ਮੈਲਬਰਨ ਨਿਵਾਸੀ ਮਨਪ੍ਰੀਤ ਸੰਧੂ ਜੋ ਬਚਪਨ ਤੋਂ ਹੀ ਕਰਿਕਟ ਦੀ ਖੇਡ ਨਾਲ ਜੁੜੇ ਹੋਏ ਹਨ ਅਤੇ ਕਈ ਨਾਮਵਰ ਭਾਰਤੀ ਖਿਡਾਰੀਆਂ ਦੇ ਨਾਲ ਟਰੇਨਿੰਗ ਵੀ ਲੈ ਚੁੱਕੇ ਹਨ, ਹਮੇਸ਼ਾਂ ਤੋਂ ਹੀ ਚਾਹੁੰਦੇ ਸਨ ਕਿ ਭਾਰਤੀ ਆਈ ਪੀ ਐੱਲ ਵਰਗਾ ਇੱਕ ਟੂਰਨਾਮੈਂਟ ਆਸਟ੍ਰੇਲੀਆ ਵਿੱਚ ਵੀ ਕਰਵਾਇਆ ਜਾਣਾ ਚਾਹੀਦਾ ਹੈ।
ਸ਼੍ਰੀ ਸੰਧੂ ਜੋ ਆਪ ਵੀ ਕਰਿਕਟ ਖੇਡ ਚੁੱਕੇ ਹਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਇਸ ਟੂਰਨਾਮੈਂਟ ਦਾ ਫਾਰਮੇਟ ਭਾਰਤੀ ਆਈ ਪੀ ਐਲ ਦੀ ਤਰਜ਼ ‘ਤੇ ਹੀ ਉਲੀਕਿਆ ਗਿਆ ਹੈ ਅਤੇ ਇਸ ਨੂੰ ਪੇਸ਼ੇਵਰ ਬਨਾਉਣ ਲਈ ਹਰ ਯਤਨ ਕੀਤਾ ਗਿਆ ਹੈ”।
“ਅਸੀਂ ਵਿਕਟੋਰੀਅਨ ਕਰਿਕਟ ਦੇ ਧੰਨਵਾਦੀ ਹਾਂ ਜਿਸ ਨੇ ਇਸ ਟੂਰਨਾਮੈਂਟ ਨੂੰ ਕਾਰਗਰ ਬਨਾਉਣ ਲਈ ਸਾਨੂੰ ਭਰਪੂਰ ਸਹਿਯੋਗ ਦਿੱਤਾ ਹੈ। ਅਸੀਂ ਇਸ ਨਾਲ ਲੰਬੇ ਸਲਾਹ ਮਸ਼ਵਰੇ ਕਰਨ ਤੋਂ ਬਾਅਦ ਇਸ ਪੜਾਅ ਤੱਕ ਪਹੁੰਚ ਸਕੇ ਹਾਂ”।
ਐਮ ਪੀ ਐਲ ਨਾਮੀ ਇਹ ਟੂਰਨਾਮੈਂਟ ਮੈਲਬਰਨ ਦੇ ਕੇਸੀ ਕਾਂਊਂਸਲ ਵਿਚਲੇ ਕਰਿਕਟ ਮੈਦਾਨਾਂ ਵਿੱਚ ਖੇਡਿਆ ਜਾਵੇਗਾ ਅਤੇ ਇਸ ਦੇ ਨਿਯਮ ਅੰਤਰ-ਰਾਸ਼ਟਰੀ ਟੀ-20 ਵਾਲੇ ਹੀ ਹੋਣਗੇ।
ਸ਼੍ਰੀ ਸੰਧੂ ਨੇ ਕਿਹਾ, “ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ 28 ਭਾਈਚਾਰਕ ਟੀਮਾਂ ਨੇ ਆਪਣੀ ਐਂਟਰੀ ਦਰਜ ਕਰਵਾ ਦਿੱਤੀ ਹੈ ਅਤੇ ਕਈਆਂ ਨੂੰ ਖੇਡ ਮੈਦਾਨਾਂ ਦੀ ਉਪਲਬਧਤਾ ਨਾ ਹੋਣ ਕਾਰਨ ਮਨ੍ਹਾਂ ਵੀ ਕਰਨਾ ਪਿਆ ਹੈ”।
ਇਹ ਟੂਰਨਾਮੈਂਟ 1 ਅਗਸਤ ਤੋਂ ਸ਼ੁਰੂ ਹੋ ਕਿ ਲਗਾਤਾਰ 11 ਹਫਤਿਆਂ ਲਈ ਖੇਡਿਆ ਜਾਵੇਗਾ ਅਤੇ ਇਸ ਦਾ ਫਾਈਨਲ 10 ਅਕਤੂਬਰ ਨੂੰ ਹੋਣਾ ਨਿਯਤ ਕੀਤਾ ਗਿਆ ਹੈ।
ਸ਼੍ਰੀ ਸੰਧੂ ਨੇ ਕਿਹਾ, “ਅਸੀਂ ਪੰਜ ਦੋਸਤਾਂ ਨੇ ਮਿਲ ਕੇ ਇਸ ਕਾਰਜ ਨੂੰ ਨੇਪਰੇ ਚਾੜਨ ਦਾ ਯਤਨ ਕੀਤਾ ਹੈ ਅਤੇ ਅਸੀਂ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਸਿਲਸਿਲੇ ਵਿਚ ਸਾਨੂੰ ਸਹਿਯੋਗ ਦੇਣ”।

Non-profit even Melbourne Premier League will run over 11 weeks and the finals would be played on 10th October. Source: Manpreet Singh
“ਤੁਸੀਂ ਸਾਨੂੰ ਆਪਣੇ ਸੁਝਾਅ ਵੀ ਭੇਜ ਸਕਦੇ ਹੋ ਤਾਂ ਕਿ ਅਗਲੇ ਟੂਰਨਾਮੈਂਟ ਇਸ ਤੋਂ ਵੀ ਵਧੀਆ ਤਰੀਕੇ ਨਾਲ ਕਰਵਾਏ ਜਾ ਸਕਣ”।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।