ਸਾਡੇ ਵਰਗੇ ਪ੍ਰਦੇਸੀ ਪੰਜਾਬੀਆਂ ਨੇ ਅੰਗਰੇਜ਼ਾਂ ਦੇ ਤਿਓਹਾਰ, ਹੈਲੋਵੀਨ ਨੂੰ ਇੱਕ ਸਾਲਾਨਾ ਰਸਮ ਦੀ ਤਰਾਹ ਮਨਾਏ ਜਾਂਦੇ ਵੇਖਿਆ ਹੋਵੇਗਾ। ਹਰ ਸਾਲ, ਜਿਵੈਂ ਹੀ ਅਕਤੂਬਰ ਦਾ ਮਹੀਨਾ ਚੜ੍ਹਦਾ ਹੈ, ਬਾਜ਼ਾਰ ਵਿੱਚ ਡਰਾਵਣੇ ਲਿਬਾਸ, ਭੂਤ-ਚੁੜੈਲਾਂ ਦਾ ਨਕਲੀ ਸਾਜ਼ੋ-ਸਾਮਾਨ ਤੇ ਬੱਚਿਆਂ ਦੇ ਖਾਣ ਦੀਆਂ ਕੈੰਡੀਜ਼ ਨਜ਼ਰ ਆਂ ਲੱਗ ਪੈਂਦੀਆਂ ਨੇ।
ਤੁਸੀਂ ਸੋਚ ਰਹੇ ਹੋਵੋਗੇ ਕੇ ਮੈਂ ਲੋਹੜੀ ਤੋਂ ਸਿਧੇ ਹੈਲੋਵੀਨ ਤਕ ਕਿਵੈਂ ਪਹੁੰਚ ਗਈ, ਕਿਉਂਕਿ ਇਨ੍ਹਾਂ ਦੋਨਾਂ ਤਿਓਹਾਰਾਂ ਵਿਚ ਜ਼ਮੀਨ-ਅਸਮਾਨ ਦਾ ਫਰਕ ਹੈ। ਜਿਥੇ ਲੋਹੜੀ ਨਵੀਂ ਫ਼ਸਲ, ਨਵੇਂ ਵਿਆਹ, ਨਵੇਂ ਬੱਚੇ ਤੇ ਨਵੀਂ ਜ਼ਿੰਦਗੀ ਦਾ ਤਿਓਹਾਰ ਹੈ, ਓਥੇ ਹੈਲੋਵੀਨ ਖਾਤਮੇ ਦੀ ਨਿਸ਼ਾਨਦੇਹੀ ਕਰਦਾ ਹੈ, ਬੇਸ਼ਕ ਇੱਕ ਮਜ਼ਾਇਆ ਅੰਦਾਜ਼ ਵਿਚ। ਲੇਕਿਨ ਲੋਹੜੀ ਤੇ ਹੈਲੋਵੀਨ ਵਿਚ ਕਾਫੀ ਸਮਾਨਤਾ ਹੈ।
ਪੰਜਾਬ ਵਿਚ ਜਨਵਰੀ ਦਾ ਮਹੀਨਾ ਚੜ੍ਹਦੇ ਹੀ ਬੱਚੇ ਘਰੋਂ-ਘਰੀ ਜਾਕੇ ਲੋਹੜੀ ਮੰਗਦੇ ਨਜ਼ਰ ਆਂਦੇ ਨੇ। ਓਹਨਾ ਨੂੰ ਗੱਚਕ, ਰਿਓੜ੍ਹੀ ਤੇ ਗੁੜ ਵਰਗੀਆਂ ਮੌਸਮੀ ਲੱਜ਼ਤਾਂ ਦੇ ਨਾਲ ਨਾਲ ਪੈਸੇ ਮਿਲਣ ਦੀ ਤਾਂਘ ਹੁੰਦੀ ਹੈ। ਇਸਦੇ ਨਾਲ ਬੱਚਿਆਂ ਨੂੰ ਪਾਥੀਆਂ ਵੀ ਦਿੱਤੀਆਂ ਜਾਂਦੀਆਂ ਨੇ ਜਿਹਨਾਂ ਨਾਲ ਲੋਹੜੀ ਬਾਲਣ ਦਾ ਸ਼ਗਨ ਕੀਤਾ ਜਾਂਦਾ ਹੈ।
