ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਮੈਲਬੌਰਨ ਵਿੱਚ ਰਹਿ ਰਿਹਾ ਬਾਗੀ ਭੰਗੂ ਪੰਜਾਬੀ ਗਾਇਕੀ ਦਾ ਇੱਕ ਜਾਣਿਆ ਪਛਾਣਿਆ ਨਾਂ ਹੈ।
ਪੰਜਾਬ ਦੇ ਬਠਿੰਡਾ ਜਿਲ੍ਹੇ ਨਾਲ ਸਬੰਧ ਰੱਖਣ ਵਾਲੇ ਬਾਗੀ ਭੰਗੂ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਕਲਾ ਜਗਤ ਦੇ ਨਾਲ ਜੁੜਿਆ ਹੋਇਆ ਹੈ।
ਉਸਨੇ ਕਿਹਾ,"ਮੈਂ ਨਿੱਕੇ ਹੁੰਦਿਆਂ ਤੋਂ ਹੀ ਰੰਗਮੰਚ ਤੇ ਗਾਇਕੀ ਦਾ ਨਿੱਘ ਮਾਣਦਾ ਆ ਰਿਹਾ ਹਾਂ।"
"ਮੇਰੇ ਮਾਤਾ ਗੁਰਪ੍ਰੀਤ ਭੰਗੂ ਜੋ ਕਿ ਹੁਣ ਪੰਜਾਬੀ ਫ਼ਿਲਮਾਂ ਦਾ ਇੱਕ ਜਾਣਿਆ-ਮਾਣਿਆ ਚੇਹਰਾ ਬਣ ਚੁੱਕੇ ਹਨ, ਬਹੁਤ ਲੰਬੇ ਅਰਸੇ ਤੋਂ ਰੰਗਮੰਚ ਦੇ ਨਾਲ ਜੁੜੇ ਹੋਏ ਹਨ, ਤੇ ਮੈਂ ਅਕਸਰ ਹੀ ਉਨ੍ਹਾਂ ਦੇ ਥੀਏਟਰ ਨਾਟਕਾਂ ਵਿੱਚ ਬਾਲ ਕਲਾਕਾਰ ਵਜੋਂ ਜਾਇਆ ਕਰਦਾ ਸੀ।"
.jpeg?imwidth=1280)
Baagi Bhangu with his mother Gurpreet Kaur Bhangu Credit: Supplied
ਉਸਦੇ ਕਈ ਗੀਤ ਯੂ-ਟਿਊਬ, ਫੇਸਬੁਕ ਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਲੱਖਾਂ-ਕਰੋੜਾਂ ਦੀ ਗਿਣਤੀ ਵਿੱਚ ਸੁਣੇ ਜਾ ਚੁੱਕੇ ਹਨ-ਦੇਖੇ ਜਾ ਚੁੱਕੇ ਹਨ।