Watch FIFA World Cup 2026™

LIVE, FREE and EXCLUSIVE

ਜਾਣੋ ਵਰਕਿੰਗ ਹੋਲੀਡੇ ਵੀਜ਼ਾ ਪ੍ਰੋਗਰਾਮ ਵਿੱਚ ਹੋਈ ਇਸ ਖ਼ਾਸ ਤਬਦੀਲੀ ਬਾਰੇ

The recovery efforts in fire-affected communities has begun.

The recovery efforts in fire-affected communities has begun. Source: Australian Defence Force

ਵਰਕਿੰਗ ਹੋਲੀਡੇ ਵੀਜ਼ਾ ਪ੍ਰੋਗਰਾਮ ਵਿੱਚ ਹੋਈਆਂ ਹਾਲੀਆ ਤਬਦੀਲੀਆਂ ਤਹਿਤ ਉਹ ਬੈਕਪੈਕਰਜ਼ ਜੋ ਜੰਗਲਾਂ ਵਿੱਚ ਲੱਗੀਆਂ ਅੱਗਾਂ ਤੋਂ ਬਾਅਦ ਮੁੜ-ਵਸੇਬੇ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਵਲੰਟੀਅਰ ਵਜੋਂ ਕੰਮ ਕਰਨ ਦੇ ਚਾਹਵਾਨ ਹੋਣਗੇ, ਆਪਣੇ ਵੀਜ਼ਿਆਂ ਵਿਚਲੇ ਮਿੱਥੇ ਸਮੇਂ ਦੀ ਮਿਆਦ ਹੋਰ ਵਧਾ ਸਕਣਗੇ - ਪੇਸ਼ ਹੈ ਇਸ ਬਾਰੇ ਵਿਸ਼ੇਸ਼ ਆਡੀਓ ਰਿਪੋਰਟ...


Published

Updated

By Greg Dyett

Presented by MP Singh

Source: SBS




Share this with family and friends


ਵਰਕਿੰਗ ਹੋਲੀਡੇ ਵੀਜ਼ਾ ਪ੍ਰੋਗਰਾਮ ਵਿੱਚ ਹੋਈਆਂ ਹਾਲੀਆ ਤਬਦੀਲੀਆਂ ਤਹਿਤ ਉਹ ਬੈਕਪੈਕਰਜ਼ ਜੋ ਜੰਗਲਾਂ ਵਿੱਚ ਲੱਗੀਆਂ ਅੱਗਾਂ ਤੋਂ ਬਾਅਦ ਮੁੜ-ਵਸੇਬੇ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਵਲੰਟੀਅਰ ਵਜੋਂ ਕੰਮ ਕਰਨ ਦੇ ਚਾਹਵਾਨ ਹੋਣਗੇ, ਆਪਣੇ ਵੀਜ਼ਿਆਂ ਵਿਚਲੇ ਮਿੱਥੇ ਸਮੇਂ ਦੀ ਮਿਆਦ ਹੋਰ ਵਧਾ ਸਕਣਗੇ - ਪੇਸ਼ ਹੈ ਇਸ ਬਾਰੇ ਵਿਸ਼ੇਸ਼ ਆਡੀਓ ਰਿਪੋਰਟ...


ਫੈਡਰਲ ਸਰਕਾਰ ਵਲੋਂ ਵਰਕਿੰਗ ਹੋਲੀਡੇ ਵੀਜ਼ਾ ਤਹਿਤ ਕੀਤੇ ਬਦਲਾਵਾਂ ਨਾਲ ਬੁਸ਼ਫਾਇਰ ਤੋਂ ਪ੍ਰਭਾਵਤ ਭਾਈਚਾਰੇ ਨੂੰ ਮੁੜ ਤੋਂ ਆਪਣੇ ਆਪ ਨੂੰ ਸਥਾਪਿਤ ਕਰਨ ਦਾ ਮੌਕਾ ਮਿਲ ਸਕਦਾ ਹੈ।

ਮੌਜੂਦਾ ਪ੍ਰਣਾਲੀ ਤਹਿਤ ਇਸ ਵੀਜ਼ਾ ਕੈਟੀਗਰੀ ਤਹਿਤ ਆਉਣ ਵਾਲੇ 18 ਤੋਂ 30 ਸਾਲਾਂ ਦੇ ਵਿਅਕਤੀ ਇੱਕ ਸਾਲ ਲਈ ਆਸਟ੍ਰੇਲੀਆ ਰਹਿ ਸਕਦੇ ਹਨ ਅਤੇ ਕਿਸੇ ਵੀ ਇੱਕ ਰੁਜ਼ਗਾਰਦਾਤਾ ਕੋਲ਼ ਜ਼ਿਆਦਾ ਤੋਂ ਜ਼ਿਆਦਾ ਛੇ ਮਹੀਨਿਆਂ ਲਈ ਹੀ ਕੰਮ ਕਰ ਸਕਦੇ ਹਨ। ਇੱਕ ਵਲੰਟੀਅਰ ਵਜੋਂ ਕੀਤਾ ਗਿਆ ਇਸ ਕੰਮ ਵਿੱਚ ਨਹੀਂ ਗਿਣਿਆ ਜਾਂਦਾ।