ਅੰਗਰੇਜ਼ੀ ਤਹਿਜ਼ੀਬ ਵਿਚ ਹੈਲੋਵੀਨ ਹਰ ਸਾਲ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਤੇ ਇਸਨੂੰ ਮੌਤ ਦਾ ਤਿਓਹਾਰ ਮੰਨਿਆ ਜਾਂਦਾ ਹੈ। ਹਾਲਾਂਕਿ ਲੋਹੜੀ ਵੰਗਰ ਹੈਲੋਵੀਨ ਦੀ ਸ਼ੁਰੂਆਤ ਵੀ ਨਵੀਂ ਫ਼ਸਲ ਦੇ ਤਿਓਹਾਰ ਤੇ ਹੋਇ ਸੀ ਲੇਕਿਨ ਇਸਨੂੰ ਅਜੋਕੇ ਵਕ਼ਤ ਵਿਚ ਡਾਰ-ਖੌਫ ਨਾਲ ਜੋੜ ਦਿੱਤਾ ਗਯਾ ਹੈ। ਇਸਨੂੰ ਸਬਤੋ ਪਹਿਲੇ ਕੇਲਟੀਕ ਸਮਾਜ ਵਿਚ ਮਨਾਇਆ ਗਯਾ ਜਿਸਦੇ ਦਾਇਰੇ ਵਿਚ ਸਾਬਕਾ ਯੂਰੋਪ ਦਾ ਇੱਕ ਵੱਡਾ ਹਿੱਸਾ ਆਂਦਾ ਸੀ। ਕੇਲਟੀਕ ਤਹਿਜ਼ੀਬ ਦੇ ਲੋਕ ਸਾਂਵੇਨ ਨਾ ਦਾ ਤਿਓਹਾਰ ਮਨਾਂਦੇ ਸੀ ਜੋ ਕਿ ਫ਼ਸਲ ਤੇ ਗਰਮੀ ਖ਼ਤਮ ਹੋਣ ਦੀ ਨਿਸ਼ਾਨਦੇਹੀ ਕਰਦਾ ਸੀ। ਲੋਹੜੀ ਦੀ ਤਰ੍ਹਾਂ ਹੈਲੋਵੀਨ ਵੀ ਦੋ ਮੌਸਮਾਂ ਤੇ ਦੋ ਫ਼ਸਲਾਂ ਦੇ ਵਿਚ ਇੱਕ ਪੁਲ ਹੈ, ਤੇ ਨਵੀਂ ਜ਼ਿੰਦਗੀ ਤੇ ਉਸਦੇ ਅੰਤ ਨੂੰ ਦਰਸ਼ਾਂਦਾ ਹੈ। ਇਸੇ ਕਰਕੇ ਅਜੋਕੇ ਸਮਾਜ ਵਿਚ ਇਸਨੂੰ ਮੌ ਦਾ ਤਿਓਹਾਰ ਮਾਣਿਆ ਜਾਂਦਾ ਹੈ। ਲੇਕਿਨ ਵਕ਼ਤ ਦੇ ਨਾਲ ਹੁਣ ਇਹ ਮੌਜ ਮਸਤੀ, ਬੱਚਿਆਂ ਦੀਆਂ ਭੂਤ ਬੰਗਲਿਆਂ ਦੀਆਂ ਕਹਾਣੀਆਂ ਤੇ ਮਿਠੀਆਂ ਸੌਗਾਤਾਂ ਤਕ ਮਹਿਦੂਦ ਰਹਿ ਗਯਾ ਹੈ।
