Watch FIFA World Cup 2026™

LIVE, FREE and EXCLUSIVE

ਪੂਰਬੀ ਤੇ ਪੱਛਮੀ ਪੰਜਾਬ ਦੀ ਸਭਿਆਚਾਰਕ ਸਾਂਝ ਨੂੰ ਦਰਸਾਉਂਦੀ ਸਾਹਿਤਕ ਰਚਨਾ ‘ਮੇਰੇ ਹਿੱਸੇ ਦਾ ਲਾਹੌਰ’

Sandhar 4.jpeg

ਹਰਕੀਰਤ ਸਿੰਘ ਸੰਧਰ ਦੀ ਨਵੀਂ ਪੁਸਤਕ 'ਮੇਰੇ ਹਿੱਸੇ ਦਾ ਲਾਹੌਰ' Credit: Sandhar

ਅਣਵੰਡੇ ਪੰਜਾਬ ਦਾ ਸਭਿਆਚਾਰਕ ਕੇਂਦਰ ਮੰਨੇ ਜਾਂਦੇ ਸ਼ਹਿਰ ਲਾਹੌਰ ਨਾਲ ਅਜੇ ਵੀ ਬਹੁਤ ਸਾਰੇ ਅਜਿਹੇ ਲੋਕ ਦਿਲੋਂ ਜੁੜੇ ਹੋਏ ਹਨ, ਜਿਨ੍ਹਾਂ ਨੂੰ ਵੰਡ ਤੋਂ ਬਾਅਦ ਮਜ਼ਬੂਰਨ ਭਾਰਤੀ ਪੰਜਾਬ ਵਿੱਚ ਆਕੇ ਵਸਣਾ ਪਿਆ ਸੀ। ਇਹਨਾਂ ਪ੍ਰਵਾਸੀ ਪੰਜਾਬੀਆਂ ਦੀਆਂ ਭਾਵਨਾਵਾਂ, ਮਿੱਟੀ ਨੂੰ ਮੁੜ ਸਿਜਦਾ ਕਰਨ ਦੀ ਤਾਂਘ ਅਤੇ ਧਾਰਮਿਕ ਅਸਥਾਨਾਂ ਦੀ ਖਿੱਚ ਅਤੇ ਹੋਰ ਬਹੁਤ ਕੁੱਝ ਬਾਖੂਬੀ ਬਿਆਨ ਕਰਦੀ ਹੈ ਹਰਕੀਰਤ ਸਿੰਘ ਸੰਧਰ ਦੀ ਇਹ ਨਵੀਂ ਪੁਸਤਕ....


Published

By MP Singh

Source: SBS


Share this with family and friends


ਅਣਵੰਡੇ ਪੰਜਾਬ ਦਾ ਸਭਿਆਚਾਰਕ ਕੇਂਦਰ ਮੰਨੇ ਜਾਂਦੇ ਸ਼ਹਿਰ ਲਾਹੌਰ ਨਾਲ ਅਜੇ ਵੀ ਬਹੁਤ ਸਾਰੇ ਅਜਿਹੇ ਲੋਕ ਦਿਲੋਂ ਜੁੜੇ ਹੋਏ ਹਨ, ਜਿਨ੍ਹਾਂ ਨੂੰ ਵੰਡ ਤੋਂ ਬਾਅਦ ਮਜ਼ਬੂਰਨ ਭਾਰਤੀ ਪੰਜਾਬ ਵਿੱਚ ਆਕੇ ਵਸਣਾ ਪਿਆ ਸੀ। ਇਹਨਾਂ ਪ੍ਰਵਾਸੀ ਪੰਜਾਬੀਆਂ ਦੀਆਂ ਭਾਵਨਾਵਾਂ, ਮਿੱਟੀ ਨੂੰ ਮੁੜ ਸਿਜਦਾ ਕਰਨ ਦੀ ਤਾਂਘ ਅਤੇ ਧਾਰਮਿਕ ਅਸਥਾਨਾਂ ਦੀ ਖਿੱਚ ਅਤੇ ਹੋਰ ਬਹੁਤ ਕੁੱਝ ਬਾਖੂਬੀ ਬਿਆਨ ਕਰਦੀ ਹੈ ਹਰਕੀਰਤ ਸਿੰਘ ਸੰਧਰ ਦੀ ਇਹ ਨਵੀਂ ਪੁਸਤਕ....


ਸਿਡਨੀ ਨਿਵਾਸੀ ਹਰਕੀਰਤ ਸਿੰਘ ਸੰਧਰ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਿੱਚ ਇੱਕ ਲੇਖਕ ਵਜੋਂ ਪਹਿਚਾਣ ਰੱਖਦੇ ਹਨ।

ਹਰਕੀਰਤ ਨੇ ਕਈ ਅਜਿਹੀਆਂ ਕਿਤਾਬਾਂ ਲਿਖੀਆਂ ਹਨ ਜਿਹਨਾਂ ਵਿੱਚੋਂ ਖੋਜ, ਦਿਲਾਂ ਦੀ ਸਾਂਝ ਅਤੇ ਸੰਘਰਸ਼ ਦੀ ਝਲਕ ਪੈਂਦੀ ਹੈ।

