SKIP TO MAIN CONTENT

ਵਧਦੀਆਂ ਵਿਆਜ ਦਰਾਂ ਦੇ ਬਾਵਜੂਦ ਕੀ ਨਵੀਂ ਪ੍ਰਾਪਰਟੀ ਖਰੀਦਣ ਦਾ ਇਹ ਸਹੀ ਸਮਾਂ ਹੈ?

property.jpg
Kegan Naidoo and Prabshnee Naidoo recently bought their first home in Australia. Credit: Supplied by Keegan Naidoo

ਵੱਧ ਰਹੀਆਂ ਵਿਆਜ਼ ਦਰਾਂ ਦੇ ਚੱਲਦੇ ਪ੍ਰਾਪਰਟੀ ਦੇ ਰੇਟਾਂ ਵਿੱਚ ਆਈ ਗਿਰਾਵਟ ਕਾਰਨ ਨਵੀਂ ਪ੍ਰਾਪਰਟੀ ਖਰੀਦਣ ਦੀ ਸੋਚ ਰਹੇ ਲੋਕਾਂ ਨੂੰ ਇਹ ਇੱਕ ਸੁਨਿਹਰੀ ਮੌਕੇ ਦੀ ਤਰ੍ਹਾਂ ਲੱਗ ਰਿਹਾ ਹੈ ਪਰ ਦੂਜੇ ਪਾਸੇ ਕਿਰਾਏ ਉੱਤੇ ਘਰ ਲੱਭਣ ਵਾਲਿਆਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਪ੍ਰਾਪਰਟੀ ਬਾਜ਼ਾਰ ਦੇ ਮੌਜੂਦਾ ਹਾਲਾਤਾਂ ਬਾਰੇ ਵਧੇਰੇ ਜਾਣਕਾਰੀ ਲਈ ਸੁਣੋ ਇਹ ਵਿਸ਼ੇਸ਼ ਇੰਟਰਵਿਊ।


Published

Updated

By Jasdeep Kaur

Source: SBS



Skip to podcast episode content

ਵੱਧ ਰਹੀਆਂ ਵਿਆਜ਼ ਦਰਾਂ ਦੇ ਚੱਲਦੇ ਪ੍ਰਾਪਰਟੀ ਦੇ ਰੇਟਾਂ ਵਿੱਚ ਆਈ ਗਿਰਾਵਟ ਕਾਰਨ ਨਵੀਂ ਪ੍ਰਾਪਰਟੀ ਖਰੀਦਣ ਦੀ ਸੋਚ ਰਹੇ ਲੋਕਾਂ ਨੂੰ ਇਹ ਇੱਕ ਸੁਨਿਹਰੀ ਮੌਕੇ ਦੀ ਤਰ੍ਹਾਂ ਲੱਗ ਰਿਹਾ ਹੈ ਪਰ ਦੂਜੇ ਪਾਸੇ ਕਿਰਾਏ ਉੱਤੇ ਘਰ ਲੱਭਣ ਵਾਲਿਆਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਪ੍ਰਾਪਰਟੀ ਬਾਜ਼ਾਰ ਦੇ ਮੌਜੂਦਾ ਹਾਲਾਤਾਂ ਬਾਰੇ ਵਧੇਰੇ ਜਾਣਕਾਰੀ ਲਈ ਸੁਣੋ ਇਹ ਵਿਸ਼ੇਸ਼ ਇੰਟਰਵਿਊ।


ਐਸ.ਬੀ.ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਮੈਲਬੌਰਨ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿੱਛਲੇ ਦਸ ਸਾਲ ਤੋਂ ਮੈਲਬੌਰਨ ਵਿੱਚ ਰਹਿ ਰਹੇ ਹਨ ਅਤੇ ਹੁਣ ਉਹ ਆਪਣਾ ਘਰ ਖਰੀਦਣ ਜਾ ਰਹੇ ਹਨ।

