਸਨੇ ਪਹਿਲਾਂ ਕਦੇ ਵੀ ਅਨੁਭਵ ਨਹੀਂ ਕੀਤਾ ਸੀ।
ਉਸਨੇ ਕਿਹਾ ਕਿ ਉਸਦੀ ਕਿਸ਼ੋਰ ਧੀ ਨੂੰ ਸਕੂਲ ਜਾਂਦੇ ਸਮੇਂ ਇੱਕ ਅਜਨਬੀ ਦੁਆਰਾ ਨਫ਼ਰਤ ਦਾ ਸਾਹਮਣਾ ਕਰਨਾ ਪਿਆ, ਜਿਸ ਨੇ "ਨਾਜ਼ੀ ਸਲੂਟ ਦੇ ਨਾਲ ਉਸਦੇ ਚਿਹਰੇ 'ਤੇ 'ਹੇਲ ਹਿਟਲਰ' ਵੀ ਚੀਕਿਆ।"
This episode of SBS Examines asks: what is antisemitism, and is it changing?
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।