ਐਸ ਬੀ ਐਸ ਪੰਜਾਬੀ ਨਾਲ ਆਪਣੀ ਨਵੀਂ ਪੁਸਤਕ ਮੇਰੇ ਹਿੱਸੇ ਦਾ ਲਾਹੌਰ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ, “ਮੇਰੇ ਲਈ ਲਾਹੌਰ ਸ਼ਬਦ ਕਿਸੇ ਇੱਕ ਸ਼ਹਿਰ ਦਾ ਨਾਮ ਹੀ ਨਹੀਂ ਹੈ, ਬਲਕਿ ਇਹ ਸਾਡੇ ਸਭਿਆਚਾਰ ਨੂੰ ਉਜਾਗਰ ਕਰਨ ਵਾਲਾ ਇੱਕ ਖਾਸ ਸ਼ਬਦ ਵੀ ਹੈ”।

“ਜਿਵੇਂ ਪੰਜਾਬੀ ਭਾਵੇਂ ਪੰਜਾਬ ਜਾਂ ਭਾਰਤ ਤੋਂ ਬਾਹਰ ਹੀ ਕਿਉਂ ਨਾ ਵਸਦੇ ਹੋਣ, ਪੰਜਾਬੀ ਸ਼ਬਦ ਹਮੇਸ਼ਾਂ ਉਹਨਾਂ ਦੇ ਨਾਲ ਜੁੜਿਆ ਰਹੇਗਾ। ਇਸੀ ਤਰਾਂ ਪੰਜਾਬੀ ਸਭਿਆਚਾਰ ਬੇਸ਼ਕ ਇਸ ਸਮੇਂ ਸਾਰੇ ਸੰਸਾਰ ਵਿੱਚ ਫੈਲਿਆ ਹੋਇਆ ਹੈ, ਪਰ ਕਿਸੇ ਨਾ ਕਿਸੇ ਤਰਾਂ ਇਸ ਦਾ ਸਬੰਧ ਲਾਹੌਰ ਨਾਲ ਵੀ ਜੁੜਿਆ ਹੋਇਆ ਹੈ”।

Book cover.jpg
Coffee table book with Mere Hisse Da Lahore. Credit: Sandhar

ਸ਼੍ਰੀ ਸੰਧਰ ਹਾਲ ਵਿੱਚ ਹੀ ਪਾਕਿਸਤਾਨ ਦੀ ਯਾਤਰਾ ਕਰ ਕੇ ਆਏ ਹਨ ਅਤੇ ਇਸ ਫੇਰੀ ਦੌਰਾਨ ਮਹਿਸੂਸ ਕੀਤੇ ਆਪਣੇ ਅਨੁਭਵਾਂ ਨੂੰ ਵੀ ਉਹਨਾਂ ਨੇ ਇਸ ਪੁਸਤਕ ਵਿੱਚ ਕਲਮਬੱਧ ਕੀਤਾ ਹੈ।

“ਮੈਂ ਪਾਕਿਸਤਾਨ ਦੇ ਕਈ ਸ਼ਹਿਰਾਂ ਅਤੇ ਸਮਾਗਮਾਂ ਵਿੱਚ ਗਿਆ। ਅਜੇ ਵੀ ਬਹੁਤ ਸਾਰੀਆਂ ਰਸਮਾਂ, ਬੋਲੀ, ਵਿਆਹਾਂ ਦੇ ਗੀਤ ਅਤੇ ਹੋਰ ਕਿਰਿਆਵਾਂ ਭਾਰਤੀ ਪੰਜਾਬ ਨਾਲ ਮੇਲ ਰੱਖਣ ਵਾਲੀਆਂ ਹੀ ਹਨ”, ਸ਼੍ਰੀ ਸੰਧਰ ਨੇ ਦੱਸਿਆ।

ਉਨ੍ਹਾਂ ਇਸ ਪੁਸਤਕ ਨੂੰ ਕਈ ਭਾਗਾਂ ਵਿੱਚ ਵੰਡਦੇ ਹੋਏ, ਧਾਰਮਿਕ ਅਸਥਾਨਾਂ, ਸਭਿਆਚਾਰਕ ਕੇਂਦਰਾਂ, ਪੰਜਾਬ ਯੂਨਿਵਰਸਿਟੀ, ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀਆਂ ਯਾਦਾਂ ਸਮੇਤ, ਪੰਜਾਬੀਆਂ ਦੀਆਂ ਆਪਸੀ ਸਾਂਝ ਨੂੰ ਦਰਸਾਉਂਦੀ ਰੌਚਕ ਜਾਣਕਾਰੀ ਰੰਗੀਨ ਤਸਵੀਰਾਂ ਸਹਿਤ ਇਸ ਕਿਤਾਬ ਵਿੱਚ ਪਰੋਈ ਹੋਈ ਹੈ।

ਇਸ ਤੋਂ ਪਹਿਲਾਂ ਵੀ ਹਰਕੀਰਤ ਸਿੰਘ ਸੰਧਰ ਆਪਣੀਆਂ ਦੋ ਪੁਸਤਕਾਂ ਪਾਠਕਾਂ ਦੀ ਝੋਲੀ ਵਿੱਚ ਪਾ ਚੁੱਕੇ ਹਨ, ਜਿਹਨਾਂ ਦੇ ਨਾਮ ‘ਜਦੋਂ ਤੁਰੇ ਸੀ’ ਅਤੇ ‘ਕਿਸਾਨ ਨਾਮਾ’ ਹਨ।

ਹੋਰ ਜਾਣਕਾਰੀ ਲਈ ਇਹ ਪੌਡਕਾਸਟ ਸੁਣੋ......


Latest podcast episodes

Follow SBS Punjabi

Download our apps

Watch on SBS

Punjabi News

Stream now