ਇਸ ਸਾਲ ਦੇ ਐਨ ਐਸ ਡਬਲਿਉ ਦੇ ਬਾਰ੍ਹਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਨਤੀਜੇ ਕਾਫੀ ਸ਼ਾਨਦਾਰ ਰਹੇ ਹਨ। ਪੰਜਾਬੀ ਪੜਨ ਵਾਲੇ 28 ਵਿਦਿਆਰਥੀਆਂ ਵਿੱਚੋਂ ਦੋ ਨੇ 100 ਵਿੱਚੋਂ 99 ਅੰਕ ਪ੍ਰਾਪਤ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਬਾਕੀਆਂ ਨੇ ਵੀ ਉੱਚ ਸਥਾਨ ਪ੍ਰਾਪਤ ਕੀਤੇ ਹਨ।
ਇਹਨਾਂ ਵਿਦਿਆਰਥੀਆਂ ਦੀ ਅਧਿਆਪਕਾ ਜੀਵਨਜੋਤ ਨੇ ਐਸ ਬੀ ਐਸ ਪੰਜਾਬੀ ਨਾਲ ਗਲ ਕਰਦੇ ਹੋਏ ਕਿਹਾ, “ਇਸ ਸਾਲ ਪੰਜਾਬੀ ਵਿਸ਼ਾ ਪੜਨ ਵਾਲੇ ਸਾਰੇ ਹੀ 28 ਵਿਦਿਆਰਥੀਆਂ ਦੀ ਪੰਜਾਬੀ ਪ੍ਰਤੀ ਰੂਚੀ ਇੰਨੀ ਜਿਆਦਾ ਸੀ ਕਿ ਮੈ ਵੀ ਉਹਨਾਂ ਨੂੰ ਪੂਰੀ ਤਨਦੇਹੀ ਨਾਲ ਇਹ ਵਿਸ਼ਾ ਪੜਾਇਆ”।
ਖਾਸ ਨੁਕਤੇ:
- ਇਸ ਸਾਲ ਦੇ ਐਨ ਐਸ ਡਬਲਿਊ ਦੇ ਬਾਰ੍ਹਵੀਂ ਜਮਾਤ ਪੰਜਾਬੀ ਵਿਸ਼ੇ ਦੇ ਨਤੀਜੇ ਕਾਫੀ ਸ਼ਾਨਦਾਰ ਰਹੇ ਹਨ।
- 28 ਵਿਦਿਆਰਥੀਆਂ ਵਿੱਚੋਂ ਦੋ ਨੇ ਪਹਿਲਾ ਸਥਾਨ, 15 ਨੇ ਬੈਂਡ 6 ਅਤੇ 9 ਨੇ ਬੈਂਡ 5 ਪ੍ਰਾਪਤ ਕੀਤਾ ਹੈ।
- ਬੱਚਿਆਂ ਨੂੰ ਮਾਂ ਬੋਲੀ ਸਮੇਤ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਪੜਨ ਲਈ ਪ੍ਰੇਰਤ ਕਰਨਾ ਚਾਹੀਦਾ ਹੈ- ਜੀਵਨਜੋਤ ਕੌਰ।

Ms Jiwanjot Kaur is teaching Punjabi in the NSW School of Languages. Source: Jiwanjot Kaur
ਸ਼੍ਰੀਮਤੀ ਕੌਰ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਯਾਦ ਕਿ ਉਹਨਾਂ ਨੇ ਪਿਛਲੇ ਸਾਲ ਦੌਰਾਨ ਕਿਸੇ ਇੱਕ ਦਿਨ ਦੀ ਛੁੱਟੀ ਵੀ ਕੀਤੀ ਸੀ।
ਉਨ੍ਹਾਂ ਦੀ ਮੇਹਨਤ ਸਦਕਾ ਉਨ੍ਹਾਂ ਕੋਲ ਪੜ੍ਹਦੇ ਬਾਰ੍ਹਵੀਂ ਜਮਾਤ ਦੇ 28 ਵਿਦਿਆਰਥੀਆਂ ਵਿੱਚੋਂ ਦੋ ਨੇ ਪਹਿਲਾ ਸਥਾਨ, 15 ਨੇ ਬੈਂਡ 6 ਅਤੇ 9 ਨੇ ਬੈਂਡ 5 ਪ੍ਰਾਪਤ ਕੀਤਾ ਹੈ।
ਜੀਵਨਜੋਤ ਕੌਰ ਨੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਤੋਂ ਅਲਾਵਾ ਦੂਜੀਆਂ ਹੋਰਨਾਂ ਭਾਸ਼ਾਵਾਂ, ਖਾਸ ਕਰਕੇ ਮਾਂ ਬੋਲੀ ਨੂੰ ਸਿੱਖਣ ਲਈ ਵੀ ਪ੍ਰੇਰਤ ਕਰਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।