ਪ੍ਰਵਾਸੀ ਪਰਿਵਾਰਾਂ ਵੱਲੋਂ ਮਾਪਿਆਂ ਨੂੰ ਆਸਟ੍ਰੇਲੀਆ ਦੇ ਵੀਜ਼ੇ ਲਈ ਪਰਿਵਾਰਕ ਮੈਂਬਰ ਵਜੋਂ ਮਾਨਤਾ ਦੇਣ ਲਈ ਮੁਹਿੰਮ

parents are immediate family

Harjot Singh and his family. Source: Supplied by Harjot Singh

ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਦੇ ਮਾਪਿਆਂ ਨੂੰ ਕਰੋਨਵਾਇਰਸ ਮਹਾਂਮਾਰੀ ਦੌਰਾਨ ਆਸਟ੍ਰੇਲੀਆ ਆਉਣ ਲਈ ਨਿਯਮਾਂ ਵਿੱਚ ਛੋਟ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਯਾਤਰਾ ਲਈ ਅਜੇ ਸਿਰਫ 'ਪਰਿਵਾਰਕ ਮੈਂਬਰਾਂ' ਨੂੰ ਹੀ ਇਜਾਜ਼ਤ ਹੈ ਜਦਕਿ ਨਿਯਮਾਂ ਮੁਤਾਬਿਕ ਮਾਪੇ 'ਇੱਮੀਡੀਏਟ' ਪਰਿਵਾਰਕ ਮੈਂਬਰਾਂ ਵਿੱਚ ਨਹੀਂ ਆਓਂਦੇ।


ਕੁਝ ਦਿਨ ਪਹਿਲਾਂ ਸੰਸਦ ਵਿੱਚ ਇੱਕ ਪਟੀਸ਼ਨ ਪੇਸ਼ ਕੀਤੀ ਗਈ ਜਿਸ ਵਿੱਚ 70,000 ਤੋਂ ਵੀ ਵੱਧ ਪ੍ਰਵਾਸੀਆਂ ਵੱਲੋਂ ਆਪਣੇ ਮਾਪਿਆਂ ਨੂੰ ਆਸਟ੍ਰੇਲੀਆ ਆਉਣ ਲਈ ਇਜਾਜ਼ਤ ਦੇਣ ਦੀ ਅਪੀਲ ਕੀਤੀ ਗਈ ਸੀ।

ਇਸ ਪਟੀਸ਼ਨ ਨਾਲ਼ ਉਨ੍ਹਾਂ ਲੋਕਾਂ ਵਿੱਚ ਆਸ ਦੀ ਇੱਕ ਨਵੀਂ ਕਿਰਨ ਜਾਗੀ ਹੈ ਜੋ ਆਪਣੇ ਮਾਪਿਆਂ ਨੂੰ 'ਇੱਮੀਡੀਏਟ ਪਰਿਵਾਰਕ ਮੈਂਬਰ' ਵਜੋਂ ਮਾਨਤਾ ਦਵਾਉਣ ਲਈ ਯਤਨਸ਼ੀਲ ਹਨ।

ਦੱਸਣਯੋਗ ਹੈ ਕਿ ਕੋਵਿਡ -19 ਯਾਤਰਾ ਪਾਬੰਦੀ ਦੇ ਤਹਿਤ, ਸਿਰਫ ਆਸਟ੍ਰੇਲੀਅਨ ਨਾਗਰਿਕ, ਪੀ ਆਰ ਜਾਂ ਸਥਾਈ ਨਿਵਾਸੀ ਜਾਂ ਉਨ੍ਹਾਂ ਦੇ 'ਨਜ਼ਦੀਕੀ' ਪਰਿਵਾਰ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਹੈ ਪਰ ਮਾਪਿਆਂ ਨੂੰ ਇਸ ਸਿਲਸਿਲੇ ਵਿੱਚ ‘ਪਰਿਵਾਰ’ ਨਹੀਂ ਮੰਨਿਆ ਜਾਂਦਾ।
Govida Pathak along with his wife Surbhi Verma and parents Rakesh Pathak and Neelam Pathak
Govinda Pathak along with his wife Surbhi Verma and parents Rakesh Pathak and Neelam Pathak Source: Supplied by G Pathak
ਇਸ ਨਾਲ ਆਸਟ੍ਰੇਲੀਆ ਵਸਦੇ ਹਜ਼ਾਰਾਂ ਲੋਕਾਂ ਲਈ ਮੁਸ਼ਕਿਲ ਬਣ ਗਈ ਹੈ ਜੋ ਆਪਣੇ ਮਾਪਿਆਂ ਨੂੰ ਆਸਟ੍ਰੇਲੀਆ ਬੁਲਾਉਣਾ ਚਾਹੁੰਦੇ ਹਨ - ਗੋਵਿੰਦਾ ਪਾਠਕ ਵੀ ਇਹਨਾਂ ਲੋਕਾਂ ਵਿੱਚ ਸ਼ਾਮਲ ਹਨ ਜੋ ਪੰਜਾਬ, ਭਾਰਤ ਤੋਂ ਆਪਣੇ ਮਾਪਿਆਂ ਨੂੰ ਆਸਟ੍ਰੇਲੀਆ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਲਈ ਸਮੱਸਿਆ ਹੋਰ ਵੀ ਗੰਭੀਰ ਬਣ ਗਈ ਹੈ ਕਿਓਂਕਿ ਆਸਟ੍ਰੇਲੀਅਨ ਲੋਕਾਂ ਉੱਤੇ ਵਿਦੇਸ਼ ਯਾਤਰਾ ਲਈ ਵੀ ਪਾਬੰਦੀ ਹੈ ਜਿਸਦੇ ਚਲਦਿਆਂ ਉਹ ਆਪਣੇ ਮਾਪਿਆਂ ਨੂੰ ਭਾਰਤ ਮਿਲਣ ਵੀ ਨਹੀਂ ਜਾ ਸਕਦੇ।

"ਮੇਰੀ ਭੈਣ ਅਤੇ ਉਸਦਾ ਪਰਿਵਾਰ ਵੀ ਆਸਟ੍ਰੇਲੀਆ ਹਨ ਸੋ ਸਾਡੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਲਈ ਪੰਜਾਬ ਸਥਿਤ ਸਾਡੇ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਹੈ। ਕੈਨੇਡਾ ਵਰਗੇ ਮੁਲਕ, ਮਾਪਿਆਂ ਨੂੰ ਪਰਿਵਾਰ ਦਾ ਹਿੱਸਾ ਮੰਨਦੇ ਹੋਏ ਯਾਤਰਾ ਦੀ ਇਜਾਜ਼ਤ ਦੇ ਰਹੇ ਹਨ ਪਰ ਆਸਟ੍ਰੇਲੀਆ ਵੱਲੋਂ ਇਸ ਮਾਮਲੇ ਵਿੱਚ ਹਮੇਸ਼ਾਂ ਤੋਂ ਹੀ ਬਹੁਤ ਸਖਤੀ ਵਿਖਾਈ ਜਾ ਰਹੀ ਹੈ," ਉਨ੍ਹਾਂ  ਕਿਹਾ। 

ਹਾਲਾਂਕਿ ਇਸ ਦੌਰਾਨ ਸਰਕਾਰ ਵੱਲੋਂ ਵਿਦੇਸ਼ ਯਾਤਰਾ ਲਈ 'ਐੱਗਜ਼ੇਮਪਸ਼ਨ' ਜਾਂ ਛੋਟ ਦੀ ਪ੍ਰਕਿਰਿਆ ਵੀ ਲਾਗੂ ਹੈ ਪਰ ਉਹ ਕਾਫੀ ਗੁੰਝਲਦਾਰ ਹੋਣ ਕਰਕੇ ਲੋਕਾਂ ਲਈ ਪਹੁੰਚ ਤੋਂ ਬਾਹਰ ਦੱਸੀ ਜਾ ਰਹੀ ਹੈ।
ਹਰਜੋਤ ਸਿੰਘ ਜੋ ਪਿਛਲੇ 16 ਸਾਲ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ, ਨੂੰ ਵੀ ਕੁਝ ਇਹੋ ਜਿਹੇ ਹਾਲਾਤਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ।

ਉਹ ਆਪਣੀ ਮਾਂ ਦੀ ਮੌਤ ਪਿੱਛੋਂ ਆਪਣੇ ਪਿਤਾ ਜੀ ਨੂੰ ਆਸਟ੍ਰੇਲੀਆ ਬੁਲਾਉਣਾ ਚਾਹੁੰਦੇ ਹਨ ਪਰ ਇਹ ਅਜੇ ਤੱਕ ਸੰਭਵ ਨਹੀ ਹੋ ਸਕਿਆ।

"ਮੇਰਾ ਅਤੇ ਮੇਰੀ ਭੈਣ ਦਾ ਪਰਿਵਾਰ ਇੱਕ ਲੰਬੇ ਸਮੇਂ ਤੋਂ ਸਥਾਈ ਤੌਰ ਉੱਤੇ ਆਸਟ੍ਰੇਲੀਆ ਰਹਿ ਰਹੇ ਹਾਂ। ਭਾਰਤ ਵਿੱਚ ਸਾਡੀ ਮਾਤਾ ਜੀ ਦੀ ਮੌਤ ਪਿੱਛੋਂ ਪਿਤਾ ਜੀ ਦੀ ਮਾਨਸਿਕ ਸੇਹਤ ਵਿੱਚ ਕਾਫੀ ਨਿਘਾਰ ਆਇਆ ਹੈ। ਹੁਣ ਸਾਨੂੰ ਉਨ੍ਹਾਂ ਦਾ ਫਿਕਰ ਹੈ ਜਿਸ ਕਰਕੇ ਅਸੀਂ ਉਨ੍ਹਾਂ ਨੂੰ ਇਥੇ ਆਪਣੇ ਕੋਲ਼ ਲਿਆਉਣਾ ਚਾਹੁੰਦੇ ਹਾਂ," ਉਨ੍ਹਾਂ ਕਿਹਾ।
ਇਸ ਦੌਰਾਨ ਸ੍ਰੀ ਪਾਠਕ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਪਹਿਲਾਂ ਉਮੀਦ ਸੀ ਕਿ ਮਾਰਚ 2020 ਵਿੱਚ ਲੱਗੀ ਪਾਬੰਦੀ ਇੱਕ ਛੋਟਾ ਅਤੇ ਅਸਥਾਈ ਪੜਾਅ ਹੋਵੇਗਾ।

“ਹੁਣ 15 ਮਹੀਨੇ ਤੋਂ ਵੀ ਵੱਧ ਹੋ ਗਏ ਹਨ ਜਦਕਿ ਇਨ੍ਹਾਂ ਪਾਬੰਦੀਆਂ ਨੂੰ ਹਟਾਏ ਜਾਣ ਦੇ ਕੋਈ ਵੀ ਸੰਕੇਤ ਅਜੇ ਨਹੀਂ ਮਿਲਦੇ। ਇਸ ਦੀ ਬਜਾਏ, ਅਸੀਂ ਵੇਖਦੇ ਹਾਂ ਕਿ ਅੰਤਰਰਾਸ਼ਟਰੀ ਵਿਦਿਆਰਥੀ, ਮਸ਼ਹੂਰ ਹਸਤੀਆਂ ਅਤੇ ਖਿਡਾਰੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਪਰ ਪਰਿਵਾਰਾਂ ਲਈ ਇਕੱਠੇ ਹੋਣ ਜਾਂ ਕਰਨ ਵੱਲ ਕਿਸੇ ਦੀ ਵੀ ਤਵੱਜੋ ਨਹੀਂ ਹੈ," ਉਨ੍ਹਾਂ ਕਿਹਾ।
ਮਾਪਿਆਂ ਨੂੰ ਪਰਿਵਾਰਕ ਮੈਂਬਰ ਵਜੋਂ ਮਾਨਤਾ ਦਿਵਾਉਣ ਲਈ ਕੁਝ ਲੋਕਾਂ ਨੇ ਫੇਸਬੁੱਕ ਉੱਤੇ ਇਕੱਠੇ ਹੋਕੇ ਇੱਕ ਗਰੁੱਪ ਵੀ ਬਣਾਇਆ ਹੈ ਜਿਸ ਵਿੱਚ ਇਸ ਕਾਰਜ ਲਈ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕੀਤਾ ਜਾ ਰਿਹਾ ਹੈ।
ਇਸ ਗਰੁੱਪ ਵੱਲੋਂ ਹੁਣ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਰੋਸ-ਮੁਜ਼ਾਹਰੇ ਕਰਨ ਦੀ ਵਿਓਂਤ ਬਣਾਈ ਜਾ ਰਹੀ ਹੈ ਪਰ ਉਨ੍ਹਾਂ ਵੱਲੋਂ ਹਾਲ ਹੀ ਵਿੱਚ ਕੀਤੇ ਜਾ ਰਹੇ ਇੱਕ ਉਪਰਾਲੇ ਨੂੰ ਕੋਵਿਡ-ਪਾਬੰਦੀਆਂ ਦੇ ਚਲਦਿਆਂ ਆਰਜ਼ੀ ਤੌਰ ਉੱਤੇ ਰੋਕਣਾ ਪਿਆ ਹੈ।

ਆਸਟ੍ਰੇਲੀਆ ਦੇ ਵੀਜ਼ੇ ਲਈ ਮਾਪਿਆਂ ਨੂੰ ਪਰਿਵਾਰਕ ਮੈਂਬਰ ਵਜੋਂ ਮਾਨਤਾ ਦੇਣ ਪਿਛਲੀ ਲੋੜ ਅਤੇ ਇਸ ਨਾਲ਼ ਜੁੜੇ ਹੋਰ ਵੇਰਵੇ ਜਾਨਣ ਲਈ ਗੋਵਿੰਦਾ ਪਾਠਕ ਨਾਲ਼ ਪੰਜਾਬੀ ਵਿਚ ਕੀਤੀ ਇਹ ਇੰਟਰਵਿਊ ਸੁਣੋ:
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਪ੍ਰਵਾਸੀ ਪਰਿਵਾਰਾਂ ਵੱਲੋਂ ਮਾਪਿਆਂ ਨੂੰ ਆਸਟ੍ਰੇਲੀਆ ਦੇ ਵੀਜ਼ੇ ਲਈ ਪਰਿਵਾਰਕ ਮੈਂਬਰ ਵਜੋਂ ਮਾਨਤਾ ਦੇਣ ਲਈ ਮੁਹਿੰਮ | SBS Punjabi