ਹੈਲੋਵੀਨ ਦੇ ਮੌਸਮ ਵਿਚ ਅਸੀਂ ਅਸੀਂ ਆਪਣੇ ਘਰਾਂ ਦੀਆਂ ਘੰਟਿਆਂ ਸੁਣਦੇ ਹਾਂ ਤੇ ਜਦ ਬਾਹਰ ਜਾਕੇ ਵੇਖਦੇ ਹਾਂ ਤੇ ਪਯਾਰੇ ਪਯਾਰੇ ਬਚੇ ਭੂਤ-ਚੁੜੈਲਾਂ ਦੇ ਲਿਬਾਸ ਵਿੱਚ ਡਰਾਉਣ ਦੀ ਨਾਕਾਮ ਕੋਸ਼ਿਸ਼ ਕਰਦੇ ਹੋਏ ਤਵੰਨੁ 2 ਵਿਕਲਪ ਦੇਂਦੇ ਨੇ: ਟ੍ਰਿਕ ਯਾ ਟ੍ਰੀਟ। ਜੇ ਤੇ ਤੁਸੀਂ ਡਰਪੋਕ ਹੋ, ਤੇ ਤੁਸੀਂ ਤੇ ਤੁਸੀਂ ਓਹਨਾ ਨੂੰ ਆਪਣੀ ਰਸੋਈ ਵਿਚੋਂ ਜਲਦੀ ਨਾਲ ਕੋਈ ਚੋਕੋਲੈਟ, ਕੈੰਡੀ ਆ ਬਿਸਕੁਟ ਲਿਆਕੇ ਫੜਾ ਦਿਯੋਗੇ। ਤੇ ਜੇ ਕੀਤੇ ਤੁਸੀਂ ਹੋਏ ਦਲੇਰ ਤੇ ਤੁਸੀਂ ਕਹਿ ਦਿੱਤਾ ਟ੍ਰਿਕ, ਤੇ ਬੱਸ ਫੇਰ ਉਹ ਪਯਾਰਾ ਜੇਹਾ ਭੂਤ ਯਾ ਚੁੜੈਲ ਤਵੱਡੇ ਉੱਤੇ ਆਪਣਾ ਜਾਦੂ ਚਲਾ ਦਵੇਗਾ। ਫੇਰ ਤੁਹਾਨੂੰ ਆਪਣੇ ਸ਼ਰੀਰ ਤੇ ਪਲਾਸਟਿਕ ਦੀ ਮੱਕੜੀ ਰੰਗਦੀ ਹੋਇ ਮਿਲ ਜਾਵੇ ਆ ਕੋਈ ਭੂਤੀਆਂ ਨਕਾਬਪੋਸ਼ ਕਿਸੇ ਨੁੱਕਰ ਵਿਚੋਂ ਤੁਹਾਡੇ ਤੇ ਲਪਕ ਪਾਵੇ, ਕੋਈ ਭਰੋਸਾ ਨਹੀਂ। ਕਿ ਇਹ ਆਪਣੇ ਪੰਜਾਬ ਦੀ ਲੋਹੜੀ ਵਰਗਾ ਨਹੀਂ ਜਿਥੇ ਬੱਚੇ ਘਰੋਂ-ਘਰਿ ਲੋਹੜੀ ਮੰਗਣਾ ਆਪਣਾ ਹਕ਼ ਸਮਝਦੇ ਨੇ ਤੇ ਕੋਈ ਇਸਦਾ ਬੁਰਾ ਨਹੀਂ ਮਨਾਉਂਦਾ? ਜਿਹੜਾ ਗੱਚਕ ਰਿਓੜੀਆਂ ਓਹਨਾ ਦੀ ਝੋਲੀ ਪਾ ਦਵੇ, ਉਸਨੂੰ ਗੀਤ ਸੁਣਾਏ ਜਾਂਦੇ ਨੇ, ਤੇ ਜਿਹੜਾ ਮੂੰਹ ਮੋੜ ਲਾਵੇ, ਉਸਦਾ ਉੱਚੀ ਉੱਚੀ ਮਜ਼ਾਕ ਉਡਾਇਆ ਜਾਂਦਾ ਹੈ, ਕੁਝ ਇਸ ਤਰ੍ਹਾਂ :
ਹੁੱਕਾ ਬਾਈ ਹੁੱਕਾ, ਇਹ ਘਰ ਭੁੱਖਾ !
ਲੋਹੜੀ ਦੇ ਲੋਕ ਗੀਤਾਂ ਦਾ ਆਪਣਾ ਹੀ ਇੱਕ ਪਿਟਾਰਾ ਹੈ ਜੋ ਕਿ ਇਸ ਠੇਠ ਪੰਜਾਬੀ ਤਿਓਹਾਰ ਦੀ ਤਹਿਜ਼ੀਬ ਦੀ ਜਿੰਦ-ਜਾਣ ਬਣ ਚੁੱਕਿਆ ਹੈ। ਇਨ੍ਹਾਂ ਗੀਤਾਂ ਦਾ ਸਰਖੇਲ, ਬਿਨਾ ਕਿਸੇ ਸ਼ਕ਼-ਸ਼ੁਬੇ ਦੇ ਦੁੱਲੇ ਭੱਟੀ ਦੀ ਲੋਕ ਕਥਾ ਤੇ ਉਸਾਰਿਆ ਤੇ ਉਚਾਰਿਆ ਗਯਾ ਹੈ, ਇਸੇ ਤਰ੍ਹਾਂ ਹੈਲੋਵੀਨ ਦੇ ਵੀ ਆਪਣੇ ਗੀਤ ਨੇ ਜਿਹੜੇ ਬੱਚੇ ਆਪਣੇ ਕੈੰਡੀ ਕੱਠੀ ਕਰਨ ਦੀ ਮੁਹਿੰਮ ਵਿਚ ਘਰੋਂ-ਘਰੀ ਗਾਂਦੇ ਫਿਰਦੇ ਨੇ:
ਕਿ ਹੁਣ ਤੁਹਾਨੂੰ ਲੋਹੜੀ ਤੇ ਹੈਲੋਵੀਨ ਵਿਚ ਸਮਾਨਤਾਵਾਂ ਨਹੀਂ ਨਜ਼ਰ ਆ ਰਹੀਆਂ? ਜਦ ਮੈਂ 2016 ਵਿਚ ਹਿੰਦੁਸਤਾਨ ਤੋਂ ਆਸਟ੍ਰੇਲੀਆ ਘਰ ਵਸਾਯਾ, ਤੇ ਮੈਂ ਸਬਨੁ ਹੀ ਕਹਿੰਦੀ ਸੀ ਕਿ ਹੈਲੋਵੀਨ ਅੰਗਰੇਜ਼ਾਂ ਦੀ ਲੋਹੜੀ ਹੈ ! ਜੇ ਤੁਸੀਂ ਗ਼ੌਰ ਕਰੋ, ਤੇ ਹਨ ਤਿਓਹਾਰਾਂ ਦੀਆਂ ਤਾਰੀਖਾਂ ਵੀ ਰਲਦੀਆਂ-ਮਿਲਦੀਆਂ ਨੇ। ਲੋਹੜੀ 13 ਤਾਰੀਖ ਨੂੰ ਆਂਦੀ ਹੈ ਤੇ ਹੈਲੋਵੀਨ 31 ਤਾਰੀਖ ਨੂੰ , ਯਾਨੀ ਇਹ ਇਕ ਦੂਜੇ ਦਾ ਪਰਛਾਵਾਂ ਨੇ। ਤਿਓਹਾਰਾਂ ਦੀ ਤਹਿਜ਼ੀਬ ਵਿਚ ਲੋਹੜੀ ਤੇ ਹੈਲੋਵੀਨ ਪੂਰਬ ਦਾ ਮੇਲ ਪੱਛਮ ਨਾਲ ਕਰਵਾਂਦੇ ਨੇ। ਜਿਵੈਂ ਕਿ ਹਰ ਤਿਓਹਾਰ ਵਿਚ ਹੁੰਦਾ ਹੈ, ਲੋਹੜੀ ਤੇ ਹੈਲੋਵੀਨ ਪਰਿਵਾਰ ਤੇ ਸੱਜਣ-ਮਿੱਤਰਾਂ ਨੂੰ ਆਪਣੇ ਰੁਝੇਵੇਆਂ ਚੋਂ ਕੱਢ ਕੇ ਰਿਵਾਇਤੀ ਖਾਣਿਆਂ ਤੇ ਨਾਚ-ਗਾਣੇ ਦੀ ਡੋਰ ਨਾ ਬਣ ਕੇ ਕੱਠੇ ਕਰਵਾਂਦੇ ਨੇ।