ਯੂਨੀਅਨ ਨਿਊ ਸਾਊਥ ਵੇਲਜ਼ ਦੇ ਖੋਜਕਰਤਾ ਪ੍ਰਵਾਸੀ ਕਾਮਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨੌਕਰੀ ਦੇ ਇਸ਼ਤਿਹਾਰਾਂ ਨੂੰ ਲੱਭਣ ਲਈ ਆਨਲਾਈਨ ਗਏ ਸਨ ਅਤੇ ਉਨ੍ਹਾਂ ਨੇ ਚੀਨੀ, ਕੋਰੀਅਨ, ਵੀਅਤਨਾਮੀ, ਨੇਪਾਲੀ, ਸਪੈਨਿਸ਼ ਅਤੇ ਪੁਰਤਗਾਲੀ ਭਾਸ਼ਾਵਾਂ ਵਿਚ ਲਿਖੀਆਂ 3,000 ਮਸ਼ਹੂਰੀਆਂ ਦਾ ਅਧਿਐਨ ਕੀਤਾ।
ਇਕ ਵਿਗਿਆਪਨ ਜੋ ਉਨ੍ਹਾਂ ਨੂੰ ਵੀਅਤਨਾਮੀ ਭਾਸ਼ਾ ਵਿਚ ਲਿਖਿਆ ਮਿਲਿਆ ਸੀ, ਸਿਰਫ 10 ਡਾਲਰ ਪ੍ਰਤੀ ਘੰਟਾ ਵਿਚ 'ਨੇਲ ਟੈਕਨੀਸ਼ੀਅਨ' ਨੂੰ ਨਿਯੁਕਤ ਕਰ ਰਿਹਾ ਸੀ।
ਜ਼ਿਆਦਾਤਰ ਇਸ਼ਤਿਹਾਰ ਉਸਾਰੀ ਦੇ ਉਦਯੋਗ ਵਿਚ ਸਨ, ਜਿਸ ਵਿਚ 97 ਪ੍ਰਤੀਸ਼ਤ ਉਸਾਰੀ ਦੇ ਕੰਮ ਘੱਟੋ ਘੱਟ ਮਿਹਨਤਾਨੇ ਨਾਲੋਂ ਘੱਟ ਪੈਸਿਆਂ ਦੀ ਪੇਸ਼ਕਸ਼ ਕਰ ਰਹੇ ਸਨ।
ਇਸ ਤੋਂ ਬਾਅਦ ਸਫਾਈ, ਵਾਲ ਅਤੇ ਸੁੰਦਰਤਾ, ਫਾਸਟ ਫੂਡ ਅਤੇ ਪ੍ਰਚੂਨ, ਪਰਾਹੁਣਚਾਰੀ, ਕਲੈਰੀਕਲ ਅਤੇ ਟ੍ਰਾਂਸਪੋਰਟ ਦੀਆਂ ਨੌਕਰੀਆਂ ਸਾਹਮਣੇ ਆਈਆਂ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ






