ਖੋਜ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਜੋ ਵਿਅਕਤੀ ਨਿਯਮਿਤ ਤੌਰ 'ਤੇ ਦਿਮਾਗੀ ਕਸਰਤ ਵਾਲੇ ਕੰਮਾਂ ਜਿਵੇਂ ਕਿ ਸਿੱਖਿਆ, ਕਲਾਸਾਂ, ਰਸਾਲੇ ਪੜ੍ਹਨ ਅਤੇ ਕ੍ਰਾਸਵਰਡਸ ਕਰਨ ਆਦਿ ਵਿੱਚ ਰੁੱਝੇ ਰਹਿੰਦੇ ਹਨ, ਉਹਨਾਂ ਵਿੱਚ ਬਾਕੀਆਂ ਦੇ ਮੁਕਾਬਲੇ ਡਿਮੈਂਸ਼ੀਆ ਹੋਣ ਦੀ ਸੰਭਾਵਨਾ 9 ਤੋਂ 11 ਪ੍ਰਤੀਸ਼ਤ ਘੱਟ ਹੁੰਦੀ ਹੈ।
ਰਚਨਾਤਮਕ ਸ਼ੌਕ ਜਿਵੇਂ ਕਿ ਪੇਂਟਿੰਗ ਅਤੇ ਪੜ੍ਹਨ ਵਰਗੀਆਂ ਵਧੇਰੇ ਪੈਸਿਵ ਗਤੀਵਿਧੀਆਂ ਨੇ ਜੋਖਮ ਨੂੰ 7 ਪ੍ਰਤੀਸ਼ਤ ਤੱਕ ਘਟਾ ਦਿੱਤਾ।
ਪਰ ਇੱਕ ਹੋਰ ਦਿਲਚਸਪ ਤੱਥ ਇਹ ਹੈ ਕਿ ਕਿਸੇ ਦੀਆਂ ਸਮਾਜਕ ਗਤੀਵਿਧੀਆਂ ਜਾਂ ਕਸਰਤੀ ਕੰਮਾਂ ਨਾਲ ਡਿਮੈਂਸ਼ੀਆ ਦਾ ਜੋਖਮ ਘੱਟ ਨਹੀਂ ਹੁੰਦਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।