ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।
ਆਸਟ੍ਰੇਲੀਆ ਵਿੱਚ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦਾ ਪ੍ਰਵਾਸੀਆਂ ਦੀ ਕਮਾਈ ਉੱਤੇ ਸਿੱਧਾ ਪ੍ਰਭਾਵ

ਹੁਨਰਮੰਦ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਆਮਦ ਸਮੇਂ ਇੱਕ ਢੁੱਕਵੀਂ ਨੌਕਰੀ ਹਾਸਲ ਕਰਨ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਉੱਤੇ ਇੱਕ ਨਵੀਂ ਖੋਜ ਕੀਤੀ ਗਈ ਹੈ। ਆਸਟ੍ਰੇਲੀਆ ਦੀ ਆਰਥਿਕ ਵਿਕਾਸ ਕਮੇਟੀ ਦੀ 13 ਮਾਰਚ ਨੂੰ ਜਾਰੀ ਹੋਈ ਰਿਪੋਰਟ ਦਰਸਾਉਂਦੀ ਹੈ ਕਿ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਘੱਟ ਹੋਣ ਕਾਰਨ ਪ੍ਰਵਾਸੀਆਂ ਨੂੰ ਤਨਖਾਹਾਂ ਵੀ ਘੱਟ ਮਿਲੀਆਂ ਹਨ। ਖੋਜ ਦੌਰਾਨ ਸਾਹਮਣੇ ਆਇਆ ਕਿ ਆਸਟ੍ਰੇਲੀਆ ਵਿੱਚ ਛੇ ਸਾਲਾਂ ਤੱਕ ਰਹਿਣ ਵਾਲੇ ਪ੍ਰਵਾਸੀਆਂ ਨੇ ਇੱਥੇ ਜੰਮੇ ਕਾਮਿਆਂ ਨਾਲੋਂ 10 ਫੀਸਦ ਘੱਟ ਕਮਾਈ ਕੀਤੀ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ।
Share






