ਜਿਵੇਂ ਹੀ ਆਸਟ੍ਰੇਲੀਆ ਵਿੱਚ ਓਮੀਕਰੋਨ ਦੀ ਦੂਜੀ ਲਹਿਰ ਆਉਣ ਦੀ ਸੰਭਾਵਨਾ ਵੱਧ ਰਹੀ ਹੈ, ਖੋਜਕਰਤਾ ਆਮ ਆਬਾਦੀ ਵਿੱਚ ਹੋਰ ਟੀਕੇ ਲਗਾਉਣ ਦੀ ਚਰਚਾ ਕਰਨ ਲੱਗ ਪਏ ਹਨ।
70 ਫੀਸਦ ਤੋਂ ਵੱਧ ਆਸਟ੍ਰੇਲੀਅਨਾਂ ਨੇ ਕੌਵਿਡ-19 ਦੇ ਤਿੰਨ ਟੀਕੇ ਲਗਵਾਏ ਹਨ ਜਿੰਨ੍ਹਾਂ ਵਿੱਚੋਂ ਦੋ ਆਮ ਟੀਕੇ ਅਤੇ ਤੀਸਰਾ ਬੂਸਟਰ ਸ਼ੋਟ ਹੈ।
ਇੱਕ ਹੋਰ ਬੂਸਟਰ ਸ਼ੋਟ ਨਾਲ ਚਾਰ ਟੀਕੇ ਲਗਵਾਉਣ ਲਈ ਕੁੱਝ ਕਮਜ਼ੋਰ ਸਮੂਹਾਂ ਨੂੰ ਸਿਫਾਰਿਸ਼ ਕੀਤੀ ਜਾਂਦੀ ਹੈ, ਜਿਵੇਂ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ ਜਾਂ ਫਿਰ ਜਿੰਨਾਂ ਦੀ ਇਮਊਨਿਟੀ ਗੰਭੀਰ ਰੂਪ ਵਿੱਚ ਕਮਜ਼ੋਰ ਹੈ।
ਆਸਟ੍ਰੇਲੀਆਈ ਤਕਨੀਕੀ ਸਲਾਹਕਾਰ ਸਮੂਹ ਟੀਕਾਕਰਨ ਉੱਤੇ ਸਰਕਾਰ ਨੂੰ ਕੌਵਿਡ-19 ਵੈਕਸੀਨ ਯੋਗਤਾ ‘ਤੇ ਸਲਾਹ ਪ੍ਰਦਾਨ ਕਰਦਾ ਹੈ।
ਮਈ ਦੇ ਅਖੀਰ ਵਿੱਚ ਇਸਦੀ ਤਾਜ਼ੀ ਸਲਾਹ ਵਿੱਚ ਇਹ ਕਿਹਾ ਗਿਆ ਸੀ ਕਿ 64 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਸਿਹਤ ਲਈ ਇੱਕ ਬੂਸਟਰ ਸ਼ੋਟ ਕਾਫ਼ੀ ਹੈ।
ਛੂਤ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਪੌਲ ਗ੍ਰਿਫ਼ਿਨ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਵਿੱਚ ਇੱਕ ਰੂਪ-ਵਿਸ਼ੇਸ਼ ਬੂਸਟਰ ਸ਼ਾਟ ਉਪਲਬਧ ਹੋ ਸਕਦਾ ਹੈ।
ਆਸਟਰੇਲੀਆ ਵਿੱਚ 6 ਮਹੀਨੇ ਤੋਂ ਲੈ ਕੇ ਪੰਜ ਸਾਲਾਂ ਤੱਕ ਦੇ ਬੱਚਿਆਂ ਨੂੰ ਜਲਦੀ ਹੀ ਕੌਵਿਡ-19 ਦਾ ਪਹਿਲਾ ਟੀਕਾ ਲਗਾਇਆ ਜਾ ਸਕਦਾ ਹੈ।
ਪਿਛਲੇ ਹਫ਼ਤੇ ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਚੇਤਾਵਨੀ ਦਿੱਤੀ ਸੀ ਕਿ ਆਸਟ੍ਰੇਲੀਆ ਦੇ ਲੋਕ ਓਮੀਕਰੋਨ ਦੀ ਇਕ ਹੋਰ ਲਹਿਰ ਲਈ ਤਿਆਰ ਰਹਿਣ।
ਹਫ਼ਤੇ ਦੇ ਅੰਤ ਵਿੱਚ ਆਸਟ੍ਰੇਲੀਆ ਨੇ ਕਰੋਨਾਵਾਰਿਸ ਤੋਂ ਹੋਣ ਵਾਲੀ ਦੱਸ ਹਜ਼ਾਰਵੀਂ ਮੌਤ ਦਰਜ ਕੀਤੀ ਸੀ।
ਤਕਰੀਬਨ ਰੋਜ਼ ਦੇ 40 ਦੇ ਕਰੀਬ ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਰਹੀ ਹੈ।
ਇਸ ਦੇ ਨਾਲ ਹੀ ਆਸਟਰੇਲੀਆ ਵਿੱਚ ਕੌਵਿਡ-19 ਦੀਆਂ ਹੋਰ ਪਾਬੰਦੀਆਂ ਅਤੇ ਲੋੜਾਂ ਵਿੱਚ ਢਿੱਲ ਦੇ ਦਿੱਤੀ ਜਾ ਰਹੀ ਹੈ।
ਉਦਾਹਰਣ ਲਈ, ਛੇ ਜੁਲਾਈ ਤੋਂ ਦੇਸ਼ ਵਿੱਚ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਨੂੰ ਟੀਕਾਕਰਨ ਦਾ ਸਬੂਤ ਦਿਖਾਉਣ ਦੀ ਲੋੜ ਨਹੀਂ ਹੋਵੇਗੀ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।