ਵਿਕਟੋਰੀਆ ਦੇ ਪੇਂਡੂ ਖੇਤਰ ਅਤੇ ਘੁੱਗ ਵਸਦੇ ਇਲਾਕੇ ਸ਼ੈਪਰਟਨ ਦੇ ਰਹਿਣ ਵਾਲ਼ੇ ਭਵਤਰਨ ਸਿੰਘ ਨੂੰ ਹਮੇਸ਼ਾਂ ਤੋਂ ਹੀ ਖੇਤੀਬਾੜੀ ਖੇਤਰ ਵਿਚਲੀ ਖੋਜ ਪੜਤਾਲ ਚੰਗੀ ਲੱਗਦੀ ਸੀ ਅਤੇ ਉਹ ਇਸ ਵਿੱਚ ਆਪਣਾ ‘ਕਰੀਅਰ’ ਤਲਾਸ਼ਦਾ ਸੀ।
ਇੱਕ ਖੋਜ ਵਿਗਿਆਨੀ ਵਜੋਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸਨੇ ਮੈਲਬੌਰਨ ਯੂਨੀਵਰਸਿਟੀ ਤੋਂ ਖੇਤੀਬਾੜੀ ਖੋਜ ਖੇਤਰ ਵਿੱਚ ਮਾਸਟਰਜ਼ ਡਿਗਰੀ ਹਾਸਿਲ ਕੀਤੀ।
ਐਸ ਬੀ ਐਸ ਨਾਲ਼ ਇੰਟਰਵਿਊ ਵਿੱਚ ਜਿੱਥੇ ਉਸਨੇ ਖੇਤੀਬਾੜੀ ਅਤੇ ਖ਼ਾਦ ਖੋਜ-ਪੜਤਾਲ ਵਿੱਚ ਆਪਣੀ ਮੁਹਾਰਤ ਬਾਰੇ ਦੱਸਿਆ ਓਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ਼ ਆਪਣੀ ਤਰੱਕੀ ਦੇ ਕੁਝ ਨੁਕਤੇ ਵੀ ਸਾਂਝੇ ਕੀਤੇ।
“ਅੰਤਰਾਸ਼ਟਰੀ ਵਿਦਿਆਰਥੀਆਂ ਲਈ ਤਾਂ ਮੇਰਾ ਇਹੀ ਸੁਨੇਹਾ ਹੈ ਕਿ ਬਸ ਡੱਟੇ ਰਹੋ - ਭਲੇ ਦਿਨ ਜ਼ਰੂਰ ਆਉਣਗੇ।“
“ਆਸਟ੍ਰੇਲੀਆ ਵਿੱਚ ਕਾਮਯਾਬੀ ਹਾਸਿਲ ਕਰਨ ਦਾ ਇੱਕੋ-ਇੱਕ ਮੰਤਰ ਹੈ - ਉਹ ਹੈ ਮੇਹਨਤ, ਦ੍ਰਿੜ੍ਹ ਇਰਾਦਾ ਅਤੇ ਤੁਹਾਡਾ ਫੋਕਸ," ਉਨ੍ਹਾਂ ਕਿਹਾ।
“ਮੈਂ ਖਾਸ ਧੰਨਵਾਦੀ ਹਾਂ, ਪੀ ਏ ਯੂ, ਲੁਧਿਆਣਾ ਨਾਲ਼ ਜੁੜੀਆਂ ਉਨ੍ਹਾਂ ਸਾਰੀਆਂ ਸਤਿਕਾਰਿਤ ਸ਼ਖਸ਼ੀਅਤਾਂ ਦਾ ਜਿੰਨ੍ਹਾਂ ਤੋਂ ਸਮੇਂ-ਸਮੇਂ ਉੱਤੇ ਗਾਈਡੈਂਸ ਮਿਲਦੀ ਰਹੀ ਅਤੇ ਮੇਰੇ ਲਈ ਆਪਣੀ ਪੜ੍ਹਾਈ ਨਾਲ਼ ਸਬੰਧਿਤ ਨੌਕਰੀ ਮਿਲ਼ਣ ਦਾ ਰਾਹ ਪੱਧਰਾ ਹੋਇਆ।“
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ....






