ਸਿਡਨੀ ਦੇ ਨਿਵਾਸੀ ਹਰਜੋਤ ਸਿੰਘ ਕਹਿੰਦੇ ਹਨ ਕਿ ਉਹਨਾਂ ਦੇ ਵਾਸਤੇ ਸ਼ੌਕ, ਜਿੰਦਗੀ ਅਤੇ ਕੰਮਾਂ ਕਾਰਾਂ ਦੇ ਰੁਝੇਵਿਆਂ ਵਿਚਕਾਰ ਸਹੀ ਸੰਤੁਲਨ ਬਨਾਉਣ ਦਾ ਕੰਮ ਕਰਦਾ ਹੈ। ਅਜਕੱਲ ਸ਼ੌਕ ਬਹੁਤ ਹੀ ਕਿਫਾਇਤੀ, ਅਸਾਨੀ ਨਾਲ ਕੀਤੇ ਜਾਣ ਵਾਲੇ ਹੁੰਦੇ ਹਨ ਜੋ ਕਿ ਸਹਿਜੇ ਹੀ ਦੂਜਿਆਂ ਦੀ ਮਦਦ ਵੀ ਕਰ ਸਕਦੇ ਹਨ। ਹਰਜੋਤ ਸ਼ੋਕੀਆ ਤੋਰ ਤੇ ਛੋਟੀਆਂ ਡਾਕੂਮੈਂਟਰੀ ਫਿਲਮਾਂ ਬਣਾਉਂਦੇ ਹਨ ਜਿਨਾਂ ਵਿਚ ਵਾਤਾਵਰਨ ਦੀ ਸੰਭਾਲ, ਪਿਆਰ ਨਾਲ ਮਿਲ ਕੇ ਰਹਿਣ ਵਰਗੇ ਵਿਸ਼ੇ ਛੂਹੇ ਜਾਂਦੇ ਹਨ ਜਿਨਾਂ ਨੂੰ ਅਜਕੱਲ ਪ੍ਰਚਲਤ ਸੋਸ਼ਲ ਮੀਡੀਆ ਉਤੇ ਦੂਜਿਆਂ ਨਾਲ ਸਾਂਝਿਆਂ ਕੀਤਾ ਜਾਂਦਾ ਹੈ।
ਹਰਜੋਤ ਕਹਿੰਦੇ ਹਨ ਕਿ ਅਜਕੱਲ ਤਕਨੀਕ ਅਤੇ ਸੋਸ਼ਲ ਮੀਡੀਆ ਤੋਂ ਕੋਈ ਵੀ ਬਚਿਆ ਨਹੀਂ ਹੋਇਆ ਹੈ, ਅਤੇ ਇਹ ਬਿਲਕੁਲ ਮੁਫਤ ਵੀ ਹੈ। ਇਸ ਕਰਕੇ ਹਰਜੋਤ ਇਸ ਨੂੰ ਵਰਤਦੇ ਹੋਏ ਆਪਣੇ ਸੁਨੇਹੇ ਦੂਜਿਆਂ ਤਕ ਜਲਦ ਅਤੇ ਸਹਿਜੇ ਹੀ ਪਹੁੰਚਾਣ ਦੇ ਨਾਲ ਨਾਲ, ਲੋਕਾਂ ਦੀ ਪਸੰਦ ਨਾ-ਪਸੰਦ ਬਾਬਤ ਵੀ ਜਾਣ ਲੈਂਦੇ ਹਨ।
ਆਣ ਵਾਲੇ ਆਪਣੇ ਪ੍ਰਾਜੈਕਟਾਂ ਬਾਰੇ ਹਰਜੋਤ ਨੇ ਦਸਿਆ ਕਿ ਉਹ ਇਸ ਸਮੇਂ ਮਾਂ ਬੋਲੀ ਪੰਜਾਬੀ ਉਤੇ ਅਤੇ ਸਿਹਤ ਦੀ ਵਧੀਆਂ ਸੰਭਾਲ ਵਾਸਤੇ ਕੰਮ ਕਰ ਰਹੇ ਹਨ।