SKIP TO MAIN CONTENT

ਪ੍ਰਵਾਸੀ ਮਾਪਿਆਂ ਦੇ ਮਨੋਰੰਜਨ ਅਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਕੋਸ਼ਿਸ਼ ਕਰ ਰਿਹਾ ਹੈ 'ਕੀਨਏਜਰ ਕਲੱਬ'

Keenager 3.jpg
ਮੈਲਬੌਰਨ ਦੇ 'ਕੀਨਏਜਰ ਕਲੱਬ' ਦੇ ਮੈਂਬਰਾਂ ਲਈ ਸੈਰ-ਸਪਾਟੇ ਦੀਆਂ ਖ਼ਾਸ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। Credit: Supplied

ਮੈਲਬੌਰਨ ਦੇ ਉੱਤਰੀ ਇਲਾਕੇ ਮਿਕਲਮ ਵਿੱਚ ਸ਼ੁਰੂ ਹੋਇਆ 'ਕੀਨਏਜਰ ਕਲੱਬ' ਭਾਰਤੀ-ਮੂਲ ਦੇ 100 ਤੋਂ ਵੀ ਵੱਧ ਮੈਂਬਰਾਂ ਦਾ ਇੱਕ ਗਰੁੱਪ ਹੈ ਜੋ ਉਹਨਾਂ ਦੇ ਮਨੋਰੰਜਨ, ਘੁੰਮਣ-ਘਮਾਉਣ ਅਤੇ ਸਰੀਰਕ ਤੇ ਮਾਨਸਿਕ ਸਿਹਤਯਾਬੀ ਵਿੱਚ ਸਹਾਈ ਸਿੱਧ ਹੋ ਰਿਹਾ ਹੈl ਪੇਸ਼ ਹੈ ਇਸ ਸਬੰਧੀ ਇਹ ਵਿਸ਼ੇਸ਼ ਆਡੀਓ ਰਿਪੋਰਟ...


Published

By Preetinder Grewal

Source: SBS


Skip to podcast episode content

ਮੈਲਬੌਰਨ ਦੇ ਉੱਤਰੀ ਇਲਾਕੇ ਮਿਕਲਮ ਵਿੱਚ ਸ਼ੁਰੂ ਹੋਇਆ 'ਕੀਨਏਜਰ ਕਲੱਬ' ਭਾਰਤੀ-ਮੂਲ ਦੇ 100 ਤੋਂ ਵੀ ਵੱਧ ਮੈਂਬਰਾਂ ਦਾ ਇੱਕ ਗਰੁੱਪ ਹੈ ਜੋ ਉਹਨਾਂ ਦੇ ਮਨੋਰੰਜਨ, ਘੁੰਮਣ-ਘਮਾਉਣ ਅਤੇ ਸਰੀਰਕ ਤੇ ਮਾਨਸਿਕ ਸਿਹਤਯਾਬੀ ਵਿੱਚ ਸਹਾਈ ਸਿੱਧ ਹੋ ਰਿਹਾ ਹੈl ਪੇਸ਼ ਹੈ ਇਸ ਸਬੰਧੀ ਇਹ ਵਿਸ਼ੇਸ਼ ਆਡੀਓ ਰਿਪੋਰਟ...


ਰਵਨੀਤ ਸਿੰਘ ਸੋਹੀ ਆਪਣੇ ਭਾਈਚਾਰੇ ਦੇ ਬਜ਼ੁਰਗਾਂ ਲਈ ਕੁਝ ਕਰਨਾ ਚਾਹੁੰਦੇ ਸਨl ਏਹੀ ਕਾਰਣ ਸੀ ਕਿ ਉਹਨਾਂ ਕੁਝ ਹਮ-ਖਿਆਲ ਲੋਕਾਂ ਨਾਲ ਮਿਲਕੇ 'ਕੀਨਏਜਰ ਕਲੱਬ ਵਿਕਟੋਰੀਆ' ਦਾ ਗਠਨ ਕੀਤਾl

ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਲੱਬ ਦੀ ਕੋਸ਼ਿਸ਼ਾਂ ਸਦਕਾ ਹੁਣ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਬਜ਼ੁਰਗਾਂ ਨੂੰ ਬੱਸਾਂ ਵਿੱਚ ਘੁੰਮਣ-ਘੁਮਾਉਣ ਦੀ ਨਵੀਂ ਪਿਰਤ ਪਾਈ ਗਈ ਹੈ।