ਆਪਣਾ ਦੂਜਾ ਸਾਲ ਆਸਟ੍ਰੇਲੀਆ ਚ ਬਿਤਾਉਣ ਲਈ ਇਹਨਾਂ ਬੈਕਪੈਕਰਾਂ ਨੂੰ 88 ਦਿਨਾਂ ਲਈ ਖੇਤਰੀ ਆਸਟ੍ਰੇਲੀਆ ਵਿੱਚ ਕੰਮ ਕਰਨ ਦੀ ਲੋੜ ਹੁੰਦੀ ਹੈ ਅਤੇ ਅਗਰ ਉਹ ਤੀਜਾ ਸਾਲ ਵੀ ਇੱਥੇ ਬਿਤਾਉਣਾ ਚਾਹੁਣ ਤਾਂ ਉਹਨਾਂ ਨੂੰ ਛੇ ਮਹੀਨੇ ਹੋਰ ਕੰਮ ਕਰਨਾ ਪੈਂਦਾ ਹੈ।

ਕਾਰਜਕਾਰੀ ਪ੍ਰਵਾਸ ਮੰਤਰੀ ਐਲਨ ਟੱਜ ਅਨੁਸਾਰ ਇਹ ਛੇ ਮਹੀਨਿਆਂ ਵਾਲੀ ਬੰਦਿਸ਼ ਹੁਣ ਬੁਸ਼-ਫਾਇਰ ਨਾਲ਼ ਪ੍ਰਭਾਵਿਤ ਖੇਤਰਾਂ ਉੱਤੇ ਲਾਗੂ ਨਹੀਂ ਹੋਵੇਗੀ।

ਕੀਤੀ ਦੂਜੀ ਵੱਡੀ ਤਬਦੀਲੀ ਤਹਿਤ ਇੱਕ ਵਲੰਟੀਅਰ ਵਜੋਂ ਕੀਤਾ ਗਿਆ ਕੰਮ ਵੀ ਹੁਣ ਵੀਜ਼ੇ ਨੂੰ ਅੱਗੇ ਵਧਾਉਣ ਲਈ ਗਿਣਿਆ ਜਾ ਸਕਦਾ ਹੈ।

ਲ਼ੇਬਰ ਪਾਰਟੀ ਦੇ ਖ਼ਜ਼ਾਨਾ-ਮਸਲਿਆਂ ਦੇ ਬੁਲਾਰੇ ਜਿਮ ਚਾਮਰਸ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਨੇ ਕਈ ਹਫਤੇ ਪਹਿਲਾਂ ਹੀ ਇਹਨਾਂ ਤਬਦੀਲੀਆਂ ਦੀ ਮੰਗ ਕਰ ਦਿੱਤੀ ਸੀ।

ਪਰ ਟਰੇਡ ਯੂਨਿਅਨਾਂ ਇਹਨਾਂ ਬਦਲਾਵਾਂ ਕਾਰਨ ਕੁੱਝ ਚਿੰਤਾ ਵਿੱਚ ਹਨ - ਆਸਟ੍ਰੇਲੀਅਨ ਕੌਂਸਿਲ ਆਫ ਟਰੇਡ ਯੂਨਿਅਨਜ਼ ਨੇ ਪਹਿਲਾਂ ਵੀ ਧਿਆਨ ਵਿੱਚ ਲਿਆਂਦਾ ਸੀ ਕਿ ਇਹਨਾਂ ਵੀਜ਼ਿਆਂ ਦੇ ਚਲਦਿਆਂ ਕਈ ਰੁਜ਼ਗਾਰਦਾਤਾਵਾਂ ਵਲੋਂ ਅਕਸਰ ਬੈਕਪੈਕਰਜ਼ ਦਾ ਸ਼ੋਸ਼ਣ ਕੀਤਾ ਜਾਂਦਾ ਹੈ।

ਜਾਰੀ ਕੀਤੀ ਸਟੇਟਮੈਂਟ ਵਿੱਚ ਇਸ ਸੰਸਥਾ ਨੇ ਕਿਹਾ ਹੈ ਕਿ ਉਹ ਬੁਸ਼-ਫਾਇਰ ਰਿਕਵਰੀ ਪ੍ਰੋਗਰਾਮਾਂ ਦਾ ਸਵਾਗਤ ਕਰਦੇ ਹਨ ਪਰ ਇਸ ਕੰਮ ਲਈ ਆਸਟ੍ਰੇਲੀਆ ਵਿੱਚ ਮੌਜੂਦ ਕਾਮਿਆਂ ਨੂੰ ਹੀ ਹੋਰ ਸਹੂਲਤਾਂ ਦੇ ਕੇ ਕੰਮ ਦਿੱਤਾ ਜਾਣਾ ਚਾਹੀਦਾ ਹੈ ਨਾ ਕਿ ਵਲੰਟੀਅਰਾਂ ਨੂੰ - ਖਾਸ ਕਰ ਓਦੋਂ ਜਦੋਂ ਖੇਤਰੀ ਇਲਾਕੇ ਪਹਿਲਾਂ ਤੋਂ ਹੀ ਬੇਰੁਜ਼ਗਾਰੀ ਨਾਲ਼ ਜੂਝ ਰਹੇ ਹਨ।

ਪੂਰੀ ਜਾਣਕਾਰੀ ਲਈ ਉੱਪਰ ਦਿੱਤੀ ਆਡੀਓ ਰਿਪੋਰਟ ਸੁਣੋ।

Listen to SBS Punjabi Monday to Friday at 9 pm. Follow us on Facebook and Twitter


Latest podcast episodes

Follow SBS Punjabi

Download our apps

Watch on SBS

Punjabi News

Watch now