Key Points
- ਕਿਰਨ ਸੰਧੂ ਆਪਣੀ ਬਿਲਡਿੰਗ ਦੀ ਕਾਰਪਾਰਕ ਤੋਂ ਨੈਸ਼ਨਲ ਪੱਧਰ ਤੱਕ ਦੇ ਸ਼ਾਨਦਾਰ ਪਾਵਰਲਿਫਟਿੰਗ ਵਾਲੇ ਸਫ਼ਰ ਨੂੰ ਸ਼ਾਂਝਾ ਕਰਦੇ ਹਨ।
- ਕਿਰਨ ਨੂੰ ਬਹੁਤ ਸਾਰੇ ਨਿਰਾਸ਼ਜਨਕ ਕੰਮੈਂਟਾਂ ਦਾ ਸਾਹਮਣਾ ਵੀ ਕਰਨਾ ਪਿਆ ਜਿਸ ਕਾਰਨ ਉਹਨਾਂ ਦਾ ਮਨੋਬਲ ਕਾਫੀ ਪ੍ਰਭਾਵਤ ਹੋਇਆ।
- ਯੂ ਐਸ ਏ ਪਾਵਰਲਿਫਟਿੰਗ ਆਸਟ੍ਰੇਲੀਆ ਮੁਕਾਬਲੇ ਵਿੱਚ ਹਿੱਸਾ ਲੈਕੇ ਕਿਰਨ ਨੇ ਸਰੀਰਕ, ਮਾਨਸਿਕ, ਅਤੇ ਸਮਾਜਿਕ ਫਾਇਦਿਆਂ ਦਾ ਕਾਫੀ ਅਨੁਭਵ ਕੀਤਾ।
ਐਸ ਬੀ ਐਸ ਨਾਲ ਗੱਲ ਕਰਦਿਆਂ ਕਿਰਨ ਸੰਧੂ ਨੇ ਦੱਸਿਆ ਕੇ ਉਹਨਾਂ ਨੇ ਆਪਣਾ ਖੇਡਾਂ ਵਿਚਲਾ ਸਫ਼ਰ ਤੈਰਾਕੀ ਤੋਂ ਸ਼ੁਰੂ ਕੀਤਾ, ਫੇਰ ਕੋਵਿਡ ਲੌਕਡਾਊਨ ਦੌਰਾਨ ਭਾਰ ਚੁੱਕਣ ਦੇ ਤਜ਼ਰਬੇ ਨੇ ਉਹਨਾਂ ਨੂੰ ਪਾਵਰਲਿਫਟਿੰਗ ਦਾ ਰਾਹ ਦਿਖਾਇਆ।
ਪਰ, ਪਾਵਰਲਿਫਟਿੰਗ ਦੀ ਦੁਨੀਆ ਵਿੱਚ ਕਦਮ ਰੱਖਣ ਦੌਰਾਨ ਅਤੇ ਆਪਣੇ ਆਪ ਨੂੰ ਮਜ਼ਬੂਤ ਬਨਾਉਣ ਦੀ ਇੱਛਾ ਰੱਖਣ ਵਾਲੀ ਕਿਰਨ ਨੂੰ ਕਾਫੀ ਨਿਰਾਸ਼ਜਨਕ ਟਿੱਪਣੀਆਂ ਦਾ ਸਾਹਮਣਾ ਵੀ ਕਰਨਾ ਪਿਆ।

Kiren Sandhu started strength training with some weights in her complex car park, she now competes in professional powerlifting and is a strength coach training others. Credit: Kiren Sandhu
ਕਿਰਨ ਨੂੰ ਲੱਗਦਾ ਹੈ ਕਿ ਜੋ ਸ਼ਬਦ ਪਾਵਰਲਿਫਟਿੰਗ ਕਰ ਰਹੀਆਂ ਔਰਤਾਂ ਪ੍ਰਤੀ ਵਰਤੇ ਜਾਂਦੇ ਹਨ ਉਹਨਾਂ ਨਾਲ ਔਰਤਾਂ ਨੂੰ ਪਿੱਛੇ ਧੱਕਿਆ ਜਾਂਦਾ ਹੈ ਅਤੇ ਸਕਰਾਤਮਾਕ ਲਫ਼ਜ਼ਾਂ ਨਾਲ ਉਹਨਾਂ ਵਰਗੇ ਹੋਰ ਕਈ ਭਾਗੀਦਾਰ ਇਸ ਖੇਡ ਵਿੱਚ ਆਉਣ ਲਈ ਉਤਸ਼ਾਹਿਤ ਹੋਣਗੇ।
ਕਿਰਨ ਦਾ ਮਨਣਾ ਹੈ ਕੇ ਫਿਟਨੈੱਸ ਸਿਰਫ ਪਤਲਾ ਜਾਂ ਤਕੜਾ ਸਰੀਰ ਬਨਾਉਣ ਬਾਰੇ ਨਹੀਂ ਹੈ, ਬਲਕਿ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਰਮਿਆਨ ਲਾਭਦਾਇਕ ਰਿਸ਼ਤਾ ਕਾਇਮ ਕਰਨ ਬਾਰੇ ਹੈ।

Kiren Sandhu with fellow female powerlifters. Credit: Kiren Sandhu
ਅਤੇ ਹੁਣ ਇਹ ਹੋਰ ਪੰਜਾਬੀ ਅਤੇ ਸਾਊਥ ਏਸ਼ੀਅਨ ਔਰਤਾਂ ਨੂੰ ਇਹਨਾਂ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਦੇਖਣਾ ਚਹੁੰਦੇ ਹਨ।
ਕਿਰਨ ਦਾ ਇਸ ਮੁਕਾਬਲੇ ਵਿਚ ਸਫ਼ਰ ਅਤੇ ਹੋਰਨਾਂ ਖੇਡ ਮਸਲਿਆਂ ਉੱਤੇ ਉਹਨਾਂ ਦੇ ਵਿਚਾਰਾਂ ਬਾਰੇ ਜਾਨਣ ਲਈ ਸੁਣੋ ਇਹ ਗੱਲਬਾਤ....