ਕਲੱਬ ਦੇ ਸੈਕਟਰੀ ਓਂਕਾਰ ਸਿੰਘ ਵਿਰਦੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਮਹਿਸੂਸ ਕਰਦੇ ਸਨ ਕਿ ਉਹ ਬਜ਼ੁਰਗ ਜੋ ਆਪਣੇ ਬੱਚਿਆਂ ਕੋਲ ਆਸਟ੍ਰੇਲੀਆ ਪੱਕੇ ਤੌਰ ਤਾਂ ਜਾਂ ਆਰਜ਼ੀ ਤੌਰ ਤੇ ਆਕੇ ਵੱਸਣਾ ਚਾਹੁੰਦੇ ਹਨ, ਅਕਸਰ ਮਾਨਸਿਕ ਤਣਾਅ ਤੇ ਇਕੱਲਪੁਣੇ ਦਾ ਸ਼ਿਕਾਰ ਹੋ ਜਾਂਦੇ ਹਨl

"ਇਸ ਕਲੱਬ ਦਾ ਮੰਤਵ ਇਹਨਾਂ ਬਜ਼ੁਰਗਾਂ ਨੂੰ ਜਿੰਦਗੀ ਜਿਓਣ ਪ੍ਰਤੀ ਨਵੀਂ ਦਿਸ਼ਾ ਦੇਣਾ ਤੇ ਸਰੀਰਕ ਪੱਖੋਂ ਫਿੱਟ ਰੱਖਣਾ ਹੈ - ਗੱਲ ਭਾਵੇਂ ਉਹਨਾਂ ਦੀ ਸਰੀਰਕ ਤੇ ਮਾਨਸਿਕ ਸਹਿਤ ਦੀ ਕਿਉਂ ਨਾ ਹੋਵੇ" ਉਨ੍ਹਾਂ ਕਿਹਾ।

Keenager  Travel.jpg
'ਕੀਨਏਜਰ ਕਲੱਬ' ਦੇ ਮੈਂਬਰ ਅਕਸਰ ਬੱਸਾਂ ਜ਼ਰੀਏ ਮੈਲਬੌਰਨ ਦੀਆਂ ਨੇੜਲੀਆਂ ਥਾਵਾਂ ਉੱਤੇ ਘੁੰਮਣ ਜਾਂਦੇ ਹਨ। Credit: Supplied

ਕਲੱਬ ਦੇ ਮੈਂਬਰ ਗੁਰਦਰਸ਼ਨ ਸਿੰਘ ਹੋਰਾਂ ਇਸ ਕੋਸ਼ਿਸ਼ ਦੀ ਸਿਫਤ ਕਰਦਿਆਂ, ਬਜ਼ੁਰਗਾਂ ਨੂੰ ਆਪਣੀ ਮਾਨਸਿਕ ਸਿਹਤ ਵੱਲ ਧਿਆਨ ਦੇਣ ਦੀ ਤਾਕੀਦ ਕੀਤੀ।

ਕਲੱਬ ਦੀ ਪ੍ਰਧਾਨ ਹਮੀਰ ਕੌਰ ਨੇ ਦੱਸਿਆ ਕਿ ਇਸ ਵਿੱਚ ਔਰਤਾਂ ਦੀ ਗਿਣਤੀ ਵੀ ਕਾਫੀ ਸ਼ਲਾਘਾਯੋਗ ਹੈ।

"ਸਾਡਾ ਮੁੱਖ ਮਕਸਦ ਕਲੱਬ ਦੇ ਮੈਂਬਰਾਂ ਨੂੰ ਸੱਭਿਆਚਾਰਕ, ਧਾਰਮਿਕ ਅਤੇ ਇਤਿਹਾਸਕ ਪਰਿਪੇਖ ਤੋਂ ਜੋੜੀ ਰਖਣ ਦਾ ਹੈ," ਉਨ੍ਹਾਂ ਕਿਹਾ।

ਇਸ ਸਬੰਧੀ ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ.....


Latest podcast episodes

Follow SBS Punjabi

Download our apps

Watch on SBS

Punjabi News

Stream now