ਪੰਜਾਬ ਦੇ ਬਹੁਤ ਸਾਰੇ ਇਲਾਕੇ ਹੜਾਂ ਦੀ ਮਾਰ ਤੋਂ ਪ੍ਰਭਾਵਿਤ ਹੋਏ ਹਨ। ਆਸਟ੍ਰੇਲੀਆ 'ਚ ਸਿਡਨੀ ਦੇ ਰਹਿਣ ਵਾਲੇ ਮੰਨੂ ਸਿੰਘ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਦੇ ਕਾਰਜਾਂ ਵਿੱਚ ਯੋਗਦਾਨ ਪਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਜੇ ਇੰਨ੍ਹਾਂ ਇਲਾਕਿਆਂ ਨੂੰ ਮੁੜ ਤੋਂ ਆਮ ਜੀਵਨ ਵਿੱਚ ਦਾਖ਼ਲ ਹੋਣ ਲਈ ਕਾਫੀ ਸਮਾਂ ਲੱਗ ਸਕਦਾ ਹੈ।
ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਤੋਂ ਮੰਨੂ ਸਿੰਘ 2018 ਵਿੱਚ ਲੋਕ ਭਲਾਈ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਭਾਰਤ ਗਏ ਸਨ।
ਉਹ ਪਿਛਲੇ ਪੰਜ ਸਾਲਾਂ ਤੋਂ ਨਸ਼ਾ ਮੁਕਤ ਪੰਜਾਬ ਤੋਂ ਲੈ ਕੇ ਹੋਰ ਕਈ ਲੋਕ ਭਲਾਈ ਕਾਰਜਾਂ ਦਾ ਹਿੱਸਾ ਰਹੇ ਹਨ।
ਹਾਲ ਹੀ ਵਿੱਚ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਉਹਨਾਂ ਵਲੋਂ ਰਾਹਤ ਕਾਰਜ ਦੀ ਪੂਰੀ ਟੀਮ ਤਿਆਰ ਕਰ ਆਮ ਲੋਕਾਂ ਦੀ ਸਹਾਇਤਾ ਕੀਤੀ ਗਈ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਨੇੜਲੇ 150 ਏਕੜ ਇਲਾਕੇ ਵਿੱਚ ਉਪਜਾਊ ਮਿੱਟੀ ਹੁਣ ਰੇਗਿਸਤਾਨ ਬਣ ਗਈ ਹੈ।
ਉਹਨਾਂ ਦੱਸਿਆ ਕਿ ਇੱਕ ਪਾਸੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਖ਼ਤਰਾ ਅਜੇ ਵੀ ਟੱਲਿਆ ਨਹੀਂ ਹੈ।
ਉਹਨਾਂ ਭਾਈਚਾਰੇ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਦਾ ਸੁਣੇਹਾ ਦਿੱਤਾ ਹੈ।
ਪੂਰੀ ਗੱਲਬਾਤ ਸੁਣਨ ਲਈ ਹੇਠਾਂ ਸਾਂਝੀ ਕੀਤੀ ਗਈ ਆਡੀਓ ਸੁਣੋ…