ਉਹਨਾਂ ਦੱਸਿਆ ਕਿ ਹਾਲ ਹੀ ਵਿੱਚ ਦੇਖੇ ਕੁੱਝ ਘਰਾਂ ਦੇ ਰੇਟਾਂ ਵਿੱਚ ਕੁੱਝ ਹੀ ਸਮੇਂ ਵਿੱਚ ਉਹਨਾਂ ਨੇ 25,000 ਤੋਂ 30,000 ਡਾਲਰ ਦੇ ਕਰੀਬ ਫਰਕ ਮਹਿਸੂਸ ਕੀਤਾ ਹੈ।

ਪਰ ਦੂਜੇ ਪਾਸੇ ਮੈਲਬੌਰਨ ਦੇ ਸ਼ਰਨਵੀਰ ਸਿੰਘ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਘਰ ਕਿਰਾਏ ਉੱਤੇ ਲੱਭਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ।

ਉਹਨਾਂ ਦੱਸਿਆ ਕਿ ਪਿੱਛਲੇ ਕਈ ਸਾਲ੍ਹਾਂ ਤੋਂ ਉਹ ਕਿਰਾਏ ਦੇ ਘਰ ਵਿੱਚ ਰਹਿ ਰਹੇ ਹਨ ਅਤੇ ਉਹਨਾਂ ਦੇ ਅਨੁਭਵ ਵਿੱਚ ਪਹਿਲੀ ਵਾਰ ਕਿਰਾਏ ਉੱਤੇ ਘਰ ਲੱਭਣ ਲਈ ਇੰਨ੍ਹਾਂ ਸੰਘਰਸ਼ ਕਰਨਾ ਪੈ ਰਿਹਾ ਹੈ ।

gurpreet singh deol.jpg
Gurpreet Singh Deol from 'Good News' Real estate Credit: Supllied by Gurpreet Deol

‘ਗੁੱਡ ਨਿਊਜ਼ ਰੀਅਲ ਅਸਟੇਟ ਕੰਪਨੀ' ਦੇ ਮਾਲਕ ਗੁਰਪ੍ਰੀਤ ਸਿੰਘ ਦਿਓਲ ਦਾ ਕਹਿਣਾ ਹੈ ਕਿ ਪ੍ਰਾਪਰਟੀ ਬਾਜ਼ਾਰ ਵਿੱਚ ਹੁਣ ਥੋੜ੍ਹੀ ਜਿਹੀ ਗਿਰਾਵਟ ਮਹਿਸੂਸ ਕੀਤੀ ਜਾ ਰਹੀ ਹੈ।

ਉਹਨਾਂ ਦੱਸਿਆ ਕਿ ਹੁਣ ਪ੍ਰਾਪਰਟੀ ਵੇਚਣ ਵਾਲੇ ਲੋਕ ਉਸਦਾ ਮੁੱਲ ਵੱਧਣ ਤੱਕ ਦੀ ਉਡੀਕ ਕਰਨਾ ਚਾਹੁੰਦੇ ਹਨ ਜਿਸ ਕਾਰਨ ਘੱਟ ਪ੍ਰਾਪਰਟੀ ਵਿੱਕ ਰਹੀ ਹੈ।

ਇਸ ਤੋਂ ਇਲਾਵਾ ਉਹਨਾਂ ਨਵੀਂ ਪ੍ਰਾਪਰਟੀ ਖਰੀਦਣ ਵਾਲਿਆਂ ਜਾਂ ਕਿਰਾਏ ਉੱਤੇ ਘਰ ਲੱਭ ਰਹੇ ਲੋਕਾਂ ਲਈ ਕੁੱਝ ਹਿਦਾਇਤਾਂ ਵੀ ਸਾਂਝੀਆਂ ਕੀਤੀਆਂ।

ਇਹ ਜਾਣਕਾਰੀ ਹਾਸਲ ਕਰਨ ਲਈ ਉੱਪਰ ਸਾਂਝੀ ਕੀਤੀ ਗਈ ਇੰਟਰਵਿਊ ਸੁਣੋ


Latest podcast episodes

Follow SBS Punjabi

Download our apps

Watch on SBS

Punjabi News

Stream now